Thu, Apr 25, 2024
Whatsapp

ਕਿਸਾਨ ਅੰਦੋਲਨ 'ਚ 300 ਕਿਸਾਨਾਂ ਵਲੋਂ ਦਿੱਤੀ ਸ਼ਹਾਦਤ ਨੂੰ ਸ਼ਰਧਾਂਜਲੀ 'ਤੇ ਸੂਬਾ ਪੱਧਰੀ ਕੈਂਡਲ ਮਾਰਚ

Written by  Jagroop Kaur -- March 23rd 2021 08:03 PM -- Updated: March 23rd 2021 08:06 PM
ਕਿਸਾਨ ਅੰਦੋਲਨ 'ਚ 300 ਕਿਸਾਨਾਂ ਵਲੋਂ ਦਿੱਤੀ ਸ਼ਹਾਦਤ ਨੂੰ ਸ਼ਰਧਾਂਜਲੀ 'ਤੇ ਸੂਬਾ ਪੱਧਰੀ ਕੈਂਡਲ ਮਾਰਚ

ਕਿਸਾਨ ਅੰਦੋਲਨ 'ਚ 300 ਕਿਸਾਨਾਂ ਵਲੋਂ ਦਿੱਤੀ ਸ਼ਹਾਦਤ ਨੂੰ ਸ਼ਰਧਾਂਜਲੀ 'ਤੇ ਸੂਬਾ ਪੱਧਰੀ ਕੈਂਡਲ ਮਾਰਚ

ਚੰਡੀਗੜ੍ਹ, 23 ਮਾਰਚ : ਯੂਥ ਅਕਾਲੀ ਦਲ ਨੇ ਅੱਜ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 300 ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸੂਬੇ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕੈਂਡਲ ਮਾਰਚ ਕੱਢਿਆ। ਕੈਂਡਲ ਮਾਰਚ ਦੌਰਾਨ ਯੂਥ ਅਕਾਲੀ ਦਲ ਦੇ ਮੈਂਬਰਾਂ ਨੇ ਮਹਾਨ ਸ਼ਹੀਦ ਦੀਆਂ ਤਸਵੀਰਾਂ ਵਾਲੇ ਪੋਸਟਰ ਚੁੱਕੇ ਹੋਏ ਸਨ ਜਦਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕਿਸਾਨਾਂ ਦੇ ਨਾਵਾਂ ਵਾਲੀਆਂ ਤਖਤੀਆਂ ਵੀ ਚੁੱਕੀਆਂ ਹੋਈਆਂ ਸਨ। May be an image of 1 person, standing and turbanAlso Read | As Punjab reports UK Covid variant, CM urges PM to widen vaccination ambit ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਫਰੀਦਕੋਟ ਵਿਚ ਕੈਂਡਲ ਮਾਰਚ ਦੀ ਅਗਵਾਈ ਕੀਤੀ ਜਦਕਿ ਸੁਬੇ ਭਰ ਵਿਚ ਇਹਨਾਂ ਕੈਂਡਲ ਮਾਰਚਾਂ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਥੇ ਸ਼ਹੀਦ ਭਗਤ ਸਿੰਘ ਨੇ ਆਪਣੀ ਜਾਨ ਦੇਸ਼ ਵਾਸਤੇ ਵਾਰ ਦਿੱਤੀ ਤੇ ਅਜਿਹਾ ਬਿਗਲ ਵਜਾਇਆ ਜਿਸਦੀ ਬਦੌਲਤ ਦੇਸ਼ ਆਜ਼ਾਦ ਹੋਇਆ, ਉਥੇ ਹੀ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਕਿਸਾਨ ਬ੍ਰਿਟਿਸ਼ ਸ਼ਾਸਨ ਵਾਂਗ ਹੀ ਕਿਸਾਨਾਂ ਨੁੰ ਗੁਲਾਮ ਬਣਾਉਣ ਦੇ ਕਾਰਪੋਰੇਟ ਜਗਤ ਦੇ ਯਤਨਾਂ ਖਿਲਾਫ ਕਿਸਾਨ ਹੱਕਾਂ ਲਈ ਲੜਦਿਆਂ ਸ਼ਹੀਦ ਹੋਏ।May be an image of 5 people, people standing and outdoors Read More : ਬਸਤੀਵਾਦੀ ਹਾਕਮਾਂ ਵਾਲੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ‘ਤੇ ਚੱਲ ਰਹੀ ਹੈ ਮੋਦੀ...

ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਪੰਜਾਬ ਨੇ ਕਿਸਾਨ ਵਿਰੋਧੀ ਕਾਨੁੰਨ ਜਿਹਨਾਂ ਨੂੰ 1906 ਦੇ ਪੰਜਾਬ ਕੋਲੋਨਾਈਜੇ ਐਕਟ (ਸੋਧ) ਵਜੋਂ ਜਾਣਿਆ ਜਾਂਦਾ ਹੈ ਤੇ ਪਾਣੀ ਦੀਆਂ ਦਰਾਂ ਵਿਚ ਵਾਧੇ ਦੇ ਪ੍ਰਸ਼ਾਸਕ ਹੁਕਮਾਂ, ਦੇ ਖਿਲਾਫ ਪਗੜੀ ਸੰਭਾਲ ਜੱਟਾ ਲਹਿਰ ਵੀ ਖੜ੍ਹੀ ਹੋਈ ਵੇਖੀ ਹੈ ਜਦਕਿ ਹੁਣ ਸੂਬੇ ਵਿਚ ਤਿੰਨ ਕਾਨੁੰਨੀ ਖਿਲਾਫ ਲੋਕ ਲਹਿਰ ਖੜ੍ਹੀ ਹੋ ਗਈ ਹੈ ਕਿਉਂਕਿ ਇਹਨਾਂ ਕਾਨੁੰਨਾਂ ਦਾ ਮਕਸਦ ਖੇਤੀ ਜਿਣਸਾਂ ਲਈ ਐਮ ਐਸ ਪੀ ਖਤਮ ਕਰਵਾਉਣਾ ਹੈ।Candle March on Tribute to Martyrdom
Candle March on Tribute to Martyrdom
ਉਹਨਾਂ ਕਿਹਾ ਕਿ ਕਿਸਾਨ ਜੋ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ, ਉਹਨਾਂ ਨੇ ਕੌਮ ਦੇ ਨਾਲ ਨਾਲ ਦੇਸ਼ ਵਾਸਤੇ ਸਰਵਉਚ ਬਲਿਦਾਨ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੁਰਬਾਨੀ ਨੁੰ ਵੀ ਇਸੇ ਤਰੀਕੇ ਯਾਦ ਕੀਤਾ ਜਾਵੇਗਾ ਜਿਵੇਂ ਭਗਤ ਸਿੰਘ ਦੀ ਸ਼ਹਾਦਤ, ਉਹਨਾਂ ਦੇ ਚਾਚਾ ਅਜੀਤ ਸਿੰਘ ਜਿਹਨਾਂ ਨੇ ਪਗੜੀ ਸੰਭਾਲ ਜੱਟਾ ਲਹਿਰ ਦੀ ਅਗਵਾਈ ਵੀ ਕੀਤੀ, ਨੂੰ ਜਾਣਿਆ ਜਾਂਦਾ ਹੈ। ਕੈਂਡਲ ਮਾਰਚ ਪ੍ਰਤੀ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਭਰਵਾਂ ਹੁੰਗਾਰਾ ਵੇਖਣ ਨੁੰ ਮਿਲਿਆ ਤੇ ਵੱਡੀ ਗਿਣਤੀ ਵਿਚ ਲੋਕ ਯੂਥ ਅਕਾਲੀ ਦਲ ਦੇ ਵਾਲੰਟੀਅਰਾਂ ਨਾਲ ਆ ਰਲੇ ਤੇ ਕਿਸਾਨ ਅੰਦੋਲਨ ਤੇ ਇਸਦੇ ਸ਼ਹੀਦਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ।
Click here to follow PTC News on Twitter.

Top News view more...

Latest News view more...