Tue, Apr 16, 2024
Whatsapp

ਸਟੀਵਨੇਜ ਕੇਅਰ ਹੋਮ ਵਿੱਚ ਧਮਾਕਾ ਹੋਣ ਕਾਰਨ ਇੱਕ ਬਜ਼ੁਰਗ ਦੀ ਹੋਈ ਮੌਤ            

Written by  Joshi -- February 06th 2018 06:33 PM -- Updated: February 06th 2018 09:14 PM
ਸਟੀਵਨੇਜ ਕੇਅਰ ਹੋਮ ਵਿੱਚ ਧਮਾਕਾ ਹੋਣ ਕਾਰਨ ਇੱਕ ਬਜ਼ੁਰਗ ਦੀ ਹੋਈ ਮੌਤ            

ਸਟੀਵਨੇਜ ਕੇਅਰ ਹੋਮ ਵਿੱਚ ਧਮਾਕਾ ਹੋਣ ਕਾਰਨ ਇੱਕ ਬਜ਼ੁਰਗ ਦੀ ਹੋਈ ਮੌਤ            

Stevenage care home: Elderly man dies in fire after 'explosion': ਯੂ.ਕੇ: ਹਾਰਟਫੋਰਡਸ਼ਾਇਰ ਕੇਅਰ ਹੋਮ ਵਿੱਚ ਅੱਗ ਲੱਗਣ ਕਾਰਨ ਇੱਕ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਹੈ। ਇਸ ਹਾਦਸੇ 'ਚ ਸੱਤ ਹੋਰ ਲੋਕ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ, ਜਿਸ 'ਚ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਇੱਕ ਸਥਾਨਕ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਹਾਲਾਂਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ ਹੈ ਪਰ ਅਜੇ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਆਕਸੀਜ਼ਨ ਸਿਲੰਡਰ 'ਚ ਧਮਾਕਾ ਹੋਣ ਨਾਲ ਇਹ ਅੱਗ ਲੱਗੀ ਹੈ। Stevenage care home: Elderly man dies in fire after 'explosion'ਸ਼ਨੀਵਾਰ ਸਵੇਰੇ  4:30 ਵਜੇ ਅੱਗ ਲੱਗਣ ਦੀ ਖਬਰ ਤੋਂ ਬਾਅਦ ਹਾਰਟਫੋਰਡਸ਼ਾਇਰ ਫਾਇਰ ਐਂਡ ਰੈਸਕਿਉ ਸਰਵਿਸ ਨੇ ਅੱਗ ਬੁਝਾਉਣ ਲਈ ਅੱਠ ਗੱਡੀਆਂ ਭੇਜੀਆਂ ਸਨ। ਅੱਗ ਬੁਝਾਊ ਦਸਤਿਆਂ ਵੱਲੋਂ ਪੰਜ ਲੋਕਾਂ ਨੂੰ ਇਮਾਰਤ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ ਅਤੇ 10 ਹੋਰ ਲੋਕਾਂ ਨੂੰ ਬੱਚ ਕੇ ਨਿਕਲਣ ਵਿੱਚ ਸਹਾਇਤਾ ਕੀਤੀ। Stevenage care home: Elderly man dies in fire after 'explosion'ਦੱਸ ਦੇਈਏ ਕਿ ਹਾਦਸਾ ਵਾਪਰਨ ਸਮੇਂ ਕੇਅਰ ਹੋਮ ਵਿੱਚ ਕੁੱਲ 41 ਲੋਕ ਮੌਜੂਦ ਸਨ। ਕੇਅਰ ਹੋਮ ਦੇ ਬੁਲਾਰੇ ਨੇ ਕਿਹਾ ਕਿ ਹਾਦਸੇ ਵਿੱਚ ਮਰੇ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਸਾਡੀ ਡੂੰਘੀ ਹਮਦਰਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ। —PTC News


Top News view more...

Latest News view more...