ਬਠਿੰਡਾ : DSP ਨੂੰ ASI ਦੀ ਪਤਨੀ ਨਾਲ ਜਬਰ -ਜ਼ਿਨਾਹ ਕਰਨ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ

STF DSP arrested for raping' woman in Bathinda
ਬਠਿੰਡਾ : DSP ਨੂੰ ASI ਦੀ ਪਤਨੀ ਨਾਲ ਜਬਰ -ਜ਼ਿਨਾਹ ਕਰਨ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ  

ਬਠਿੰਡਾ : DSP ਨੂੰ ASI ਦੀ ਪਤਨੀ ਨਾਲ ਜਬਰ -ਜ਼ਿਨਾਹ ਕਰਨ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ:ਬਠਿੰਡਾ : ਪੰਜਾਬ ਪੁਲਿਸ ਦੇ ਇੱਕ ਵੱਡੇ ਅਧਿਕਾਰੀ ਨੇ ਅਜਿਹਾ ਸ਼ਰਮਨਾਕ ਕਾਰਨਾਮਾ ਕੀਤਾ ਹੈ ,ਜਿਸ ਨਾਲ ਪੁਲਿਸ ਦੇ ਉੱਚ ਅਧਿਕਾਰੀ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਇਕ ਵਾਰ ਫਿਰ ਖ਼ਾਕੀ ਵਰਦੀ ‘ਤੇ ਸਵਾਲ ਉੱਠਣ ਲੱਗੇ ਹਨ। ਪੰਜਾਬ ਪੁਲਿਸ ਦੇ ਡੀ.ਐੱਸ.ਪੀ ਨੂੰ ਹੋਟਲ ‘ਚੋਂ ASI ਦੀ ਪਤਨੀ ਨਾਲ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਦੌਰਾਨ ਉਕਤ ਔਰਤ ਨੇ ਡੀ.ਐੱਸ.ਪੀ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ ਹੈ। ਓਧਰ ਪੁਲਿਸ ਨੇ ਡੀ.ਐੱਸ.ਪੀ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਹੁਣ ਤੁਹਾਨੂੰ ਇਸ ਡੀ.ਐੱਸ.ਪੀ ਦੇ ਹੋਰ ਕਾਰਨਾਮਿਆਂ ਬਾਰੇ ਦੱਸਦੇ ਹਾਂ।

STF DSP arrested for raping' woman in Bathinda
ਬਠਿੰਡਾ : DSP ਨੂੰ ASI ਦੀ ਪਤਨੀ ਨਾਲ ਜਬਰ -ਜ਼ਿਨਾਹ ਕਰਨ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ

ਇਹ ਵੀ ਪੜ੍ਹੋ : ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅੱਜ ਦਿੱਲੀ ‘ਚ ਅਹਿਮ ਮੀਟਿੰਗ, ਦੇਸ਼ ਪੱਧਰ ‘ਤੇ ਅੰਦੋਲਨ ਕਰਨ ਦੀ ਤਿਆਰੀ

ਪੁਲਿਸ ਨੇ ਐੱਸਟੀਐੱਫ ਦੇ DSP ਗੁਰਸ਼ਰਨ ਸਿੰਘ ਨੂੰ ਹਨੂਮਾਨ ਚੌਂਕ ਨੇੜੇ ਸਥਿਤ ਹੋਟਲ ‘ਚੋਂ ਔਰਤ ਨਾਲ ਇਤਰਾਜ਼ਯੋਗ ਹਾਲਤ ‘ਚ ਫੜਿਆ ਹੈ। ਉਹ ਔਰਤ ਕੋਈ ਹੋਰ ਨਹੀਂ ,ਬਲਕਿ ਇਸ ਮਹਿਕਮੇ ਵਿੱਚ ਕੰਮ ਕਰਦੇ ASI ਦੀ ਪਤਨੀ ਹੈ। ਜਦੋਂ DSP ਨੇ ਉਕਤ ਔਰਤ ਨੂੰ ਮਿਲਣ ਲਈ ਹੋਟਲ ‘ਚ ਬੁਲਾਇਆ ਤਾਂ ਡੀਐੱਸਪੀ ਦੇ ਇਸ ਕਾਰਨਾਮੇ ਤੋਂ ਦੁਖੀ ਹੋ ਕੇ ਔਰਤ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇਡੀ.ਐੱਸ.ਪੀ ਨੂੰ ਹੋਟਲ ‘ਚੋਂ ASI ਦੀ ਪਤਨੀ ਨਾਲ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਔਰਤ ਮੁਤਾਬਕ ਉਹ ਉਸਨੂੰ ਕਾਫੀ ਸਮੇ ਤੋਂ ਬਲੈਕਮੇਲ ਕਰ ਰਿਹਾ ਸੀ

STF DSP arrested for raping' woman in Bathinda
ਬਠਿੰਡਾ : DSP ਨੂੰ ASI ਦੀ ਪਤਨੀ ਨਾਲ ਜਬਰ -ਜ਼ਿਨਾਹ ਕਰਨ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ

ਦੱਸਿਆ ਜਾ ਰਿਹਾ ਹੈ ਕਿ ਕਰੀਬ 3 ਮਹੀਨੇ ਪਹਿਲਾਂ ਐੱਸਟੀਐੱਫ ਦੀ ਟੀਮ ਨੇ ਪੰਜਾਬ ਪੁਲਿਸ ਦੇ ਏਐੱਸਆਈ ਨੂੰ ਹੈਰੋਇਨ ਸਮੱਗਲਿੰਗ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਪਤਨੀ ਡੀਐੱਸਪੀ ਦੇ ਸੰਪਰਕ ‘ਚ ਆਈ ,ਜਿਸ ਨੂੰ ਉਹ ਫੋਨ ਕਰ ਕੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਲੱਗਾ ਸੀ। ਉਹ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਝੂਠੇ ਸਮੱਗਲਿੰਗ ਕੇਸ ‘ਚ ਫਸਾਉਣ ਦੀ ਧਮਕੀ ਦੇ ਕੇ ਹੋਟਲ ਬੁਲਾਉਣ ਲੱਗਾ।

ਇਹ ਵੀ ਪੜ੍ਹੋ :ਜਦੋਂ ਕੁੜੀ ਨੇ ਮੁੰਡੇ ਨਾਲ ਦੋਸਤੀ ਕਰਨ ਤੋਂ ਕੀਤਾ ਇੰਨਕਾਰ ਤਾਂ ਸਿਰਫਿਰੇ ਆਸ਼ਿਕ ਨੇ ਗੋਲੀਆਂ ਮਾਰ ਕੇ ਕੀਤਾ ਕਤਲ  

STF DSP arrested for raping' woman in Bathinda
STF DSP arrested for raping’ woman in Bathinda

ਔਰਤ ਮੁਤਾਬਿਕ 13 ਸਤੰਬਰ ਨੂੰ ਡੀਐੱਸਪੀ ਨੇ ਉਸ ਨੂੰ ਹਨੂਮਾਨ ਚੌਕ ਸਥਿਤ ਹੋਟਲ ਆਸ਼ਿਆਨਾ ‘ਚ ਬੁਲਾਇਆ, ਜਿੱਥੇ ਉਸ ਨੇ ਡਰਾ ਧਮਕਾ ਕੇ ਉਸ ਨਾਲ ਜਬਰ ਜਨਾਹ ਕੀਤਾ। ਬੀਤੀ 26 ਅਕਤੂਬਰ ਦੀ ਰਾਤ ਵੀ ਉਸ ਨੇ ਮੁੜ ਉਸ ਨੂੰ ਹੋਟਲ ਬੁਲਾਇਆ, ਜਿੱਥੇ ਡੀਐੱਸਪੀ ਨੇ ਦੁਬਾਰਾ ਉਸ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਰੌਲਾ ਪਾ ਦਿੱਤਾ। ਉਸ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
-PTCNews