Wed, Apr 24, 2024
Whatsapp

ਐੱਸ.ਟੀ.ਐੱਫ ਫਿਰੋਜ਼ਪੁਰ ਨੂੰ ਮਿਲੀ ਵੱਡੀ ਸਫ਼ਲਤਾ, ਨਸ਼ੀਲੀਆਂ ਗੋਲੀਆਂ ਸਮੇਤ 3 ਤਸਕਰਾਂ ਨੂੰ ਦਬੋਚਿਆ

Written by  Jashan A -- February 10th 2020 08:41 AM
ਐੱਸ.ਟੀ.ਐੱਫ ਫਿਰੋਜ਼ਪੁਰ ਨੂੰ ਮਿਲੀ ਵੱਡੀ ਸਫ਼ਲਤਾ, ਨਸ਼ੀਲੀਆਂ ਗੋਲੀਆਂ ਸਮੇਤ 3 ਤਸਕਰਾਂ ਨੂੰ ਦਬੋਚਿਆ

ਐੱਸ.ਟੀ.ਐੱਫ ਫਿਰੋਜ਼ਪੁਰ ਨੂੰ ਮਿਲੀ ਵੱਡੀ ਸਫ਼ਲਤਾ, ਨਸ਼ੀਲੀਆਂ ਗੋਲੀਆਂ ਸਮੇਤ 3 ਤਸਕਰਾਂ ਨੂੰ ਦਬੋਚਿਆ

ਫਿਰੋਜ਼ਪੁਰ: ਐੱਸ.ਟੀ.ਐੱਫ ਫਿਰੋਜ਼ਪੁਰ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਹਨਾਂ ਨੇ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਸਮੇਤ 3 ਤਸਕਰਾਂ ਨੂੰ ਕਾਬੂ ਕੀਤਾ। ਪੁਲਿਸ ਨੇ ਇਹਨਾਂ ਪਾਸੋਂ ਕਰੀਬ 3 ਹਜ਼ਾਰ ਗੋਲੀਆਂ ਬਰਾਮਦ ਕੀਤੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਐੱਸ.ਟੀ.ਐੱਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ 3 ਨੌਜਵਾਨ ਨਸ਼ੀਲੀ ਗੋਲੀਆਂ ਦੀ ਸਪਲਾਈ ਦੇਣ ਲਈ ਆ ਰਹੇ ਹਨ। ਹੋਰ ਪੜ੍ਹੋ: ਅੰਮ੍ਰਿਤਸਰ: ਪੁਲਿਸ ਨੇ ਕਈ ਸਪਾ ਸੈਂਟਰਾਂ 'ਤੇ ਮਾਰਿਆ ਛਾਪਾ, ਵਿਦੇਸ਼ੀ ਕੁੜੀਆਂ ਨਾਲ ਫੜ੍ਹੇ ਕਈ ਨੌਜਵਾਨ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਨਸ਼ੀਲੀ ਗੋਲੀਆਂ ਦੀ ਸਪਲਾਈ ਦੇਣ ਲਈ ਆ ਰਹੇ ਤਿੰਨ ਨੌਜਵਾਨ ਰੇਲਵੇ ਸਟੇਸ਼ਨ ਝੋਕ ਟਹਿਲ ਸਿੰਘ ਵਾਲਾ 'ਤੇ ਕਾਬੂ ਕਰ ਲਿਆ, ਜਦੋਂ ਪੁਲਿਸ ਨੇ ਇਹਨਾਂ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ 3 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਫਿਲਹਾਲ ਪੁਲਿਸ ਨੇ ਤਿੰਨਾਂ ਖਿਲਾਫ ਥਾਣਾ ਲੱਖੋ ਕੇ ਬਹਿਰਾਮ ਵਿਖੇ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਇਹ ਸਪਲਾਈ ਕਿਸ ਦੇ ਲਈ, ਕਿਸ ਤੋਂ ਅਤੇ ਕਿੱਥੇ ਲਿਆਂਦੀ ਜਾ ਰਹੀ ਸੀ? -PTC News


Top News view more...

Latest News view more...