adv-img
ਮੁੱਖ ਖਬਰਾਂ

STF ਨੂੰ ਮਿਲੀ ਵੱਡੀ ਸਫ਼ਲਤਾ, 12 ਕਿਲੋ ਹੈਰੋਇਨ ਕੀਤੀ ਬਰਾਮਦ

By Pardeep Singh -- October 18th 2022 03:33 PM

ਅੰਮ੍ਰਿਤਸਰ: ਐਸ.ਟੀ.ਐਫ ਬਾਰਡਰ ਰੇਂਜ ਨੂੰ ਵੱਖ-ਵੱਖ ਉਪਰੇਸ਼ਨਾਂ ਦੌਰਾਨ ਨਸ਼ਿਆਂ ਦੀ ਖੇਪਾਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। STF ਦੇ ਅਧਿਕਾਰੀ ਰਛਪਾਲ ਸਿੰਘ ਦੱਸਿਆ ਹੈ ਕਿ ਬਾਰਡਰ ਰੇਜ਼ ਵੱਲੋਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 12 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ।

ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਸੋਨੂੰ ਸਿੰਘ ਉਰਫ ਸੋਨੀ ਉਕਤ ਦੋ ਮਾਸੀ ਦੇ ਲੜਕੇ ਬਲਦੇਵ ਸਿੰਘ ਉਰਫ ਦੇਬੂ ਵਾਸੀ ਨਿਹਾਲਾ ਕਿਲਚਾ, ਜੋ ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਸੰਗੀਨ ਜੁਰਮਾਂ ਅਧੀਨ ਬੰਦ ਹੈ ਉਨ੍ਹਾਂ ਵੱਲੋਂ ਜੇਲ੍ਹ ਅੰਦਰੋਂ ਹੀ ਨਸ਼ੇ ਦੇ ਨੈਟਵਰਕ ਚਲਾਇਆ ਜਾ ਰਿਹਾ ਹੈ।

ਮੁਕੱਦਮਾ ਵਿੱਚ ਗ੍ਰਿਫਤਾਰ ਮੁਲਜ਼ਮ ਸੋਨੂੰ ਸਿੰਘ ਉਕਤ ਦੇ ਸਕੇ ਭਰਾ ਜੋਗਿੰਦਰ ਸਿੰਘ ਉਰਫ ਸ਼ੰਮੀ ਆਦਿ ਪਾਸੋਂ ਪਹਿਲਾਂ ਵੀ 7 ਕਿਲੋਗ੍ਰਾਮ ਹੈਰੋਇਨ, ਅਸਲਾ-ਐਮੀਨੀਸ਼ਨ, 80,48,040/- ਰੁਪਏ ਡਰੱਗ ਮਨੀ ਅਤੇ ਵਹੀਕਲ ਆਦਿ ਬਰਾਮਦ ਕਰਕੇ ਮੁਕੱਦਮਾ ਨੰਬਰ 161 ਮਿਤੀ 29.09.2017 ਜੁਰਮ 21,25,29 NDPS Act, 25 Arms Act, 307 IPC ਥਾਣਾ ਸਦਰ ਪੱਟੀ ਅਤੇ ਮੁਕੱਦਮਾ ਨੰਬਰ 23 ਮਿਤੀ 26.10.2017 ਜੁਰਮ 21,29,27-A NDPS Act, 25/54/59 Arms Act ਥਾਣਾ ਐਸ.ਐਸ.ਓ.ਸੀ., ਅੰਮ੍ਰਿਤਸਰ ਦਰਜ ਕੀਤੇ ਗਏ ਹਨ। ਜਿਸ ਵਿੱਚ ਜੋਗਿੰਦਰ ਸਿੰਘ ਉਰਫ ਸ਼ੰਮੀ ਜੇਲ੍ਹ ਵਿੱਚ ਬੰਦ ਹੈ ਅਤੇ ਇਹਨਾਂ ਵੱਲੋਂ ਨਸ਼ਾ ਤਸਕਰੀ ਦੇ ਧੰਦੇ ਤੋਂ ਗੈਰ ਕਾਨੂੰਨੀ ਢੰਗ

ਨਾਲ ਬਣਾਈ ਗਈ ਕਰੀਬ 1 ਕਰੋੜ ਰੁਪਏ ਦੀ ਜਾਇਦਾਦ Seize Freeze ਕਰਵਾਈ ਜਾ ਚੁੱਕੀ ਹੈ।

ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਅੰਦਰੋਂ ਚੱਲ ਰਹੇ ਨਸ਼ੇ ਦੇ ਨੈੱਟਵਰਕ ਨੂੰ ਤੋੜਣ ਲਈ ਚਲਾਏ ਜਾ ਰਹੇ ਅਹਿਮ ਉਪਰੇਸ਼ਨ ਦੌਰਾਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਅੰਦਰ ਡਿਊਟੀ ਕਰਦੇ ਜੇਲ੍ਹ ਵਾਰਡਨ ਰਛਪਾਲ ਸਿੰਘ (ਪੇਟੀ ਨੰਬਰ 4679) ਪੁੱਤਰ ਸਰਦੂਲ ਸਿੰਘ ਵਾਸੀ ਬਿੱਲਿਆਵਾਲਾ,ਥਾਣਾ ਸਰਹਾਲੀ, ਜਿਲ੍ਹਾ ਤਰਨਤਾਰਨ ਪਾਸੋਂ ਡਿਊਟੀ ਦੌਰਾਨ 35 ਗ੍ਰਾਮ ਹੈਰੋਇਨ ਸਮੇਤ 01 ਮੋਬਾਇਲ ਫੋਨ ਬਰਾਮਦ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਹੈਰੋਇਨ ਜੇਲ੍ਹ ਅੰਦਰ ਬੰਦ ਕੈਦੀ ਹਵਾਲਾਤੀ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਜਗੀਰ ਸਿੰਘ, ਥਾਣਾ ਰਮਦਾਸ, ਜਿਲ੍ਹਾ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਉਰਫ ਨਿੱਕਾ ਪੁੱਤਰ ਲੇਟ ਤੇਜਿੰਦਰ ਸਿੰਘ ਵਾਸੀ ਮੁਰੱਬ ਵਾਲੀ ਗਲੀ, ਨੇੜੇ ਰਸਾਂ ਦੀ ਫੈਕਟਰੀ, ਤਰਨ ਤਾਰਨ ਰੋਡ ਅੰਮ੍ਰਿਤਸਰ ਅਤੇ ਬਿਕਰਮਜੀਤ ਸਿੰਘ ਉਰਫ ਬੰਬੀ ਪੁੱਤਰ ਸੁਖਰਾਜ ਸਿੰਘ ਉਤੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਜੇਲ੍ਹ ਵਾਰਡਨ ਸੁਬੇਗ ਸਿੰਘ ਪੁੱਤਰ ਸੋਮਾ ਸਿੰਘ ਵਾਸੀ ਅਟਾਰੀ ਥਾਣਾ ਘਰਿੰਡਾ ਪਾਸੋਂ ਡਿਊਟੀ ਦੌਰਾਨ 10.5 ਗ੍ਰਾਮ ਅਫੀਮ ਬਰਾਮਦ ਕਰਕੇ ਮੁਕੱਦਮਾ ਨੰਬਰ 265 ਜੁਰਮ 18 NDPS Act, 42:52 Prison Act ਥਾਣਾ ਐਸ.ਟੀ.ਐਫ., ਐਸ.ਏ.ਐਸ ਨਗਰ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਐਸ.ਟੀ.ਐਫ. ਬਾਰਡਰ ਰੇਂਜ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸਖਤੀ ਨਾਲ ਕਾਰਵਾਈ

ਕਰਦਿਆ ਪਿਛਲੇ ਥੋੜ੍ਹੇ ਕੁ ਦਿਨਾਂ ਵਿੱਚ 14 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 22 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।

ਇਹ ਵੀ ਪੜ੍ਹੋ: ਰਾਜਪਾਲ ਨੇ ਦਿੱਤੇ PAU ਦੇ VC ਨੂੰ ਤੁਰੰਤ ਹਟਾਉਣ ਦੇ ਹੁਕਮ

-PTC News

  • Share