Thu, Apr 18, 2024
Whatsapp

ਯੂ.ਕੇ : ਅੱਤ ਦੀ ਠੰਢ 'ਚ ਵੀ ਕਈ ਲੋਕ ਸੜਕਾਂ 'ਤੇ ਸੌਣ ਨੂੰ ਮਜ਼ਬੂਰ (ਤਸਵੀਰਾਂ)

Written by  Joshi -- March 02nd 2018 07:45 PM -- Updated: March 02nd 2018 07:51 PM
ਯੂ.ਕੇ : ਅੱਤ ਦੀ ਠੰਢ 'ਚ ਵੀ ਕਈ ਲੋਕ ਸੜਕਾਂ 'ਤੇ ਸੌਣ ਨੂੰ ਮਜ਼ਬੂਰ (ਤਸਵੀਰਾਂ)

ਯੂ.ਕੇ : ਅੱਤ ਦੀ ਠੰਢ 'ਚ ਵੀ ਕਈ ਲੋਕ ਸੜਕਾਂ 'ਤੇ ਸੌਣ ਨੂੰ ਮਜ਼ਬੂਰ (ਤਸਵੀਰਾਂ)

Storm Emma homeless people prefers living on street over shelter: ਯੂ.ਕੇ ਵਿੱਚ ਤਾਪਮਾਨ ਦੀ ਗਿਰਾਵਟ ਜਾਰੀ ਹੈ ਪਰ ਅਜੇ ਵੀ ਕੁਝ ਅਜਿਹੇ ਲੋਕ ਹਨ, ਜੋ ਬਿਨ੍ਹਾਂ ਘਰ ਜਾਂ ਕਿਸੇ ਛੱਤ ਤੋਂ ਬੇਘਰੇ ਹੋ ਕੇ ਇਸ ਸੀਤ ਲਹਿਰ 'ਚ ਆਪਣਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। 22 ਸਾਲ ਦਾ ਟਿਮ, ਪਿਛਲੇ ਦੋ ਸਾਲਾਂ ਤੋਂ ਉੱਤਰੀ-ਪੱਛਮੀ ਲੰਡਨ ਵਿਚ ਰਹਿੰਦਾ ਹੈ, ਠੰਢੀਆਂ ਸੀਤ ਹਵਾਵਾਂ ਦੀ ਮਾਰ ਪਿਛਲੇ ਦੋ ਸਾਲਾਂ ਤੋਂ ਝੱਲ ਰਿਹਾ ਹੈ। ਉਹ ਇਕ ਤੰਬੂ ਵਿਚ ਰਹਿੰਦਾ ਹੈ ਜਿਹੜਾ ਇਸ ਠੰਢੇ ਠੰਡੇ ਰਾਤ ਨੂੰ ਹਵਾ ਦੇ ਵਿਰੁੱਧ ਰਹਿਣ ਲਈ ਸੰਘਰਸ਼ ਕਰਦਾ ਹੈ। ਉਹ ਆਪਣੇ ਆਪ ਨੂੰ ਨਿੱਘੇ ਰੱਖਣ ਲਈ ਇੱਕ ਹਰੇ ਰੰਗ ਦੇ ਤੰਬੂ 'ਚ ਰਹਿੰਦਾ ਹੈ। ਜਦੋਂ ਤਾਪਮਾਨ ਇੰਨ੍ਹਾ ਜ਼ਿਆਦਾ ਗਿਰਦਾ ਹੈ, ਸਥਾਨਕ ਪ੍ਰਸ਼ਾਸਨ ਦਾ ਫਰਜ਼ ਹੁੰਦਾ ਹੈ ਕਿ ਉਹ ਬੇਘਰੇ ਲੋਕਾਂ ਲਈ ਮਦਦ ਮੁਹੱਈਆ ਕਰਦੇ ਹਨ। "ਈਮਨਾਦਾਰੀ ਨਾਲ ਕਹਾਂ 'ਤੇ ਮੈਨੂੰ ਕਿੰਨ੍ਹੇ ਦਿਨ ਹੋ ਗਏ ਹਨ, ਨਹਾਤੇ ਨੂੰ, ਇਹ ਮੇਰੀ ਮਜਬੂਰੀ ਹੈ"। ਸਰਕਾਰੀ ਅੰਦਾਜ਼ਿਆਂ ਅਨੁਸਾਰ ਇੰਗਲੈਂਡ ਵਿਚ 4,751 ਲੋਕ ਬੇਘਰ ਰਹਿ ਰਹੇ ਹਨ। ਇਹ ਪਿਛਲੇ ਸਾਲ ਨਾਲੋਂ ੧੫% ਵੱਧ ਹੈ। ਉਹ ਕਹਿੰਦਾ ਹੈ ਕਿ ਉਸਦੀ ਸਥਾਨਕ ਕੌਂਸਲ ਨੇ ਉਸ ਨੂੰ ਰਿਹਾਇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ। "ਮੈਂ ਪਹਿਲਾਂ ਹੀ ਘਰ-ਸ਼ੇਅਰ (ਕਈ ਲੋਕਾਂ ਵੱਲੋਂ ਮਿਲ ਕੇ ਇੱਕ ਹੀ ਘਰ 'ਚ ਰਹਿਣਾ) ਵਿਚ ਰਹਿੰਦਾ ਸੀ ਜਿੱਥੇ ਮੇਰੀ ਗਲਤੀ ਕਾਰਨ ਉਹ ਘਰ ਵੀ ਮੇਰੇ ਕੋਲੋਂ ਜਾਂਦਾ ਰਿਹਾ"। ਹੈਰਾਨੀ ਦੀ ਗੱਲ ਹੈ ਕਿ ਕਈ ਲੋਕ ਖੁਦ ਆਪ ਹੀ ਸੜਕਾਂ 'ਤੇ ਰਹਿਣਾ ਪਸੰਦ ਕਰਦੇ ਹਨ, ਬਜਾਏ ਕਿ ਸਰਕਾਰ ਵੱਲੋਂ ਦਿੱਤੀ ਸ਼ਰਨ ਦੇ ਕਿਉਂਕਿ ਉਹਨਾਂ ਮੁਤਾਬਕ, ਇੱਥੇ ਕੋਈ ਰੋਕ ਟੋਕ ਨਹੀਂ ਹੁੰਦੀ ਅਤੇ ਉਹ ਆਪਣੀ ਮਰਜ਼ੀ ਨਾਲ ਰਹਿ ਸਕਦੇ ਹਨ। ਜਦਕਿ ਕੁਝ ਹੋਰ ਲੋਕ ਇੱਥੇ ਭਾਵਨਾਤਮਕ ਤੌਰ 'ਤੇ ਜੁੜੇ ਹੁੰਦੇ ਹਨ। Storm Emma homeless people prefers living on street over shelter Storm Emma homeless people prefers living on street over shelter Storm Emma homeless people prefers living on street over shelterStorm Emma homeless people prefers living on street over shelter ਦੱਸ ਦੇਈਏ ਕਿ ਯੂ.ਕੇ 'ਚ ਠੰਢ ਅਤੇ ਸੀਤ ਲਹਿਰਾਂ ਦਾ ਅਸਰ ਅਜੇ ਘਟਿਆ ਨਹੀਂ ਹੈ ਅਤੇ ਮੌਸਮ ਵਿਭਾਗ ਵੱਲੋਂ ਬਰਫੀਲੇ ਤੂਫਾਨ ਨੂੰ ਲੈ ਕੇ ਵੀ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। —PTC News


Top News view more...

Latest News view more...