ਮੁੱਖ ਖਬਰਾਂ

ਜਲ ਸਰੋਤ ਵਿਭਾਗ ਵੱਲੋਂ ਮੁਲਾਜ਼ਮਾਂ 'ਤੇ ਸਖ਼ਤੀ

By Pardeep Singh -- July 04, 2022 8:14 am

ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਸਾਰ ਹੀ ਸਾਰੇ ਵਿਭਾਗਾਂ ਵਿੱਚ ਸਖਤੀ ਕੀਤੀ ਗਈ ਹੈ। ਹੁਣ ਜਲ ਸਰੋਤ ਵਿਭਾਗ ਵੱਲੋਂ ਆਪਣੇ 49 ਦਫ਼ਤਰਾਂ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਮੁਲਾਜ਼ਮਾਂ ਦੀ ਸੂਚੀ ਮੰਗੀ ਗਈ ਹੈ ਜਿਨ੍ਹਾਂ ਨੇ ਘੱਟੋ-ਘੱਟ 15 ਸਾਲ ਡਿਊਟੀ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਆਊਟ ਪੁੱਟ ਨਹੀਂ ਹੈ। ਵਿਭਾਗ ਨੇ ਸਖਤੀ ਨਾਲ ਕਿਹਾ ਹੈ ਕਿ ਉਨ੍ਹਾਂ ਮੁਲਾਜ਼ਮਾਂ ਦੀ ਲਿਸਟ ਤੁਰੰਤ ਮੁੱਖ ਦਫ਼ਤਰ ਭੇਜੀ ਜਾਵੇ।

ਮਿਲੀ ਜਾਣਕਾਰੀ ਮੁਤਾਬਿਕ ਜਲ ਸਰੋਤ ਵਿਭਾਗ ਵੱਲੋਂ ਸਖਤੀ ਕੀਤੀ ਜਾ ਰਹੀ ਹੈ। ਜਿਹੜੇ ਅਧਿਕਾਰੀਆਂ ਦੀ ਆਊਟ ਪੁੱਟ ਨਹੀਂ ਉਨ੍ਹਾਂ ਉੱਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ।

-PTC News

  • Share