Advertisment

ਅਮਰੀਕਾ ਦੇ ਨਿਊਯਾਰਕ ਵਿਖੇ ਤਲਾਬ 'ਚ ਡੁੱਬਣ ਉਪਰੰਤ 24 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

author-image
Kaveri Joshi
Updated On
New Update
ਅਮਰੀਕਾ ਦੇ ਨਿਊਯਾਰਕ ਵਿਖੇ ਤਲਾਬ 'ਚ ਡੁੱਬਣ ਉਪਰੰਤ 24 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ
Advertisment
ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਵਿਖੇ ਤਲਾਬ 'ਚ ਡੁੱਬਣ ਉਪਰੰਤ 24 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ: ਆਏ ਦਿਨ ਵਿਦੇਸ਼ੀ ਧਰਤੀ ਤੋਂ ਨੌਜਵਾਨਾਂ ਦੇ ਪਾਣੀ 'ਚ ਡੁੱਬਣ ਦੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਹਨ । ਅਜਿਹੇ ਹੀ ਇੱਕ ਮਾਮਲੇ 'ਚ ਮੀਡੀਆ ਤੋਂ ਮਿਲੀਆਂ ਖ਼ਬਰਾਂ ਮੁਤਾਬਕ, ਅਮਰੀਕਾ ਵਿਖੇ ਇੱਕ ਭਾਰਤੀ ਵਿਦਿਆਰਥੀ ਦੇ ਪਾਣੀ 'ਚ ਡੁੱਬਣ ਦੀ ਖ਼ਬਰ ਆਈ ਹੈ। ਮ੍ਰਿਤਕ ਦੀ ਪਹਿਚਾਣ ਅਰਪਿਤ ਗੋਇਲ(24) ਵਜੋਂ ਹੋਈ ਹੈ। ਉਕਤ ਨੌਜਵਾਨ ਅਮਰੀਕਾ ਦੇ ਪੇਂਸਿਲਵੇਨੀਆ ਅਤੇ ਨਿਊਯਾਰਕ ਖੇਤਰ ਨੇੜੇ ਤਲਾਬ 'ਚ ਡੁੱਬਣ ਉਪਰੰਤ ਉਸਨੂੰ ਮ੍ਰਿਤਕ ਪਾਇਆ ਗਿਆ। publive-image ਜਾਣਕਾਰੀ ਅਨੁਸਾਰ , ਬੀਤੇ ਦਿਨੀਂ ਵਾਰੇਨ ਕਾਊਂਟੀ ਵਿੱਚ ਸਥਿਤ ਅਲੇਘੇਨਾ ਤਲਾਬ 'ਚ ਡੁੱਬਣ ਕਾਰਨ ਗੋਇਲ ਇਸ ਦੁਨੀਆਂ ਨੂੰ ਸਦਾ ਲਈ ਛੱਡ ਤੁਰ ਗਿਆ।  ਗੋਇਲ ਨੂੰ ਘਟਨਾ ਵਾਲੇ ਸਥਾਨ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਟੀਮ ਦੇ ਅਧਿਕਾਰੀ , ਵਾਰੇਨ ਕਾਊਂਟੀ ਦੇ ਮੁੱਖ ਉਪ ਕੋਰੋਨਰ ਟੋਨੀ ਚੀਮੇਂਟੀ (Warren County Chief Deputy Coroner Tony Chimenti) ਮੁਤਾਬਕ ਗੋਇਲ ਆਪਣੇ ਮਿੱਤਰਾਂ ਸਹਿਤ ਕਾਊਂਟੀ ਆਇਆ ਸੀ ਅਤੇ ਕਿਨਜੂਆ ਤੱਟ 'ਤੇ ਉਹ ਅਤੇ ਉਸਦੇ ਸਾਥੀ ਸਵਿੰਮਿੰਗ ਕਰਦੇ ਰਹੇ। ਚੀਮੇਂਟੀ (Chimenti) ਅਨੁਸਾਰ ਉਕਤ ਨੌਜਵਾਨ ਗੋਇਲ ਦੀ ਮੌਤ ਇੱਕ ਹਾਦਸਾ ਹੈ। ਜ਼ਿਕਰਯੋਗ ਹੈ ਕਿ ਕਈ ਵਿਭਾਗਾਂ ਅਤੇ ਏਜੰਸੀਆਂ , ਜਿੰਨ੍ਹਾਂ ਚੋਂ ਗਲੇਡ, ਕਲੇਰੈਂਡਨ, ਅਤੇ ਸਿਟੀ ਆਫ ਵਾਰਨ ਫਾਇਰ ਵਿਭਾਗ, ਵਾਰਨ ਕਾਉਂਟੀ ਸ਼ੈਰਿਫ ਦਾ ਦਫ਼ਤਰ, ਵਾਰਨ ਕਾਉਂਟੀ ਪਬਲਿਕ ਸੇਫ਼ਟੀ, ਵਾਰਨ ਕਾਉਂਟੀ ਕੋਰੋਨਰ ਦਾ ਦਫਤਰ, ਪੈਨਸਿਲਵੇਨੀਆ ਫਿਸ਼ ਐਂਡ ਬੋਟ ਕਮਿਸ਼ਨ, ਯੂਐਸ ਫੌਰੈਸਟ ਸਰਵਿਸ, ਅਤੇ ਗੋਤਾਖੋਰੀ ਮੈਕਕੀਨ ਅਤੇ ਚੌਟੌਕਾ (NY) ਕਾਉਂਟੀਆਂ ਦੀਆਂ ਟੀਮਾਂ ਵੱਲੋਂ ਇਸ ਘਟਨਾ ਦੇ ਸੰਦਰਭ 'ਚ ਪ੍ਰਤੀਕਰਮ ਦਿੱਤਾ ਗਿਆ ਹੈ। publive-image ਦੱਸ ਦੇਈਏ ਕਿ ਵਿਦੇਸ਼ਾਂ ਤੋਂ ਅਜਿਹੀਆਂ ਵਾਰਦਾਤਾਂ ਦੀ ਖ਼ਬਰਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੂਨ ਮਹੀਨੇ ਕਨੇਡਾ 'ਚ ਜਲੰਧਰ ਤੋਂ ਸਟੱਡੀ ਵੀਜ਼ੇ 'ਤੇ ਗਏ ਵਿਦਿਆਰਥੀ ਦੀ ਤੈਰਦੇ ਹੋਏ ਡੂੰਘੇ ਪਾਣੀ 'ਚ ਜਾਣ ਕਾਰਨ ਮੌਤ ਹੋ ਗਈ ਸੀ। ਬੀਤੇ ਜੁਲਾਈ ਅਤੇ ਅਗਸਤ ਮਹੀਨੇ ਵੀ ਅਜਿਹਾ ਹਾਦਸਾ ਕੈਲਗਰੀ ਕਨੇਡਾ ਅਤੇ ਸਰੀ ਵਿਖੇ ਵੀ ਵਾਪਰਿਆ ਸੀ।-
latest-punjabi-news world-news news-in-punjabi
Advertisment

Stay updated with the latest news headlines.

Follow us:
Advertisment