Fri, Apr 19, 2024
Whatsapp

ਤਲਵੰਡੀ ਸਾਬੋ: ਵਿਦਿਆਰਥਣ ਨੇ ਨਿੱਜੀ ਯੂਨੀਵਰਸਿਟੀ ਦੇ ਹੋਸਟਲ 'ਚ ਲਿਆ ਫਾਹਾ, ਹੋਈ ਮੌਤ

Written by  Jashan A -- February 05th 2020 08:22 PM -- Updated: February 05th 2020 08:24 PM
ਤਲਵੰਡੀ ਸਾਬੋ: ਵਿਦਿਆਰਥਣ ਨੇ ਨਿੱਜੀ ਯੂਨੀਵਰਸਿਟੀ ਦੇ ਹੋਸਟਲ 'ਚ ਲਿਆ ਫਾਹਾ, ਹੋਈ ਮੌਤ

ਤਲਵੰਡੀ ਸਾਬੋ: ਵਿਦਿਆਰਥਣ ਨੇ ਨਿੱਜੀ ਯੂਨੀਵਰਸਿਟੀ ਦੇ ਹੋਸਟਲ 'ਚ ਲਿਆ ਫਾਹਾ, ਹੋਈ ਮੌਤ

ਤਲਵੰਡੀ ਸਾਬੋ: ਤਲਵੰਡੀ ਸਾਬੋ ਦੀ ਇੱਕ ਨਿਜੀ ਯੂਨੀਵਰਸਿਟੀ ਵਿਖੇ ਬੀ.ਐਸ.ਸੀ ਐਗਰੀਕਲਚਰ ਦੀ ਇੱਕ ਵਿਦਿਆਰਥਣ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕਾ ਦੀ ਲਾਸ਼ ਨੂੰ ਤਲਵੰਡੀ ਸਾਬੋ ਦੇ ਸਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ। Suicideਮਿਲੀ ਜਾਣਕਾਰੀ ਮੁਤਾਬਕ ਸੁਮਨਪ੍ਰੀਤ ਕੌਰ ਨਾਮ ਦੀ ਵਿਦਿਆਰਥਣ ਜੋ ਕਿ ਹਨੂੰਮਾਨਗੜ ਰਾਜਸਥਾਨ ਦੀ ਰਹਿਣ ਵਾਲੀ ਸੀ। ਯੂਨੀਵਰਸਿਟੀ 'ਚ ਐਗਰੀਕਲਚਰ ਦੀ ਪੜ੍ਹਾਈ ਦਾ ਆਖਰੀ ਸਮੈਸਟਰ ਸੀ ਤੇ ਜੋ ਹੋਸਟਲ 'ਚ ਰਹਿ ਰਹੀ ਸੀ। ਹੋਰ ਪੜ੍ਹੋ: ਕਰਜ਼ੇ ਦੇ ਦੈਂਤ ਨੇ ਨਿਗਲਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ ਅੱਜ ਉਸ ਨੇ ਬਾਅਦ ਦੁਪਿਹਰ ਆਪਣੇ ਕਮਰੇ 'ਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।ਭਾਵੇ ਕਿ ਮ੍ਰਿਤਕ ਦੇ ਵਾਰਸ ਵੀ ਸ਼ਾਮ ਵੇਲੇ ਪੁੱਜ ਗਏ, ਪਰ ਸਦਮੇ 'ਚ ਹੋਣ ਕਰਕੇ ਕੁੱਝ ਵੀ ਕਹਿਣ ਨੂੰ ਤਿਆਰ ਨਹੀ ਹਨ। Suicideਉਧਰ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਮ੍ਰਿਤਕਾ ਦੀ ਆਤਮ ਹੱਤਿਆ ਦੀ ਪੁਸਟੀ ਕਰਦੇ ਹੋਏ ਕਾਰਨਾਂ ਦਾ ਕੁੱਝ ਵੀ ਪਤਾ ਨਾ ਹੋਣ ਦੀ ਗੱਲ ਕਰ ਰਹੇ ਹਨ। -PTC News


Top News view more...

Latest News view more...