Sat, Apr 20, 2024
Whatsapp

ਨਾਮ ਲਈ ਸੀ ਜਗਰਾਤੇ ਦੀ ਰਾਤ, ਪਰ ਵਿਦਿਆਰਥੀਆਂ ਦੇ ਇਸ ਕਾਰੇ ਨੇ ਕੀਤਾ ਸ਼ਰਮਸਾਰ, ਜਾਣੋ ਮਾਮਲਾ 

Written by  Joshi -- January 23rd 2018 04:09 PM
ਨਾਮ ਲਈ ਸੀ ਜਗਰਾਤੇ ਦੀ ਰਾਤ, ਪਰ ਵਿਦਿਆਰਥੀਆਂ ਦੇ ਇਸ ਕਾਰੇ ਨੇ ਕੀਤਾ ਸ਼ਰਮਸਾਰ, ਜਾਣੋ ਮਾਮਲਾ 

ਨਾਮ ਲਈ ਸੀ ਜਗਰਾਤੇ ਦੀ ਰਾਤ, ਪਰ ਵਿਦਿਆਰਥੀਆਂ ਦੇ ਇਸ ਕਾਰੇ ਨੇ ਕੀਤਾ ਸ਼ਰਮਸਾਰ, ਜਾਣੋ ਮਾਮਲਾ 

Students celebrated DJ night in the name of Jaagran: ਪਟਨਾ ਦੇ ਬੀ.ਐੱਨ.ਕਾਲਜ ਵਿੱਚ ਬਸੰਤ ਪੰਚਮੀ ਦੇ ਦਿਨ ਵਿਦਿਆਰਥੀਆਂ ਵੱਲੋਂ ਕੀਤੇ ਇੱਕ ਸ਼ਰਮਨਾਕ ਕਾਰੇ ਨੇ ਅਜੋਕੀ ਪੀੜੀ ਦੀ ਥਿੜਕਦੇ ਪੈਰਾਂ ਵੱਲ ਨੂੰ ਇੱਕ ਵਾਰ ਫਿਰ ਇਸ਼ਾਰਾ ਕੀਤਾ ਹੈ। ਇਸ ਘਟਨਾ 'ਚ ਕਾਲਜ ਦੇ ਵਿਦਿਆਰਥੀਆਂ ਨੇ ਸਰਸਵਤੀ ਜਾਗਰਨ ਕਰਨ ਦੇ ਬਹਾਨੇ ਡਾਂਸਰਾਂ ਨੇ ਛੋਟੇ-ਛੋਟੇ ਕੱਪੜੇ ਪਾ ਕੇ ਭੋਜਪੁਰੀ ਗਾਣਿਆਂ 'ਤੇ ਅਸ਼ਲੀਲ ਡਾਂਸ ਕੀਤਾ। ਜਿੱਥੇ ਬਸੰਤ ਪੰਚਮੀ ਦੇ ਦਿਨ ਵਿਦਿਆਰਥੀ ਵਿੱਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਕਰਦੇ ਹਨ ਅਤੇ ਆਪਣੇ ਵਧੀਆ ਭਵਿੱਖ ਲਈ ਆਸ਼ੀਰਵਾਦ ਲੈਂਦੇ ਹਨ, ਪਰ ਇੱਥੇ ਕੁਝ ਉਲਟ ਹੀ ਦੇਖਣ ਨੂੰ ਮਿਲਿਆ। Students celebrated DJ night in the name of JaagranStudents celebrated DJ night in the name of Jaagran: ਵਿਦਿਆਰਥੀਆਂ ਨੇ ਕਾਲਜ ਦੇ ਪ੍ਰਿੰਸੀਪਲ ਤੋਂ ਕਾਲਜ ਵਿਚ ਸਰਸਵਤੀ ਦੀ ਪੂਜਾ ਕਰਵਾਉਣ ਦੀ ਆਗਿਆ ਮੰਗੀ ਅਤੇ ਕਾਲਜ ਦੇ ਪ੍ਰਸ਼ਾਸਨ ਨੇ ਵਿਦਿਆਰਥੀਆਂ ਸਰਸਵਤੀ ਜਾਗਰਣ ਕਰਨ ਦੀ ਆਗਿਆ ਦੇ ਦਿੱਤੀ। ਪੂਰੀ ਰਾਤ ਭਰ ਇਹ ਪ੍ਰੋਗਰਾਮ ਚਲਦਾ ਰਿਹਾ ਜਿਸਨੂੰ ਪੁਲਿਸ ਦੇ ਜਵਾਨ ਵੀ ਦੇਖਦੇ ਰਹੇ ਪਰ ਕਿਸੇ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। Students celebrated DJ night in the name of Jaagranਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋ ਇਸ ਅਸ਼ਲੀਲ ਡਾਂਸ ਦਾ ਵੀਡੀਓ ਵਾਇਰਲ ਹੋ ਗਿਆ। ਇਸ ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਵੀ.ਸੀ. ਬਿਹਾਰੀ ਸਿੰਘ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਕਾਲਜ ਪ੍ਰਸ਼ਾਸਨ ਵੱਲੋਂ ਇਸ ਮਾਮਲੇ 'ਤੇ ਹਰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। —PTC News


Top News view more...

Latest News view more...