Sat, Apr 20, 2024
Whatsapp

ਆਸਟ੍ਰੇਲੀਆ ਦੇ ਸ਼ਹਿਰ ਐਡੀਲੈਡ ਵਿੱਚ ਵਿਦਿਆਰਥੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਕੀਤਾ ਪ੍ਰਦਰਸ਼ਨ

Written by  Shanker Badra -- December 02nd 2020 03:46 PM
ਆਸਟ੍ਰੇਲੀਆ ਦੇ ਸ਼ਹਿਰ ਐਡੀਲੈਡ ਵਿੱਚ ਵਿਦਿਆਰਥੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਕੀਤਾ ਪ੍ਰਦਰਸ਼ਨ

ਆਸਟ੍ਰੇਲੀਆ ਦੇ ਸ਼ਹਿਰ ਐਡੀਲੈਡ ਵਿੱਚ ਵਿਦਿਆਰਥੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਕੀਤਾ ਪ੍ਰਦਰਸ਼ਨ

ਆਸਟ੍ਰੇਲੀਆ ਦੇ ਸ਼ਹਿਰ ਐਡੀਲੈਡ ਵਿੱਚ ਵਿਦਿਆਰਥੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਕੀਤਾ ਪ੍ਰਦਰਸ਼ਨ:ਐਡੀਲੈਡ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਜਿੱਥੇ ਦਿੱਲੀ 'ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ,ਓਥੇ ਹੀ ਕਿਸਾਨਾਂ ਦੇ ਹੱਕ 'ਚ ਹੁਣ ਵਿਦੇਸ਼ਾਂ ਵਿੱਚ ਆਵਾਜ਼ ਉਠਣ ਲੱਗੀ ਹੈ। ਐਡੀਲੈਡ ਸਾਉਥ ਆਸਟੇਰਲੀਆ ਵਿੱਚ ਰਹਿੰਦੇ ਸਟੂਡੈਂਟ ਨੇ ਕਿਸਾਨਾਂ ਦੇ ਹੱਕ ਵਿੱਚ ਪੀਸ ਫੁੱਲ ਪ੍ਰਦਰਸ਼ਨ ਕੀਤਾ ਹੈ। [caption id="attachment_454212" align="aligncenter" width="300"]Students Protest support of Punjab farmers in Adelaide, Australia ਆਸਟ੍ਰੇਲੀਆ ਦੇ ਸ਼ਹਿਰ ਐਡੀਲੈਡ ਵਿੱਚ ਵਿਦਿਆਰਥੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਕੀਤਾ ਪ੍ਰਦਰਸ਼ਨ[/caption] ਇਹ ਪ੍ਰਦਰਸ਼ਨ ਸਰਕਾਰ ਦੀ ਮਨਜ਼ੂਰੀ ਵਿੱਚ ਕੀਤਾ ਗਿਆ, ਜਿਸ ਵਿੱਚ ਪੰਜਾਬੀ ਵਿਦਿਆਰਥੀਆਂ ਤੋਂ ਇਲਾਵਾ ਰਹਿੰਦੇ ਪੰਜਾਬੀ ਪਰਿਵਾਰਾਂ ਨੇ ਵੀ ਸਾਥ ਦਿੱਤਾ ਹੈ। ਜਿਸ ਨੂੰ ਸੰਬੋਧਨ ਕਰਦਿਆਂ  ਜਸਦੀਪ ਸਿੰਘ ਮਾਨ (ਰੋਹਟੀ ਬਸਤਾ ਸਿੰਘ ਨਾਭਾ ) ਨੇ ਕਿਹਾ ਕੇ ਅਸੀਂ ਕਿਸਾਨਾਂ ਦੇ ਸੰਘਰਸ਼ ਦਾ ਸਮੱਰਥਨ ਕਰਦੇ ਹਾਂ। [caption id="attachment_454213" align="aligncenter" width="300"]Students Protest support of Punjab farmers in Adelaide, Australia ਆਸਟ੍ਰੇਲੀਆ ਦੇ ਸ਼ਹਿਰ ਐਡੀਲੈਡ ਵਿੱਚ ਵਿਦਿਆਰਥੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਕੀਤਾ ਪ੍ਰਦਰਸ਼ਨ[/caption] ਅਸੀਂ ਕੇਦਰ ਵੱਲੋਂ ਬਣਾਏ ਕਾਲੇ ਕੰਨੂਨਾਂ ਦਾ ਵਿਰੋਧ ਕਰਦੇ ਹਾਂ ਅਤੇ ਦਿੱਲੀ ਦੀ ਸਰਕਾਰ ਦੇ ਇਸਾਰੇ 'ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਜੋ ਜ਼ੁਲਮ ਕਿਸਾਨਾਂ 'ਤੇ ਕੀਤਾ ਹੈ ,ਉਸ ਦੀ ਜੰਮ ਕੇ ਨਿਖੇਧੀ ਕਰਦੇ ਹਾਂ। ਉਨਾਂ ਕਿਹਾ ਕਿ ਦਿੱਲੀ ਵਿੱਚ ਬੈਠੇ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ। ਅਸੀਂ ਕੇਦਰ ਦੀ ਮੋਦੀ ਸਰਕਾਰ ਨੂੰ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕਰਦੇ ਹਾਂ। [caption id="attachment_454211" align="aligncenter" width="300"]Students Protest support of Punjab farmers in Adelaide, Australia ਆਸਟ੍ਰੇਲੀਆ ਦੇ ਸ਼ਹਿਰ ਐਡੀਲੈਡ ਵਿੱਚ ਵਿਦਿਆਰਥੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਕੀਤਾ ਪ੍ਰਦਰਸ਼ਨ[/caption] ਇਸ ਪ੍ਰਦਰਸ਼ਨ ਵਿੱਚ ਜਸਦੀਪ ਮਾਨ , ਗੁਰਪਿਆਰ ਸਿੱਧੂ ,ਹਰਵਿੰਦਰ ਬਿਲਿੰਗ ,ਹਰਿੰਦਰ ਸਿੰਘ ,ਜਸਪ੍ਰੀਤ ਸਿੰਘ ਗਿੱਲ, ਜਸਪਾਲ ਸਿੰਘ ,ਗੁਰਿੰਦਰਜੀਤ ਸਿੰਘ ਜੱਸੜ ,ਪ੍ਰੱਬਸ਼ਰਨ ਸਿੰਘ ,ਮਨਵੀਰ ਸਿੰਘ ,ਮਨਪ੍ਰੀਤ ਮਨੀ ,ਵਰਿੰਦਰ ਸੰਧੂ (ਬੰਨੂੜ) ,ਕਰਨ ਧਵਨ ਅਤੇ ਸੈਕੜੇ ਦੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਿਰ ਸਨ। -PTCNews


Top News view more...

Latest News view more...