ਜੈਕਬ ਰੀਸ-ਮੋਗ ਦੇ ਭਾਸ਼ਣ ਦੌਰਾਨ ਲੱਗੇ 'ਨਾਜ਼ੀ' ਅਤੇ 'ਨਸਲਵਾਦੀ' ਦੇ ਨਾਅਰੇ (ਵੀਡੀਓ)

By Joshi - February 04, 2018 2:02 pm

students scream ‘Nazi’ and ‘racist’ during Jacob Rees-Mogg speech: ਨਾਰਥ ਈਸਟ ਸਮਰਸੇਟ ਤੋਂ ਐਮ.ਪੀ ਅਤੇ ਵਿਦਿਆਰਥੀਆਂ ਵਿਚਕਾਰ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਕੁਝ ਵਿਦਿਆਰਥੀਆਂ ਦੇ ਸਮੂਹ ਵੱਲੋਂ ਸਿਆਸਤਦਾਨ ਦੇ ਭਾਸ਼ਣ ਦੇਣ 'ਤੇ ਪਾਬੰਦੀ ਲਗਾਉਣ ਬਾਰੇ ਰੌਲਾ ਪੈਣਾ ਸ਼ੁਰੂ ਹੋ ਗਿਆ।

ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ, ਜਿਸ ਵਿੱਚ ਮਿਸਟਰ ਰੀਸ-ਮੋਗ ਸ਼ਾਮਲ ਸੀ, 'ਚ ਧੱਕਾ-ਮੁੱਕੀ ਦੇ ਦ੍ਰਿਸ਼ ਨਜ਼ਰ ਆ ਰਹੇ ਹਨ। ਹਾਂਲਾਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮੁੱਕਾ ਜੈਕਬ ਵੱਲ ਨੂੰ ਮਾਰਿਆ ਗਿਆ ਸੀ ਜਾਂ ਨਹੀਂ, ਪਰ ਉਹ ਖੁਦ ਵਿਰੋਧ ਕਰ ਰਹੇ ਇੱਕ ਸਖਸ਼ ਸਾਹਮਣੇ ਜਾ ਕੇ ਖੜ੍ਹਿਆ ਨਜ਼ਰ ਆਉਂਦਾ ਹੈ। ਵੀਡੀਓ 'ਚ ਜੈਕਬ ਰੀਸ-ਮੋਗ ਬ੍ਰਿਸਟਲ ਯੂਨੀਵਰਸਿਟੀ ਵਿਚ ਇਸ ਵਿਵਾਦ 'ਚ ਉਲਝਦੇ ਦਿਖਾਈ ਦਿੱਤੇ।
students scream ‘Nazi’ and ‘racist’ during Jacob Rees-Mogg speechਟਵਿੱਟਰ 'ਤੇ ਵੀਡੀਓ ਪੋਸਟ ਕਰਨ ਵਾਲੇ ਕਲੋਏ ਕਾਏ ਨੇ ਲਿਖਿਆ " ਜੈਕਬ ਰੀਸ-ਮੋਗਾ ਦੇ, ਯੂ ਡਬਲਿਊ ਬ੍ਰਿਸਟਲ ਵਿਖੇ ਭਾਸ਼ਣ ਮੌਕੇ ਪੈਦਾ ਹੋਏ ਬਹੁਤ ਜ਼ਿਆਦਾ ਹਿੰਸਕ ਮਾਹੌਲ ਦੀਆਂ ਕੁਝ ਝਲਕੀਆਂ"।

students scream ‘Nazi’ and ‘racist’ during Jacob Rees-Mogg speech: ਇਸ ਮਾਮਲੇ 'ਤੇ ਇੱਕ ਵਿਦਿਆਰਥੀ ਨੇ ਕਿਹਾ, "ਮੈਂ ਜੈਕਬ ਰੀਸ-ਮੋਗ ਦਾ ਭਾਸ਼ਣ ਸੁਣ ਰਿਹਾ ਸੀ, ਜਦੋਂ ਅਚਾਨਕ ਜਦੋਂ ਉਥੇ ਛੇ ਵਿਅਕਤੀ ਚੀਕਦੇ ਹੋਏ ਆਏ ਅਤੇ ਕੱਟੜਪੰਥੀ, ਜਾਤੀਵਾਦੀ, ਵਰਗੇ ਨਾਅਰੇ ਲਗਾਉਣ ਲੱਗੇ।
students scream ‘Nazi’ and ‘racist’ during Jacob Rees-Mogg speech"ਇਸ ਤੋਂ ਬਾਅਦ ਜੈਕਬ ਰੀਸ-ਮੋਗ ਨੇ ਕਿਹਾ ਕਿ ਮੈਂ ਭਾਸ਼ਣ ਦੀ ਆਜ਼ਾਦੀ 'ਚ ਵਿਸ਼ਵਾਸ ਕਰਦਾਂ ਹਾਂ। ਇੰਨ੍ਹਾਂ ਕਹਿੰਦੇ ਹੋਏ ਜੈਕਬ ਨੇ ਉਹਨਾਂ ਵਿਅਕਤੀਆਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ" ਵਿਦਿਆਰਥੀ ਨੇ ਕਿਹਾ।

ਮਿਲੀ ਜਾਣਕਾਰੀ ਮੁਤਾਬਲ, ਇਸ ਝਗੜੇ 'ਚ ਜੰਮ ਕੇ ਧੱਕਾਮੁੱਕੀ ਅਤੇ ਨਾਅਰੇਬਾਜ਼ੀ ਕੀਤੀ ਗਈ ਭੀੜ ਗੁੱਸੇ ਵਿਚ ਆ ਗਈ, ਪਰ ਗਨੀਮਤ ਰਹੀ ਕਿ ਕਿਸੇ ਨੂੰ ਵੀ ਕੋਈ ਵੀ ਨੁਕਸਾਨ ਜਾਂ ਸੱਟ ਨਹੀਂ ਲੱਗੀ।

ਘਟਨਾ ਦੇ ਬਾਅਦ ਕਨਜ਼ਰਵੇਟਿਵ ਸੰਸਦ ਮੈਂਬਰ ਨੇ ਕਿਹਾ," ਉਹ ਰੌਲਾ ਪਾ ਰਹੇ ਸਨ, ਪਰ ਉਹਨਾਂ ਦਾ ਮਕਸਦ ਮੈਨੂੰ ਨੁਕਸਾਨ ਪਹੁੰਚਾਉਣਾ ਜਾ ਮਾਰਾਨ ਕਦੀ ਵੀ ਨਹੀਂ ਸੀ। ਉਹ ਰਾਜਨੀਤੀ ਨਾਲ ਸੰਬੰਧਤ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਸਨ, ਬਸ ਉਹ ਸਮਾਗਮ ਨੂੰ ਬੰਦ ਕਰਵਾਉਣਾ ਚਾਹੁੰਦੇ ਸਨ।"

—PTC News
adv-img
adv-img