Fri, Apr 19, 2024
Whatsapp

ਸਕੂਲੀ ਵਿਦਿਆਰਥੀਆਂ ਦਾ ਹੁੰਦਾ ਸ਼ੋਸ਼ਣ ਰੁੱਕਦਾ ਨਜ਼ਰ ਨਹੀਂ ਆ ਰਿਹਾ

Written by  Gagan Bindra -- October 08th 2017 09:25 AM -- Updated: October 08th 2017 09:34 AM
ਸਕੂਲੀ ਵਿਦਿਆਰਥੀਆਂ ਦਾ ਹੁੰਦਾ ਸ਼ੋਸ਼ਣ ਰੁੱਕਦਾ ਨਜ਼ਰ ਨਹੀਂ ਆ ਰਿਹਾ

ਸਕੂਲੀ ਵਿਦਿਆਰਥੀਆਂ ਦਾ ਹੁੰਦਾ ਸ਼ੋਸ਼ਣ ਰੁੱਕਦਾ ਨਜ਼ਰ ਨਹੀਂ ਆ ਰਿਹਾ

ਸਕੂਲੀ ਵਿਦਿਆਰਥੀਆਂ ਦਾ ਹੁੰਦਾ ਸ਼ੋਸ਼ਣ ਰੁੱਕਦਾ ਨਜ਼ਰ ਨਹੀਂ ਆ ਰਿਹਾ ਰੋਹਤਕ: ਪਿਛਲੇ ਦਿਨਾਂ ਤੋਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਹੋ ਰਹੀਆਂ ਮੌਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਸ ਦਾ ਕਾਰਣ ਇਹ ਸਾਹਮਣੇ ਆ ਰਿਹਾ ਹੈ ਕਿ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਿਸ ਕਰਕੇ ਵਿਦਿਆਰਥੀ ਇਹ ਕਦਮ ਪੁੱਟ ਲੈਂਦੇ ਹਨ। ਅਜਿਹਾ ਹੀ ਮਾਮਲਾ ਰੋਹਤਕ ਵਿੱਚ ਸਾਹਮਣੇ ਆਇਆ ਹੈ ਕਿ 9ਵੀ ਕਲਾਸ ਦੀ ਵਿਦਿਆਰਥਣ ਨੇ ਪ੍ਰਿਸੀਪਲ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।ਮ੍ਰਿਤਕ ਲੜਕੀ ਦੀ ਪਹਿਚਾਣ ਕਿਰਣ ਦੇ ਨਾਂਮ 'ਤੇ ਹੋਈ ਹੈ। ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੀ ਬੇਟੀ ਨਾਲ ਇਕ ਲੜਕਾ ਛੇੜਛਾੜ ਕਰਦਾ ਸੀ ਅਤੇ ਉਸਨੂੰ ਦੋਸਤੀ ਕਰਨ ਦਾ ਦਬਾਅ ਬਣਾ ਰਹਾ ਸੀ।ਸਕੂਲੀ ਵਿਦਿਆਰਥੀਆਂ ਦਾ ਹੁੰਦਾ ਸੋਸ਼ਣ ਰੁੱਕਦਾ ਨਜ਼ਰ ਨਹੀਂ ਆ ਰਿਹਾਵਿਦਿਆਰਥਣ ਨੇ ਮਨ੍ਹਾ ਕਰ ਦਿੱਤਾ ਅਤੇ ਪ੍ਰਿਸੀਪਲ ਨੂੰ ਲੜਕੇ ਦੀ ਸ਼ਿਕਾਇਤ ਕਰ ਦਿੱਤੀ ।ਜਿਸ ਤੋਂ ਬਾਆਦ ਪ੍ਰਿਸੀਪਲ ਨੇ 5 ਅਕਤੂਬਰ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਬੁਲਾ ਲਿਆ । ਬੱਚੀ ਨੂੰ ਉਸਦੇ ਪਰਿਵਾਰ ਦੇ ਸਾਹਮਣੇ ਬੁਰਾ -ਭਲਾ ਕਿਹਾ ਅਤੇ ਝੂਠਾ ਦੋਸ਼ ਲਗਾਉਣ ਦੀ ਗੱਲ ਕਹੀ।ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਮੈਡਮ ਤੋਂ ਮਾਫੀ ਵੀ ਮੰਗੀ ਸੀ ਪਰ ਮੈਡਮ ਨੂੰ ਤਰਸ ਨਹੀਂ ਆਇਆ। ਬੱਚੀ ਕਿਰਣ ਮਾਨਸਕਿ ਤੌਰ ‘ਤੇ ਬਹੁਤ ਪਰੇਸ਼ਾਨ ਹੋ ਗਈ। ਪਰਿਵਾਰ ਵਾਲੇ ਸਮਝਾ-ਬੁਝਾ ਕੇ ਆਪਣੇ ਨਾਲ ਲੈ ਆਏ, ਪਰ ਬੇਟੀ ਚੁੱਪ-ਚਾਪ ਹੀ ਰਹੀ ਅਤੇ ਕੁਝ ਨਾ ਬੋਲੀ। ਉੱਪਰ ਕਮਰੇ ‘ਚ ਕੱਪੜੇ ਬਦਲਣ ਚਲੀ ਗਈ, ਜਦੋਂ ਕਾਫੀ ਦੇਰ ਤੱਕ ਥੱਲ੍ਹੇ ਨਹੀਂ ਆਈ ਤਾਂ ਉਸਦੀ ਮਾਂ ਉੱਪਰ ਗਈ। ਕਰਿਣ ਪੰਖੇ ਨਾਲ ਫੰਦਾ ਲਗਾ ਕੇ ਲਟਕੀ ਹੋਈ ਸੀ, ਪਰ ਉਸਦਾ ਸਾਹ ਚੱਲ ਰਿਹਾ ਸੀ।ਪਰਿਵਾਰ ਵਾਲਿਆਂ ਨੇ ਬੱਚੀ ਨੂੰ ਤੁਰੰਤ ਪੀ.ਜੀ.ਆਈ ਹਸਪਤਾਲ ਪਹੁੰਚਾਇਆ, ਪਰ ਉਥੇ ਡਾਕਟਰਾਂ ਦੀ ਹੜਤਾਲ ਚੱਲ ਰਹੀ ਸੀ। ਤਕਰੀਬਨ ਤਿੰਨ ਘੰਟੇ ਤੱਕ ਬੱਚੀ ਦਾ ਸਾਹ ਚਲਦਾ ਰਹਾ ਪਰ ਉਸਨੂੰ ਵੈਂਟੀਲੇਟਰ ਨਹੀਂ ਮਿਲਿਆ ।ਸਕੂਲੀ ਵਿਦਿਆਰਥੀਆਂ ਦਾ ਹੁੰਦਾ ਸੋਸ਼ਣ ਰੁੱਕਦਾ ਨਜ਼ਰ ਨਹੀਂ ਆ ਰਿਹਾਡਿਊਟੀ ‘ਤੇ ਮੌਜੂਦ ਡਾਕਟਰਾਂ ਨੇ ਕਿਹਾ ਕਿ ਜੇਕਰ ਜਾਨ ਬਚਾਉਣਾ ਚਾਹੁੰਦੇ ਹੋ ਤਾਂ ਕਿਸੇ ਦੂਸਰੇ ਹਸਪਤਾਲ ਲੈ ਜਾਓ।ਦੂਸਰੇ ਹਸਪਤਾਲ ਜਾਂਦਿਆਂ ਦੀ ਬੱਚੀ ਦੀ ਮੌਤ ਹੋ ਗਈ।   -PTC News


Top News view more...

Latest News view more...