ਪੰਜਾਬ

ਪੰਜਾਬ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਅਫ਼ਗਾਨਿਸਤਾਨ ਦੇ ਹਾਲਾਤਾਂ ਬਾਰੇ ਚਿੰਤਾ

By Riya Bawa -- August 18, 2021 4:40 pm -- Updated:August 18, 2021 4:45 pm

ਪਟਿਆਲਾ: ਅਫ਼ਗਾਨਿਸਤਾਨ (Afghanistan) ਵਿੱਚ ਤਾਲਿਬਾਨ ਦੇ ਸ਼ਾਸਨ ਦੀ ਸ਼ੁਰੂਆਤ ਤੋਂ ਹੀ ਭਾਰਤ ਦਾ ਧਿਆਨ ਉੱਥੇ ਫਸੇ ਆਪਣੇ ਲੋਕਾਂ ਨੂੰ ਕੱਢਣ 'ਤੇ ਰਿਹਾ ਹੈ। ਹੁਣ ਤੱਕ ਭਾਰਤੀ ਦੂਤਾਵਾਸ (Indian Embassy) ਦੇ ਅਧਿਕਾਰੀ , ਸਟਾਫ, ਸੁਰੱਖਿਆ ਕਰਮਚਾਰੀ ਵਾਪਸ ਲਿਆਂਦੇ ਜਾ ਚੁੱਕੇ ਹਨ। ਹੁਣ ਹੋਰ ਭਾਰਤੀਆਂ ਨੂੰ ਵਾਪਸ ਲਿਆਉਣ 'ਤੇ ਫੋਕਸ ਹੈ। ਜਾਣਕਾਰੀ ਅਨੁਸਾਰ ਲਗਭਗ 1650 ਭਾਰਤੀਆਂ ਨੇ ਕਾਬੁਲ ਸਥਿਤ ਭਾਰਤੀ ਦੂਤਾਵਾਸ ਵਿੱਚ ਮਦਦ ਦੀ ਬੇਨਤੀ ਕੀਤੀ ਹੈ।

ਭਾਰਤ ਨੇ ਆਖਰੀ ਦਿਨ ਤਕ ਲਗਭਗ 150 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਦੂਤਾਵਾਸ ਵਿਚ ਕੰਮ ਕਰਨ ਵਾਲੇ ਲੋਕ ਹਨ ਪਰ ਭਾਰਤੀ ਕਾਮਿਆਂ ਅਤੇ ਦੂਜੇ ਹਿੱਸਿਆਂ ਵਿੱਚ ਫਸੇ ਹੋਰ ਲੋਕਾਂ ਨੂੰ ਕੱਢਣ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਕਾਬੁਲ ਵਿੱਚ ਫਸੇ ਕਈ ਫੈਕਟਰੀ ਕਰਮਚਾਰੀਆਂ ਅਤੇ ਹੋਰ ਲੋਕਾਂ ਨੇ ਪਿਛਲੇ ਦਿਨ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਇੱਥੋਂ ਸੁਰੱਖਿਅਤ ਕੱਢਿਆ ਜਾਵੇ। ਗਾਜ਼ੀਪੁਰ, ਗਾਜ਼ੀਆਬਾਦ, ਉਤਰਾਖੰਡ ਦੇ ਦੇਹਰਾਦੂਨ ਅਤੇ ਦਿੱਲੀ ਸਮੇਤ ਕਈ ਹੋਰ ਖੇਤਰਾਂ ਦੇ ਲੋਕ ਅਫਗਾਨਿਸਤਾਨ ਵਿੱਚ ਕੰਮ ਦੇ ਮਕਸਦ ਨਾਲ ਉੱਥੇ ਗਏ ਸਨ।

ਇਹ ਵੀ ਪੜ੍ਹੋ: ਪਤਨੀ ਸੁਨੰਦਾ ਪੁਸ਼ਕਰ ਮੌਤ ਮਾਮਲੇ 'ਚ ਲੱਗੇ ਸਾਰੇ ਦੋਸ਼ਾਂ ਤੋਂ ਸ਼ਸ਼ੀ ਥਰੂਰ ਨੂੰ ਮਿਲੀ ਵੱਡੀ ਰਾਹਤ

ਅਫ਼ਗਾਨਿਸਤਾਨ ਵਿਚ ਹਾਲਤ ਖਰਾਬ ਹੋਣ ਕਰਕੇ ਅਫ਼ਗਾਨਿਸਤਾਨ ਦੇ ਵਿਦਿਆਰਥੀ ਜੋ ਕਿ ਪੰਜਾਬ ਜਾਂ ਦੇਸ਼ ਵਿਚ ਪੜ੍ਹ ਰਹੇ ਰਹੇ ਹਨ ਉਨ੍ਹਾਂ ਲਈ ਹੁਣ ਮੁਸਬੀਤ ਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਗੱਲ ਕੀਤੀ ਜਾਵੇ ਤੇ ਪੰਜਾਬੀ ਯੂਨੀਵਰਸਿਟੀ ਦੀ 40 ਦੇ ਕਰੀਬ ਵਿਦਿਆਰਥੀ ਇਥੇ ਪੜ੍ਹ ਰਹੇ ਹਨ। ਇਸ ਵਿਚਕਾਰ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਫ਼ਗ਼ਾਨਿਸਤਾਨ ਦੇ 40 ਦੇ ਕਰੀਬ ਵਿਦਿਆਰਥੀ ਵੀ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਚਿੰਤਤ ਹਨ।

ਪੰਜਾਬੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਰਿਵਾਰ ਵਾਲਿਆਂ ਨਾਲ ਗੱਲ ਹੋਈ ਹੈ ਤੇ ਉਹ ਠੀਕ ਹਨ ਪਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਬਾਰੇ ਕੁਝ ਕਹਿ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਪੜ੍ਹਦੇ ਵਿਦਿਆਰਥੀ ਜੋ ਕੇ ਖੌਫ਼ਜ਼ਦਾ ਹਨ ਕਿਉਂਕਿ ਕਾਬਲ ਅਤੇ ਹੋਰ ਸ਼ਹਿਰਾਂ ਵਿਚ ਤਾਲਿਬਾਨ ਵੱਲੋਂ ਸੱਤਾ ਤੇ ਕਾਬਜ਼ ਹੋਣ ਮਗਰੋਂ ਡਰ ਅਤੇ ਦਹਿਸ਼ਤ ਦਾ ਮਾਹੌਲ ਉਤਪੰਨ ਹੋ ਗਿਆ ਹੈ।

ਇਹ ਵੀ ਪੜ੍ਹੋ: ਫਗਵਾੜਾ ਦੀ 7 ਸਾਲਾ ਬੱਚੀ ਨੇ ਰਚਿਆ ਇਤਿਹਾਸ, ਤਾਈਕਵਾਂਡੋ 'ਚ ਜਿੱਤਿਆ ਸੋਨ ਤਮਗ਼ਾ

ਇਸ ਦੇ ਨਾਲ ਹੀ ਵਿਦਿਆਰਥੀ ਦੇ ਮਨਾਂ ਵਿਚ ਹਨ ਕਿ ਤਾਲਿਬਾਨ ਸਰਕਾਰ ਕਿਸ ਤਰੀਕੇ ਸ਼ਾਸਨ ਕਰਦੀ ਹੈ ਇਹ ਖ਼ਦਸ਼ੇ ਉਜਾਗਰ ਹੋ ਰਹੇ ਹਨ। ਤਾਲਿਬਾਨ ਪ੍ਰਸ਼ਾਸਨ ਕਿਸ ਤਰ੍ਹਾਂ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਦਾ ਹੈ ਇਸ ਤੇ ਅਫਗਾਨਿਸਤਾਨ ਦੇ ਵਿਦਿਆਰਥੀਆਂ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਪਰ ਦੂਜੇ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਦਿਲਾਸਾ ਦਿੱਤਾ ਗਿਆ ਹੈ।

(ਗਗਨ ਦੀਪ)
ਪਟਿਆਲਾ

-PTCNews

  • Share