ਸ਼ਾਹਕੋਟ ‘ਚ ਪਾਣੀ ਦਾ ਕਹਿਰ , 24 ਅਗਸਤ ਤੱਕ ਸਕੂਲ ਬੰਦ ਰੱਖਣ ਦੇ ਹੁਕਮ

Sub-division Shahkot many villages 24th August All public and non-government schools Order to close
ਸ਼ਾਹਕੋਟ 'ਚ ਪਾਣੀ ਦਾ ਕਹਿਰ , 24 ਅਗਸਤ ਤੱਕ ਸਕੂਲ ਬੰਦ ਰੱਖਣ ਦੇ ਹੁਕਮ

ਸ਼ਾਹਕੋਟ ‘ਚ ਪਾਣੀ ਦਾ ਕਹਿਰ , 24 ਅਗਸਤ ਤੱਕ ਸਕੂਲ ਬੰਦ ਰੱਖਣ ਦੇ ਹੁਕਮ:ਸ਼ਾਹਕੋਟ : ਪੰਜਾਬ ‘ਚ ਪਿਛਲੇ ਦਿਨੀਂ ਲਗਾਤਰ ਦੋ ਦਿਨ ਪਏ ਮੀਂਹ ਕਰਕੇ ਪੰਜਾਬ ‘ਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਸਬ-ਡਵੀਜ਼ਨ ਸ਼ਾਹਕੋਟ ਦੇ ਕਈ ਪਿੰਡਾਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ।

Sub-division Shahkot many villages 24th August All public and non-government schools Order to close
ਸ਼ਾਹਕੋਟ ‘ਚ ਪਾਣੀ ਦਾ ਕਹਿਰ , 24 ਅਗਸਤ ਤੱਕ ਸਕੂਲ ਬੰਦ ਰੱਖਣ ਦੇ ਹੁਕਮ

ਇਸ ਦੇ ਮੱਦੇਨਜ਼ਰ ਐਮਰਜੈਂਸੀ ਵਰਗੇ ਹਾਲਾਤ ‘ਚ ਪ੍ਰਸ਼ਾਸਨ ਵੱਲੋਂ 24 ਅਗਸਤ ਤੱਕ ਸ਼ਾਹਕੋਟ ਦੇ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਐੱਸਡੀਐੱਮ ਸ਼ਾਹਕੋਟ ਡਾ. ਚਾਰੂਮਿਤਾ ਨੇ ਦੱਸਿਆ ਕਿ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਅਜੇ ਵੀ ਘੱਟ ਨਹੀਂ ਹੋਇਆ ,ਜਿਸ ਕਰਕੇ 24 ਅਗਸਤ ਤੱਕ ਬੱਚਿਆਂ ਨੂੰ ਛੁੱਟੀ ਕੀਤੀ ਗਈ ਹੈ।

Sub-division Shahkot many villages 24th August All public and non-government schools Order to close
ਸ਼ਾਹਕੋਟ ‘ਚ ਪਾਣੀ ਦਾ ਕਹਿਰ , 24 ਅਗਸਤ ਤੱਕ ਸਕੂਲ ਬੰਦ ਰੱਖਣ ਦੇ ਹੁਕਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਇਨਸਾਨੀਅਤ ਸ਼ਰਮਸ਼ਾਰ ! ਦਾਦੇ ਨੇ ਸਾਲ ਦੀ ਪੋਤਰੀ ਨਾਲ ਕੀਤਾ ਜ਼ਬਰ ਜਨਾਹ , ਦਾਦਾ ਜਾਂ ਹੈਵਾਨ ?

ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ‘ਚ ਇਸ ਵਾਰ ਲਗਾਤਾਰ ਮੀਹ ਪੈਣ ਕਾਰਨ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵੱਧ ਗਿਆ ਸੀ। ਜਿਸ ਤੋਂ ਬਾਅਦ ਬੀਤੇ ਦਿਨੀਂ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਸਨ।ਸਤਲੁਜ ਦਰਿਆ ‘ਚ ਭਾਖੜਾ ਡੈਮ ਤੋਂ ਫਲੱਡ ਗੇਟਾਂ ਰਾਹੀਂ ਛੱਡੇ ਪਾਣੀ ਨਾਲ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਸਤਲੁਜ ਦਰਿਆ ‘ਚ ਪਾਣੀ ਕਾਫੀ ਮਾਤਰਾ ‘ਚ ਛੱਡਿਆ ਗਿਆ ਹੈ।
-PTCNews