ਅੰਮ੍ਰਿਤਸਰ ਦੇ ਦੋਹਰੇ ਖ਼ੁਦਕਸ਼ੀ ਮਾਮਲੇ ‘ਚ ਫਰਾਰ ਚੱਲ ਰਹੀ ਸਬ-ਇੰਸਪੈਕਟਰ ਸੰਦੀਪ ਕੌਰ ਗ੍ਰਿਫ਼ਤਾਰ

Sub-Inspector Sandeep Kaur arrested in Amritsar couple suicide Case
ਅੰਮ੍ਰਿਤਸਰ ਦੇ ਦੋਹਰੇ ਖ਼ੁਦਕਸ਼ੀ ਮਾਮਲੇ ‘ਚ ਫਰਾਰ ਚੱਲ ਰਹੀ ਸਬ-ਇੰਸਪੈਕਟਰ ਸੰਦੀਪ ਕੌਰ ਗ੍ਰਿਫ਼ਤਾਰ

ਅੰਮ੍ਰਿਤਸਰ ਦੇ ਦੋਹਰੇ ਖ਼ੁਦਕਸ਼ੀ ਮਾਮਲੇ ‘ਚ ਫਰਾਰ ਚੱਲ ਰਹੀ ਸਬ-ਇੰਸਪੈਕਟਰ ਸੰਦੀਪ ਕੌਰ ਗ੍ਰਿਫ਼ਤਾਰ: ਅੰਮ੍ਰਿਤਸਰ : ਜ਼ਿਲ੍ਹੇ ਦੇ ਨਵਾਂ ਪਿੰਡ ਵਿੱਚ ਗਹਿਣਿਆਂ ਦੇ ਕਾਰੋਬਾਰੀ ਅਤੇ ਉਸ ਦੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ। ਦੋਹਰੇ ਖ਼ੁਦਕਸ਼ੀ ਮਾਮਲੇ ‘ਚ ਫਰਾਰ ਚੱਲ ਰਹੀ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਦਿਹਾਤੀ ਪੁਲਿਸ ਨੇ ਸ੍ਰੀ ਹਰਗੋਬਿੰਦਪੁਰ ਨੇੜਲੇ ਪਿੰਡ ਧੀਰੋਵਾਲ ਬੇਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡਲਿਆ ਜਾਵੇਗਾ।

Sub-Inspector Sandeep Kaur arrested in Amritsar couple suicide Case
ਅੰਮ੍ਰਿਤਸਰ ਦੇ ਦੋਹਰੇ ਖ਼ੁਦਕਸ਼ੀ ਮਾਮਲੇ ‘ਚ ਫਰਾਰ ਚੱਲ ਰਹੀ ਸਬ-ਇੰਸਪੈਕਟਰ ਸੰਦੀਪ ਕੌਰ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਪਨਾਹ ਦੇਣ ਦੇ ਮਾਮਲੇ ‘ਚ 3 ਹੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਬ-ਇੰਸਪੈਕਟਰ ਸੰਦੀਪ ਕੌਰਆਪਣੇ ਰਿਸ਼ਤੇਦਾਰ ਕੋਲ ਲੁਕੀ ਹੋਈ ਸੀ। ਇਸ ਤੋਂ ਪਹਿਲਾਂ ਸੰਦੀਪ ਕੌਰ ਦੇ 2 ਮਸੇਰੇ ਭਰਾਵਾਂ ਨੂੰ ਸੰਦੀਪ ਕੌਰ ਨੂੰ ਪਨਾਹ ਦੇਣ ਦੇ ਜੁਰਮ ‘ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

Sub-Inspector Sandeep Kaur arrested in Amritsar couple suicide Case
ਅੰਮ੍ਰਿਤਸਰ ਦੇ ਦੋਹਰੇ ਖ਼ੁਦਕਸ਼ੀ ਮਾਮਲੇ ‘ਚ ਫਰਾਰ ਚੱਲ ਰਹੀ ਸਬ-ਇੰਸਪੈਕਟਰ ਸੰਦੀਪ ਕੌਰ ਗ੍ਰਿਫ਼ਤਾਰ

ਦਰਅਸਲ ‘ਚ ਬੀਤੇ ਦਿਨੀਂ ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਸਥਿਤ ਹੋਟਲ ਵਿਚ ਵਿਕਰਮਜੀਤ ਸਿੰਘ ਨਾਮਕ ਨੌਜਵਾਨ ਨੇ ਸਬ-ਇੰਸਪੈਕਟਰ ਸੰਦੀਪ ਕੌਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ। ਪਤੀ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਪਤਨੀ ਸਰਬਜੀਤ ਕੌਰ ਨੇ ਘਰ ਦੀ ਛੱਤ ‘ਤੇ ਲੱਗੀਆਂ ਗਰਿੱਲਾਂ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ।

Sub-Inspector Sandeep Kaur arrested in Amritsar couple suicide Case
ਅੰਮ੍ਰਿਤਸਰ ਦੇ ਦੋਹਰੇ ਖ਼ੁਦਕਸ਼ੀ ਮਾਮਲੇ ‘ਚ ਫਰਾਰ ਚੱਲ ਰਹੀ ਸਬ-ਇੰਸਪੈਕਟਰ ਸੰਦੀਪ ਕੌਰ ਗ੍ਰਿਫ਼ਤਾਰ

ਦੱਸ ਦੇਈਏ ਕਿ ਬੀਤੇ ਦਿਨੀਂ ਗਹਿਣਿਆਂ ਦੇ ਕਾਰੋਬਾਰੀ ਬਿਕਰਮਜੀਤ ਸਿੰਘ ਵਿੱਕੀ ਨੇ ਇੱਕ ਨਿੱਜੀ ਹੋਟਲ ਵਿੱਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਉਸ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਅਤੇ ਲਿਖੇ ਸੁਸਾਈਡ ਨੋਟ ਵਿੱਚ ਸਬ-ਇੰਸਪੈਕਟਰ ਸੰਦੀਪ ਕੌਰ ਦਾ ਨਾਂ ਲਿਆ ਸੀ ਕਿ ਉਹ ਉਸ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ।

ਉਸ ਨੇ ਦੱਸਿਆ ਸੀ ਕਿ ਉਹ ਉਸ ਨੂੰ ਬਲੈਕਮੇਲ ਕਰ ਰਹੀ ਹੈ ਅਤੇ ਧਮਕੀਆਂ ਦੇ ਰਹੀ ਹੈ, ਜਿਸ ਕਾਰਨ ਉਹ ਖੁਦਕੁਸ਼ੀ ਕਰ ਰਿਹਾ ਹੈ। ਉਸ ਤੋਂ ਅਗਲੇ ਹੀ ਦਿਨ ਉਸ ਦੀ ਪਤਨੀ ਨੇ ਵੀ ਖੁਦਕੁਸ਼ੀ ਕਰ ਲਈ ਸੀ।ਮ੍ਰਿਤਕ ਆਪਣੇ ਪਿੱਛੇ ਇਕ 15 ਸਾਲ ਦੀ ਧੀ ਨੂੰ ਛੱਡ ਗਏ, ਜੋ ਮਾਂ-ਪਿਓ ਨੂੰ ਇਨਸਾਫ਼ ਦਵਾਉਣ ਲਈ ਦਿਨ ਰਾਤ ਇਕ ਕਰ ਰਹੀ ਹੈ।
-PTCNews