ਨਾਬਾਲਗ ਲੜਕੀ ਰਹਿੰਦੀ ਸੀ ਚੁੱਪ, ਖ਼ੁਲਾਸਾ ਹੋਣ ‘ਤੇ ਪਰਿਵਾਰ ਦੇ ਉੱਡੇ ਹੋਸ਼

ਨਾਬਾਲਗ ਲੜਕੀ ਰਹਿੰਦੀ ਸੀ ਚੁੱਪ, ਖ਼ੁਲਾਸਾ ਹੋਣ 'ਤੇ ਪਰਿਵਾਰ ਦੇ ਉੱਡੇ ਹੋਸ਼    

ਨਾਬਾਲਗ ਲੜਕੀ ਰਹਿੰਦੀ ਸੀ ਚੁੱਪ, ਖ਼ੁਲਾਸਾ ਹੋਣ ‘ਤੇ ਪਰਿਵਾਰ ਦੇ ਉੱਡੇ ਹੋਸ਼:ਕਪੂਰਥਲਾ : ਇੱਕ ਨਾਬਾਲਗ ਲੜਕੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਥਾਣਾ ਸੁਭਾਨਪੁਰ ਦੀ ਪੁਲਿਸ ਨੇ 2 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਨਾਬਾਲਗ ਲੜਕੀ ਰਹਿੰਦੀ ਸੀ ਚੁੱਪ, ਖ਼ੁਲਾਸਾ ਹੋਣ ‘ਤੇ ਪਰਿਵਾਰ ਦੇ ਉੱਡੇ ਹੋਸ਼

ਇਹ ਵੀ ਪੜ੍ਹੋ: ਪੁੱਤ ਨੇ ਪੈਸਿਆਂ ਖਾਤਿਰ ਕੀਤਾ ਪਿਓ ਦਾ ਕਤਲ, ਪੁਲਿਸ ਨੇ ਲੱਭ ਲਏ ਸਾਰੇ ਸਬੂਤ

ਜਾਣਕਾਰੀ ਅਨੁਸਾਰ ਸੁਭਾਨਪੁਰ ਦੇ ਨੇੜੇ ਪਿੰਡ ਦੀ ਇੱਕ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਉਸ ਦੇ 3 ਬੱਚੇ ਹਨ। ਇਕ 16 ਸਾਲ ਦੀ ਛੋਟੀ ਲੜਕੀ 12ਵੀਂ ਜਮਾਤ ‘ਚ ਪੜ੍ਹਦੀ ਹੈ। ਉਸ ਦੀ ਲੜਕੀ ਪਿਛਲੇ ਕਾਫੀ ਸਮੇਂ ਤੋਂ ਚੁੱਪ ਅਤੇ ਪਰੇਸ਼ਾਨ ਰਹਿੰਦੀ ਸੀ। ਜਦੋਂ ਵੀ ਉਸਨੂੰ ਕੁੱਝ ਪੁੱਛਦੇ ਤਾਂ ਕੁਝ ਵੀ ਨਹੀਂ ਦੱਸਦੀ ਸੀ।

ਨਾਬਾਲਗ ਲੜਕੀ ਰਹਿੰਦੀ ਸੀ ਚੁੱਪ, ਖ਼ੁਲਾਸਾ ਹੋਣ ‘ਤੇ ਪਰਿਵਾਰ ਦੇ ਉੱਡੇ ਹੋਸ਼

ਇਸ ਦੌਰਾਨ ਲੜਕੀ ਨੇ ਮੰਗਲਵਾਰ ਨੂੰ ਦੱਸਿਆ ਕਿ ਉਸ ਦੀ ਕਰੀਬ ਡੇਢ ਸਾਲ ਪਹਿਲਾਂ ਲਖਵਿੰਦਰ ਸਿੰਘ ਉਰਫ ਰਾਜੂ ਵਾਸੀ ਪਿੰਡ ਡੋਗਰਾਂਵਾਲ ਨਾਲ ਗੱਲਬਾਤ ਹੋ ਗਈ ਸੀ। ਉਸ ਦੇ ਨਾਲ ਲਖਵਿੰਦਰ ਸਿੰਘ ਨੇ ਸਰੀਰਕ ਸਬੰਧ ਵੀ ਬਣਾਏ ਸਨ ਪਰ ਮੁਲਜ਼ਮ ਲਖਵਿੰਦਰ ਸਿੰਘ ਨੇ ਉਸ ਦੀਆਂ ਸਾਰੀਆਂ ਗੱਲਾਂ ਅਤੇ ਸਰੀਰਕ ਸਬੰਧਾਂ ਦੇ ਬਾਰੇ ‘ਚ ਰਮਨ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਡੋਗਰਾਂਵਾਲ ਨੂੰ ਦੱਸ ਦਿੱਤਾ ਸੀ।

ਨਾਬਾਲਗ ਲੜਕੀ ਰਹਿੰਦੀ ਸੀ ਚੁੱਪ, ਖ਼ੁਲਾਸਾ ਹੋਣ ‘ਤੇ ਪਰਿਵਾਰ ਦੇ ਉੱਡੇ ਹੋਸ਼

ਇਹ ਵੀ ਪੜ੍ਹੋ: ਇਟਲੀ ਵਸਦੇ ਸਿੱਖ ਨੇ ਰਚਿਆ ਇਤਿਹਾਸ, ਨਗਰ ਨਿਗਮ ਚੋਣਾਂ ‘ਚ ਵੱਡੀ ਜਿੱਤ

ਜਿਸ ਤੋਂ ਬਾਅਦ ਮੁਲਜ਼ਮ ਲਖਵਿੰਦਰ ਸਿੰਘ ਨੇ ਉਸ ਨੂੰ ਕੋਲਡ ਡਰਿੰਕ ‘ਚ ਬੇਹੋਸ਼ੀ ਵਾਲੀ ਚੀਜ਼ ਪਾ ਕੇ ਬੇਹੋਸ਼ ਕਰ ਦਿੱਤਾ ਸੀ। ਲਖਵਿੰਦਰ ਸਿੰਘ ਅਤੇ ਰਮਨ ਨੇ ਉਸ ਨੂੰ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾਇਆ। ਜਿਸ ਦੌਰਾਨ ਉਹ ਰੋਣ ਲੱਗ ਪਈ ਅਤੇ ਮੁਲਜ਼ਮਾਂ ਨੇ ਉਸ ਨੂੰ ਘਰ ਦੇ ਬਾਹਰ ਛੱਡ ਦਿੱਤਾ ਅਤੇ ਉਸ ਨੂੰ ਕਿਸੇ ਨੂੰ ਵੀ ਕੁਝ ਵੀ ਦੱਸਣ ਤੋਂ ਮਨ੍ਹਾ ਕਰਦੇ ਹੋਏ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

educare

ਜਿਸ ਤੋਂ ਬਾਅਦ ਹੁਣ ਥਾਣਾ ਸੁਭਾਨਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਵਿਕਰਮਜੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਲੜਕੀ ਦੇ ਬਿਆਨ ਲਏ ‘ਤੇ ਮਹਿਲਾ ਪੁਲਿਸ ਦੀ ਮਦਦ ਨਾਲ ਮੈਡੀਕਲ ਕਰਵਾਇਆ। ਪੀੜਤਾਂ ਦੇ ਬਿਆਨਾਂ ‘ਤੇ ਲਖਵਿੰਦਰ ਸਿੰਘ ਉਰਫ ਰਾਜੂ ਤੇ ਰਮਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
-PTCNews