ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਐਸ.ਸੀ ਵਿੰਗ ਦੇ ਜਿਲਾ ਪ੍ਰਧਾਨਾਂ ਦਾ ਐਲਾਨ

ਚੰਡੀਗੜ੍ਹ 23 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅਨੁਸੂਚਿਤ ਜਾਤੀ ਵਿੰਗ (ਐਸ.ਸੀ ਵਿੰਗ) ਦੇ ਜਿਲਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਪਾਰਟੀ ਦੇ ਜਿਹਨਾਂ ਮਿਹਨਤੀ ਆਗੂਆਂ ਨੂੰ ਐਸ.ਸੀ ਵਿੰਗ ਦੇ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ|

ਸੁਖਬੀਰ ਬਾਦਲ ਨੇ ਜ਼ਿਲ੍ਹਾ ਅਕਾਲੀ ਜਥਾ ਬਠਿੰਡਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਕੀਤਾ  ਐਲਾਨ

Also Read | SAD to gherao Punjab Vidhan Sabha ahead of Budget session 2021

ਉਹਨਾਂ ਵਿੱਚ ਸ. ਪਰਮਜੀਤ ਸਿੰਘ ਵਨੀਏਕੇ ਜਿਲਾ ਅੰਮ੍ਰਿਤਸਰ (ਦਿਹਾਤੀ), ਸ. ਦਿਲਬਾਗ ਸਿੰਘ ਨੂੰ ਅੰਮ੍ਰਿਤਸਰ (ਸਹਿਰੀ), ਸ. ਮੱਖਣ ਸਿੰਘ ਨੂੰ ਬਠਿੰਡਾ (ਸ਼ਹਿਰੀ), ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ ਨੂੰ ਬਠਿੰਡਾ (ਦਿਹਾਤੀ), ਜਥੇਦਾਰ ਰਾਮ ਸਿੰਘ ਸਾਬਕਾ ਪ੍ਰਧਾਨ, ਨਗਰ ਕੌਂਸਲ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਿਲਾ ਰੋਪੜ੍ਹ, ਐਡਵੋਕੇਟ ਸਤਨਾਮ ਸਿੰਘ ਰਾਹੀ ਨੂੰ ਬਰਨਾਲਾ (ਦਿਹਾਤੀ), ਸ. ਧਰਮ ਸਿੰਘ ਫੌਜੀ ਨੂੰ ਬਰਨਾਲਾ (ਸ਼ਹਿਰੀ), ਡਾ. ਗੁਰਚਰਨ ਸਿੰਘ ਹਰਬੰਸਪੁਰਾ ਨੂੰ ਫਤਿਹਗੜ੍ਹ ਸਾਹਿਬ , ਸ. ਸੁਖਵਿੰਦਰ ਸਿੰਘ ਕੋਟਸੁਖੀਆ ਨੂੰ ਫਰੀਦਕੋਟ (ਦਿਹਾਤੀ), ਸ. ਕੇਵਲ ਸਿੰਘ ਸਹੋਤਾ ਨੂੰ ਫਰੀਦਕੋਟ (ਸ਼ਹਿਰੀ), ਸ. ਗੁਰਦੇਵ ਸਿੰਘ ਕਾਠਗੜ੍ਹ|

Toolkit case : ਦਿਸ਼ਾ ਰਵੀ ਨੂੰ ਪਟਿਆਲਾ ਹਾਊਸ ਕੋਰਟ ਨੇ ਇਹਨਾਂ ਸ਼ਰਤਾਂ ਦੇ ਅਧਾਰ

ਜਿਲਾ ਫਾਜਲਿਕਾ ਕੈਪਟਨ ਸਰਵਣ ਸਿੰਘ ਸ਼ਾਹਵਾਲਾ ਜਿਲਾ ਫਿਰੋਜਪੁਰ, ਸ. ਲਖਵਿੰਦਰ ਸਿੰਘ ਘੁੰਮਣ ਗੁਰਦਾਸਪੁਰ, ਸ. ਪਰਮਜੀਤ ਸਿੰਘ ਪੰਜੋੜ ਜਿਲਾ ਹੁਸ਼ਿਆਰਪੁਰ, ਸ. ਜਸਪਾਲ ਸਿੰਘ ਕਲਿਆਣ ਜਿਲਾ ਪਟਿਆਲਾ (ਦਿਹਾਤੀ), ਸ਼ੀ੍ਰ ਜੀਵਨ ਪਰਵੇਸ਼ ਹੈਪੀ ਪਟਿਆਲਾ (ਸ਼ਹਿਰੀ), ਸ. ਕੁਲਦੀਪ ਸਿੰਘ ਬੂਲੇ ਕਪੂਰਥਲਾ, ਸ. ਭੁਪਿੰਦਰ ਸਿੰਘ ਸਾਹੋਕੇ ਜਿਲਾ ਮੋਗਾ, ਸ. ਦਿਲਬਾਗ ਸਿੰਘ ਜਿਲਾ ਮੋਹਾਲੀ, ਸ. ਰੰਗੀ ਸਿੰਘ ਖਾਰਾ ਜਿਲਾ ਮਾਨਸਾ, ਸ. ਬਿੱਕਰ ਸਿੰਘ ਚੰਨੋ ਸ੍ਰੀ ਮੁਕਤਸਰ ਸਾਹਿਬ (ਦਿਹਾਤੀ), ਬਾਬਾ ਦਲੀਪ ਸਿੰਘ ਮਾਗਟਕੇਰ ਸ੍ਰੀ ਮੁਕਤਸਰ ਸਾਹਿਬ (ਸ਼ਹਿਰੀ), ਸ. ਬਖਸ਼ੀਸ਼ ਸਿੰਘ ਦਿਆਲ ਰਾਜਪੂਤਾਂ ਜਿਲਾ ਤਰਨ ਤਾਰਨ, ਸ਼ੀ੍ਰ ਸੋਹਣ ਲਾਲ ਢਾਂਡਾ ਜਿਲਾ ਸ਼ਹੀਦ ਭਗਤ ਸਿੰਘ ਨਗਰ, ਸ਼੍ਰੀ ਭਜਨ ਲਾਲ ਚੋਪੜ੍ਹਾ ਜਲੰਧਰ (ਸਹਿਰੀ), ਸ. ਮੋਹਨ ਸਿੰਘ ਚਮਿਆਰਾ ਜਲੰਧਰ (ਦਿਹਾਤੀ), ਸ. ਅਮਨਦੀਪ ਸਿੰਘ ਕਾਂਝਲਾ ਜਿਲਾ ਸੰਗਰੂਰ ਦੇ ਨਾਮ ਸ਼ਾਮਲ ਹਨ।


ਉਹਨਾਂ ਦੱਸਿਆ ਕਿ ਸ. ਸੁਰਜੀਤ ਸਿੰਘ ਰਾਜਾ ਨੂੰ ਦੁਬਾਰਾ ਪਾਰਟੀ ਦੀ ਚੰਡੀਗੜ੍ਹ ਇਕਾਈ ਦਾ ਐਸ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਸ. ਬਲਵਿੰਦਰ ਸਿੰਘ ਕਾਲਾ ਨੂੰ ਪ੍ਰਧਾਨ ਹਲਕਾ ਉਤਰੀ ਅੰਮ੍ਰਿਤਸਰ (ਸ਼ਹਿਰ), ਸ. ਜਸਜੀਤ ਸਿੰਘ ਨੂੰ ਪ੍ਰਧਾਨ ਹਲਕਾ ਦੱਖਣੀ ਅੰਮ੍ਰਿਤਸਰ (ਸਹਿਰ), ਸ. ਗਗਨਦੀਪ ਸਿੰਘ ਨੂੰ ਪ੍ਰਧਾਨ ਹਲਕਾ ਕੇਂਦਰੀ ਅੰਮ੍ਰਿਤਸਰ (ਸ਼ਹਿਰ), ਸ. ਰਣਜੀਤ ਸਿੰਘ ਭਗਤ ਨੂੰ ਪ੍ਰਧਾਨ ਹਲਕਾ ਪੂਰਬੀ ਅੰਮ੍ਰਿਤਸਰ (ਸ਼ਹਿਰ) ਅਤੇ ਸ. ਜਸਬੀਰ ਸਿੰਘ ਵਿੱਕੀ ਨੂੰ ਪ੍ਰਧਾਨ ਹਲਕਾ ਪੱਛਮੀ ਅੰਮ੍ਰਿਤਸਰ (ਸ਼ਹਿਰੀ) ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬਾਕੀ ਜਥੇਬੰਦਕ ਢਾਂਚੇ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।