Wed, Apr 24, 2024
Whatsapp

ਸੁਖਬੀਰ ਬਾਦਲ ਵੱਲੋਂ ਹਿੰਦੂ ਨੇਤਾ ਦੇ ਕਤਲ ਦੀ ਨਿਖੇਧੀ

Written by  Joshi -- October 31st 2017 12:41 PM -- Updated: October 31st 2017 12:43 PM
ਸੁਖਬੀਰ ਬਾਦਲ ਵੱਲੋਂ ਹਿੰਦੂ ਨੇਤਾ ਦੇ ਕਤਲ ਦੀ ਨਿਖੇਧੀ

ਸੁਖਬੀਰ ਬਾਦਲ ਵੱਲੋਂ ਹਿੰਦੂ ਨੇਤਾ ਦੇ ਕਤਲ ਦੀ ਨਿਖੇਧੀ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਵਿਚ ਦੋ ਹਥਿਆਰਬੰਦ ਵਿਅਕਤੀਆਂ ਵੱਲੋਂ ਹਿੰਦੂ ਆਗੂ ਵਿਪਨ ਸ਼ਰਮਾ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਕਾਂਗਰਸ ਸਰਕਾਰ ਦੀ ਹਕੂਮਤ ਦੇ ਪਿਛਲੇ ਸੱਤ ਮਹੀਨਿਆਂ ਦੌਰਾਨ ਅਮਨ ਅਤੇ ਕਾਨੂੰਨ ਸੂਬੇ ਅੰਦਰੋਂ ਖੰਭ ਲਾ ਕੇ ਉੱਡ ਗਿਆ ਲੱਗਦਾ ਹੈ। ਸੁਖਬੀਰ ਬਾਦਲ ਵੱਲੋਂ ਹਿੰਦੂ ਨੇਤਾ ਦੇ ਕਤਲ ਦੀ ਨਿਖੇਧੀਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਅੰਦਰ ਹਿੰਸਾ ਦੀ ਹਨੇਰੀ ਬੇਰੋਕ ਝੁੱਲ ਰਹੀ ਹੈ। ਸੂਬਾ ਸਰਕਾਰ ਨੂੰ ਇਸ ਗੱਲ ਦੀ ਕੋਈ ਚਿੰਤਾ ਹੀ ਨਹੀਂ ਜਾਪਦੀ ਕਿ ਗੁੰਡੇ ਬਦਮਾਸ਼ ਕਾਨੂੰਨ ਨੂੰ ਟਿੱਚ ਸਮਝ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੀ ਪੁਲਿਸ ਵੱਲੋਂ ਹਿੰਸਾ ਦੀ ਘਟਨਾਵਾਂ ਨੂੰ ਠੱਲ•ਣ ਦੇ ਕੀਤੇ ਲੰਬੇ ਚੌੜੇ ਦਾਅਵਿਆਂ ਦੇ ਬਾਵਜੂਦ ਰਸੂਖਵਾਨ ਲੋਕਾਂ ਦੇ ਕਤਲਾਂ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਜੇਕਰ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਸਥਿਤੀ ਬਦ ਤੋਂ ਬਦਤਰ ਹੋ ਸਕਦੀ ਹੈ ਅਤੇ ਇਸ ਸਰਹੱਦੀ ਸੂਬੇ ਦੀ ਫਿਰਕੂ ਸਦਭਾਵਨਾ ਨੂੰ ਖਤਰੇ ਵਿਚ ਪੈ ਸਕਦੀ ਹੈ। ਸੁਖਬੀਰ ਬਾਦਲ ਵੱਲੋਂ ਹਿੰਦੂ ਨੇਤਾ ਦੇ ਕਤਲ ਦੀ ਨਿਖੇਧੀਸੂਬੇ ਦੀਆਂ ਗਲੀਆਂ ਅੰਦਰ ਦਹਿਸ਼ਤ ਦਾ ਰਾਜ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਬਦਮਾਸ਼ਾਂ ਖਿਲਾਫ ਸੂਬਾ ਸਰਕਾਰ ਨੂੰ ਸਖ਼ਥਤ ਕਾਰਵਾਈ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਾਨੂੰ ਸੂਬੇ ਅੰਦਰ ਮੁੜ ਸ਼ਾਂਤੀ ਲਿਆਉਣ ਵਾਸਤੇ ਭਾਰੀ ਕੀਮਤ ਅਦਾ ਕਰਨੀ ਪਈ ਸੀ। ਉਹਨਾਂ ਕਿਹਾ ਕਿ ਸ਼ਾਂਤੀ ਅਤੇ ਤਰੱਕੀ ਨਾਲੋਂ ਨਾਲ ਚੱਲਦੀਆਂ ਹਨ।ਇਸ ਲਈ ਸਾਨੂੰ ਦੁਬਾਰਾ ਸੂਬੇ ਉੱਤੇ ਦਹਿਸ਼ਤ ਦਾ ਪਰਛਾਵਾਂ ਨਹੀਂ ਪਸਰਨ ਦੇਣਾ ਚਾਹੀਦਾ। ਸਰਕਾਰ ਨੂੰ ਇਹ ਖਰੂਦੀਆਂ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਬਣਾਉਣ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। —PTC News


  • Tags

Top News view more...

Latest News view more...