ਸੁਖਬੀਰ ਸਿੰਘ ਬਾਦਲ ਵੱਲੋਂ ਉੱਘੇ ਇਤਿਹਾਸਕਾਰ ਤੇ ਲੇਖਕ ਪ੍ਰੋਫੈਸਰ ਸੁਰਜੀਤ ਹਾਂਸ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ

Sukhbir Badal condoles demise of Prof Surjit Hans
ਸੁਖਬੀਰ ਸਿੰਘ ਬਾਦਲ ਵੱਲੋਂ ਉੱਘੇ ਇਤਿਹਾਸਕਾਰ ਤੇ ਲੇਖਕ ਪ੍ਰੋਫੈਸਰ ਸੁਰਜੀਤ ਹਾਂਸ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ

ਸੁਖਬੀਰ ਸਿੰਘ ਬਾਦਲ ਵੱਲੋਂ ਉੱਘੇ ਇਤਿਹਾਸਕਾਰ ਤੇ ਲੇਖਕ ਪ੍ਰੋਫੈਸਰ ਸੁਰਜੀਤ ਹਾਂਸ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਉੱਘੇ ਇਤਿਹਾਸਕਾਰ, ਵਿਦਵਾਨ ਅਤੇ ਲੇਖਕ ਪ੍ਰੋਫੈਸਰ ਸੁਰਜੀਤ ਹਾਂਸ ਦੇ ਦਿਹਾਂਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋਫੈਸਰ ਹਾਂਸ ਸ਼ੈਕਸਪੀਅਰ ਦੀ ਮੁਕੰਮਲ ਰਚਨਾ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਮਾਂ-ਬੋਲੀ ਦੀ ਵੱਡਮੁੱਲੀ ਸੇਵਾ ਕਰਨ ਲਈ ਜਾਣੇ ਜਾਂਦੇ ਸਨ। ਮਸ਼ਹੂਰ ਪੱਤਰਕਾਰ ਨਾਨਕੀ ਹਾਂਸ ਸਮੇਤ ਸਮੁੱਚੇ ਪੀੜਤ ਪਰਿਵਾਰ ਨੂੰ ਭੇਜੇ ਸ਼ੋਕ ਸੁਨੇਹੇ ਵਿਚ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ  ਪ੍ਰੋਫੈਸਰ ਹਾਂਸ ਵੱਲੋਂ ਆਪਣੀ ਮਾਂ ਬੋਲੀ ਲਈ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

Sukhbir Badal condoles demise of Prof Surjit Hans
ਸੁਖਬੀਰ ਸਿੰਘ ਬਾਦਲ ਵੱਲੋਂ ਉੱਘੇ ਇਤਿਹਾਸਕਾਰ ਤੇ ਲੇਖਕ ਪ੍ਰੋਫੈਸਰ ਸੁਰਜੀਤ ਹਾਂਸ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ

ਉਹਨਾਂ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਅਤੇ ਚੰਡੀਗੜ੍ਹ ਸਾਹਿਤਿਯ ਅਕਾਦਮੀ ਇਨਾਮ ਜੇਤੂ ਪ੍ਰੋਫੈਸਰ ਹਾਂਸ 70 ਤੋਂ ਵੱਧ ਕਿਤਾਬਾਂ ਦੀ ਰਚਨਾ ਕੀਤੀ ਸੀ, ਜਿਹਨਾਂ ਵਿਚੋਂ ਉਹਨਾਂ ਦੀ ਪੁਸਤਕ ‘ਮਿੱਟੀ ਦੀ ਢੇਰੀ’ ਦੀ ਬਹੁਤ ਜ਼ਿਆਦਾ ਚਰਚਿਤ ਹੋਈ ਸੀ।

Sukhbir Badal condoles demise of Prof Surjit Hans
ਸੁਖਬੀਰ ਸਿੰਘ ਬਾਦਲ ਵੱਲੋਂ ਉੱਘੇ ਇਤਿਹਾਸਕਾਰ ਤੇ ਲੇਖਕ ਪ੍ਰੋਫੈਸਰ ਸੁਰਜੀਤ ਹਾਂਸ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ

ਇੰਨਾ ਹੀ ਨਹੀਂ ਪ੍ਰੋਫੈਸਰ ਹਾਂਸ ਵਿਗਿਆਨਕ ਰੁਚੀਆਂ ਦੇ ਵੀ ਮਾਲਕ ਸਨ ਅਤੇ ਉਹਨਾਂ ਨੇ ਡਾਰਵਿਨ ਦੀ ਕਿਤਾਬ ‘ਓਰੀਜਨ ਆਫ ਸਪੀਸੀਜ਼’ ਦਾ ਅਨੁਵਾਦ ਕੀਤਾ ਸੀ। ਦੁਖੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਦਾਰ ਬਾਦਲ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ।
-PTCNews