Wed, Apr 17, 2024
Whatsapp

ਪੂਰੀ ਦੁਨੀਆਂ ਅੰਦਰ ਪੰਜਾਬ ਦੇ ਬਰਾਂਡ ਅੰਬੈਸਡਰ ਹਨ ਸ਼ੁਭਮਨ ਤੇ ਅਭਿਸ਼ੇਕ : ਸੁਖਬੀਰ

Written by  Joshi -- February 04th 2018 07:52 PM
ਪੂਰੀ ਦੁਨੀਆਂ ਅੰਦਰ ਪੰਜਾਬ ਦੇ ਬਰਾਂਡ ਅੰਬੈਸਡਰ ਹਨ ਸ਼ੁਭਮਨ ਤੇ ਅਭਿਸ਼ੇਕ : ਸੁਖਬੀਰ

ਪੂਰੀ ਦੁਨੀਆਂ ਅੰਦਰ ਪੰਜਾਬ ਦੇ ਬਰਾਂਡ ਅੰਬੈਸਡਰ ਹਨ ਸ਼ੁਭਮਨ ਤੇ ਅਭਿਸ਼ੇਕ : ਸੁਖਬੀਰ

Sukhbir Badal congratulates Shubhman and Abhishek for WC victory: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਖਿਡਾਰੀਆਂ ਦੇ ਪਰਿਵਾਰਾਂ ਨੂੰ ਲਿਖੇ ਵਧਾਈ ਪੱਤਰ ਮਨਜੋਤ ਕਾਲੜਾ ਅਤੇ ਬਾਕੀ ਪੰਜਾਬੀ-ਮੂਥਲ ਦੇ ਖਿਡਾਰੀਆਂ ਦੀ ਕਾਰਗੁਜ਼ਾਰੀ ਦੀ ਵੀ ਪ੍ਰਸ਼ੰਸਾ ਕੀਤੀ ਚੰਡੀਗੜ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕੇਟ ਟੀਮ ਦੇ ਮੈਂਬਰਾਂ ਸ਼ੁਭਮਨ ਗਿੱਲ ਅਤੇ ਅਭਿਸ਼ੇਕ ਸ਼ਰਮਾ ਦੀ ਪ੍ਰਸ਼ੰਸਾਕਰਦਿਆਂ ਉਹਨਾਂ ਨੂੰ ਪੰਜਾਬ ਦੇ ਅੰਬੈਸਡਰ ਕਿਹਾ ਹੈ, ਜਿਹਨਾਂ ਨੇ ਪੂਰੀ ਦੁਨੀਆਂ ਅੰਦਰ ਪੰਜਾਬ ਦੇ ਗੱਭਰੂਆਂ ਦਾ ਨਾਂ ਰੌਸ਼ਨ ਕੀਤਾ ਹੈ। ਸੁਖਬੀਰ ਨੇ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ (372 ਦੌੜਾਂ) ਬਣਾਉਣ ਵਾਲੇ ਸ਼ੁਭਮਨ ਗਿੱਲ ਨੂੰ ਆਈਸੀਸੀ ਵਰਲਡ ਇਲੈਵਨ ਲਈ ਚੁਣੇ ਜਾਣ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਲਈ ਇਹ ਸੱਚਮੁੱਚ ਬੜੇ ਮਾਣ ਦੀ ਗੱਲ ਹੈ। 'ਪਲੇਅਰ ਆਫ ਦ ਟੂਰਨਾਮੈਂਟ' ਚੁਣੇ ਗਏ ਸ਼ੁਭਮਨ ਗਿੱਲ ਦੀ ਇਸ ਚੈਂਪੀਅਨਸ਼ਿਪ ਵਿਚ ਦੌੜਾਂ ਬਣਾਉਣ ਦੀ ਦਰ 184ਥ5 ਰਹੀ ਸੀ। ਸਾਬਕਾ ਉਪ ਮੁੱਖ ਮੰਤਰੀ ਨੇ ਦਿੱਲੀ ਦੇ ਮਨੋਜ ਕਾਲੜਾ ਨੂੰ ਵੀ ਵਧਾਈਆਂ ਭੇਜੀਆਂ, ਜੋ ਕਿ ਮੂਲ ਰੂਪ ਵਿਚ ਫਿਰੋਜ਼ਪੁਰ ਦੇ ਇੱਕ ਪੰਜਾਬੀ ਪਰਿਵਾਰ ਦਾ ਰੌਸ਼ਨ ਚਿਰਾਗ ਹੈ। ਉਹਨਾਂ ਚੰਡੀਗੜ• ਦੇ ਅਰਸ਼ਦੀਪ ਸਿੰਘ ਨੂੰ ਵੀ ਵਧਾਈ ਭੇਜੀ, ਜਿਸ ਦਾ ਪਿਛੋਕੜ ਖਰੜ (ਪੰਜਾਬ) ਦਾ ਹੈ। Sukhbir Badal congratulates Shubhman and Abhishek for WC victoryਸ਼ੁਭਮਨ ਅਤੇ ਅਭਿਸ਼ੇਕ ਦੇ ਪਰਿਵਾਰਾਂ ਨੂੰ ਲਿਖੀਆਂ ਵੱਖੋ-ਵੱਖਰੀਆਂ ਚਿੱਠੀਆਂ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸਿਰਫ ਪੰਜਾਬ ਨੂੰ ਹੀ ਨਹੀਂ, ਸਗੋ ਪੂਰੇ ਦੇਸ਼ ਨੂੰ ਇਹਨਾਂ ਗੱਭਰੂਆਂ ਉੱਤੇ ਮਾਣ ਹੈ , ਜਿਹਨਾਂ ਨੇ ਇਸ ਚੈਂਪੀਅਨਸ਼ਿਪ ਰਾਹੀਂ ਪੂਰੀ ਦੁਨੀਆਂ ਅੱਗੇ ਆਪਣੇ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਇੱਕ ਲਾਜਵਾਬ ਕਾਰਗੁਜ਼ਾਰੀ ਵਿਖਾਉਂਦੇ ਹੋਏ ਭਾਰਤ ਨੂੰ ਇਹ ਕੱਪ ਜਿਤਾਇਆ ਹੈ। ਉਹਨਾਂ ਕਿਹਾ ਕਿ ਸ਼ੁਭਮਨ ਨੂੰ ਇਸ ਚੈਂਪੀਅਨਸ਼ਿਪ ਦਾ ਸਭ ਤੋਂ ਵਧੀਆ ਖਿਡਾਰੀ ਹੋਣ ਦਾ ਖਿਤਾਬ ਮਿਲਿਆ ਹੈ ਅਤੇ ਟੀਮ ਨੂੰ ਜਿਤਾਉਣ ਵਿਚ ਅਭਿਸ਼ੇਕ ਦਾ ਯੋਗਦਾਨ ਵੀ ਨਿਰਣਾਇਕ ਛਿਣਾਂ ਦੌਰਾਨ ਫੈਸਲਾਕੁਨ ਰਿਹਾ ਹੈ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਫਖ਼ਰ ਹੋਇਆ ਕਿ ਸ਼ਨੀਵਾਰ ਨੂੰ ਫਾਈਨਲ ਮੈਚ ਖੇਡਣ ਵਾਲੀ ਟੀਮ ਵਿਚ 2 ਜਾਂ ਤਿੰਨ ਨਹੀਂ ਸਗੋਂ ਪੂਰੇ 6 ਖਿਡਾਰੀ ਪੰਜਾਬ ਦੇ ਸਨ। ਸ਼ੁਭਮਨ, ਅਭਿਸ਼ੇਕ, ਅਰਸ਼ਦੀਪ ਅਤੇ ਮਨਜੋਤ ਤਾਂ ਖਾਸ ਹਨ ਹੀ, ਉਹਨਾਂ ਤੋਂ ਇਲਾਵਾ ਪਰਮ ਸਿੰਘ ਉੱਪਲ ਅਤੇ ਜੈਸਨ ਜਸਕੀਰਤ ਸਿੰਘ ਸੰਘਾ ਵੀ ਮੈਦਾਨ ਵਿਚ ਸਨ। ਸੰਘਾ ਮੂਲ ਵਿਚ ਵਿਚ ਨਵਾਂਸ਼ਹਿਰ ਤੋਂ ਹੈ ਜੋ ਕਿ ਆਸਟਰੇਲੀਆ ਦੀ ਟੀਮ ਵਿਚ ਸਕਿੱਪਰ ਹੈ। Sukhbir Badal congratulates Shubhman and Abhishek for WC victoryਸਰਦਾਰ ਬਾਦਲ ਨੇ ਕਿਹਾ ਕਿ ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਿਚ ਸ਼ਾਨਦਾਰ ਭੂਮਿਕਾ ਨਿਭਾ ਕੇ ਪੰਜਾਬ ਦੇ ਇਹਨਾਂ ਗੱਭਰੂਆਂ ਨੇ ਇਕ ਵਾਰ ਫਿਰ ਪੰਜਾਬ ਦੇ ਦੋਖੀਆਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਜਿੱਤ ਮਗਰੋਂ ਉਹਨਾਂ ਨੂੰ ਹਮੇਸ਼ਾਂ ਲਈ ਚੁੱਪ ਹੋ ਜਾਣਾ ਚਾਹੀਦਾ ਹੈ, ਜਿਹੜੇ ਵਾਰ ਵਾਰ ਪੰਜਾਬ ਦੇ ਨੌਜਵਾਨਾਂ ਨੂੰ ਲੀਹ ਤੋਂ ਉੱਤਰ ਚੁੱਕੇ ਕਹਿੰਦੇ ਹਨ। —PTC News


Top News view more...

Latest News view more...