Wed, Apr 24, 2024
Whatsapp

ਸੁਖਬੀਰ ਬਾਦਲ ਵੱਲੋਂ 1984 ਦਾ ਸਿੱਖ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਮੰਗ

Written by  Joshi -- February 05th 2018 05:22 PM
ਸੁਖਬੀਰ ਬਾਦਲ ਵੱਲੋਂ 1984 ਦਾ ਸਿੱਖ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਮੰਗ

ਸੁਖਬੀਰ ਬਾਦਲ ਵੱਲੋਂ 1984 ਦਾ ਸਿੱਖ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਮੰਗ

Sukhbir badal demands Gandhi family arrest in case of '84 Sikh Genocide: ਸੁਖਬੀਰ ਬਾਦਲ ਵੱਲੋਂ 1984 ਦਾ ਸਿੱਖ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਮੰਗ ਕਿਹਾ ਕਿ ਗਾਂਧੀ ਪਰਿਵਾਰ ਵੱਲੋਂ ਜਗਦੀਸ਼ ਟਾਈਟਲਰ ਦੀ ਕੀਤੀ ਸਿਆਸੀ ਪੁਸ਼ਤਪਨਾਹੀ ਨੇ 33 ਸਾਲ ਤਕ ਇਨਸਾਫ ਦੇ ਰਾਹ 'ਚ ਰੋੜਾ ਅਟਕਾਇਆ ਚੰਡੀਗੜ੍ਹ: 1984 ਸਿੱਖ ਕਤਲੇਆਮ ਮਾਮਲੇ ਵਿਚ ਕੇਸਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ ਇੱਕ ਸਟਿੰਗ ਆਪਰੇਸ਼ਨ ਦਾ ਵੀਡਿਓ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ਵਿਰੁੱਧ ਕੇਸ ਦਰਜ ਕੀਤਾ ਜਾਵੇ। Sukhbir badal demands Gandhi family arrest in case of '84 Sikh Genocideਦੱਸਣਯੋਗ ਹੈ ਕਿ ਇਸ ਵੀਡਿਓ ਵਿਚ ਜਗਦੀਸ਼ ਟਾਈਟਲਰ ਸ਼ਰੇਆਮ ਕਹਿ ਰਿਹਾ ਹੈ ਕਿ 1984 ਵਿਚ ਦਿੱਲੀ ਵਿਚ ਹੋਏ 100 ਸਿੱਖਾਂ ਦੇ ਕਤਲੇਆਮ ਪਿੱਛੇ ਉਸ ਦਾ ਹੱਥ ਸੀ। ਉਹ ਇਹ ਵੀ ਦੱਸ ਰਿਹਾ ਹੈ ਕਿ ਕਾਂਗਰਸ ਹਾਈ ਕਮਾਨ ਵੱਲੋਂ ਉਸ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਜਾਂ ਫਿਰ ਰਾਜ ਸਭਾ ਸੀਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਬਾਰੇ ਆਪਣਾ ਪ੍ਰਤੀਕ੍ਰਮ ਜ਼ਾਹਿਰ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਦੋਵੇਂ ਖੁਲਾਸੇ 1984 ਦੇ ਕਤਲੇਆਮ ਵਿਚ ਗਾਂਧੀ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਨੂੰ ਸਾਬਿਤ ਕਰਦੇ ਹਨ। ਉਹਨਾਂ ਕਿਹਾ ਕਿ ਟਾਈਟਲਰ ਖ਼ਿਲਾਫ ਅੱਜ ਸਾਹਮਣੇ ਆਇਆ ਵੀਡਿਓ ਦਸੰਬਰ 2011 ਦਾ ਰਿਕਾਰਡ ਕੀਤਾ ਹੋਇਆ ਹੈ। ਟਾਈਟਲਰ ਨੂੰ ਕੇਂਦਰੀ ਮੰਤਰਾਲੇ ਵਿਚੋਂ 2009 ਵਿਚ ਕੱਢਿਆ ਗਿਆ ਸੀ। ਉਸ ਵੱਲੋਂ ਇਹ ਸ਼ੇਖੀ ਮਾਰਨਾ ਕਿ ਉਸ ਨੂੰ ਰਾਜ ਸਭਾ ਦੀ ਮੈਂਬਰੀ ਜਾਂ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ,  ਇਹ ਗੱਲ ਸਾਬਿਤ ਕਰਦਾ ਹੈ ਕਿ ਉਸ ਨੂੰ ਗਾਂਧੀ ਪਰਿਵਾਰ ਵੱਲੋਂ ਮੂੰਹ ਨਾ ਖੋਲ੍ਹਣ ਲਈ ਹੀ ਇਹ ਪੇਸ਼ਕਸ਼ਾਂ ਦਿੱਤੀਆਂ ਜਾ ਰਹੀਆਂ ਸਨ। ਹੁਣ ਇਹ ਲਾਜ਼ਮੀ ਬਣਦਾ ਹੈ ਕਿ ਅਦਾਲਤਾਂ ਗਾਂਧੀ ਪਰਿਵਾਰ ਤੋਂ ਪੁੱਛਣ ਕਿ ਜਿਸ ਅਪਰਾਧੀ ਦੇ ਹੱਥਾਂ ਉੱਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਖੂਨ ਲੱਗਿਆ ਹੋਇਆ ਸੀ, ਉਸ ਨੂੰ ਅਜਿਹੇ ਲਾਲਚ ਕਿਉਂ ਦਿੱਤੇ ਜਾ ਰਹੇ ਸਨ? Sukhbir badal demands Gandhi family arrest in case of '84 Sikh Genocideਸਰਦਾਰ ਬਾਦਲ ਨੇ ਕਿਹਾ ਕਿ 1984 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ, ਇਸ ਦੇ ਵੀਡਿਓ ਦੇ ਰੂਪ ਵਿਚ ਵੀ ਸਬੂਤ ਸਾਹਮਣੇ ਆ ਚੁੱਕੇ ਹਨ। ਉਹਨਾਂ ਕਿਹਾ ਕਿ ਟਾਈਟਲਰ ਨੂੰ ਇਹ ਫੜ੍ਹਾਂ ਮਾਰਦੇ ਵੇਖਿਆ ਗਿਆ ਹੈ ਕਿ ਉਹ ਆਪਣੇ ਖ਼ਿਲਾਫ ਜਾਂਚਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਨਿਆਂ ਦੇਣ ਵਾਲਿਆਂ ਨਾਲ ਉਸ ਦੇ ਨੇੜਲੇ ਸੰਬੰਧ ਹਨ। ਉਸ ਨੇ ਇਹ ਵੀ ਕਬੂਲ ਕੀਤਾ ਹੈ ਕਿ ਉਸ ਦੇ ਮੁੰਡੇ ਦੀ ਇੱਕ ਕੰਪਨੀ ਦਾ ਸਵਿਸ ਬੈਂਕ ਵਿਚ ਖਾਤਾ ਹੈ। ਉਹ ਇਹ ਕਹਿ ਕੇ ਆਪਣੀ ਅਮੀਰੀ ਦੀ ਧੌਂਸ ਜਮਾ ਰਿਹਾ ਹੈ ਕਿ ਉਸ ਨੇ ਆਪਣੇ ਦੋਸਤਾਂ ਤੋਂ ਜਿਹੜੇ 150 ਕਰੋੜ ਰੁਪਏ ਲੈਣੇ ਸੀ, ਉਹ ਉਸ ਨੇ ਛੱਡ ਦਿੱਤੇ ਹਨ। ਇਹ ਸਭ ਕੁੱਝ ਤਾਂ ਹੀ ਸੰਭਵ ਸੀ , ਕਿਉਂਕਿ ਗਾਂਧੀ ਪਰਿਵਾਰ ਦੁਆਰਾ ਉਸ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਸੀ। ਇਹ ਟਿੱਪਣੀ ਕਰਦਿਆਂ ਕਿ ਹੁਣ ਅਖੀਰ ਟਾਈਟਲਰ ਦਾ ਸਮਾਂ ਮੁੱਕ ਚੁੱਕਿਆ ਹੈ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਸ ਨੂੰ ਤੁਰੰਤ ਗਿਰਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ  ਉਸ ਖ਼ਿਲਾਫ ਦਿੱਲੀ ਵਿਚ 100 ਸਿੱਖਾਂ ਦੇ ਕਤਲ ਦਾ ਕੇਸ ਚਲਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਹੋਰ ਦੇਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਆਪਣੇ ਜੁਰਮ ਦਾ ਇਕਬਾਲ ਕਰ ਚੁੱਕਿਆ ਹੈ। ਉਸ ਵੱਲੋਂ ਪਹਿਲਾਂ ਕੀਤੇ ਖੁਲਾਸੇ ਮੁਤਾਬਿਕ ਉਸ ਨੇ ਕਤਲੇਆਮ ਤੋਂ ਬਾਅਦ ਰਾਜੀਵ ਗਾਂਧੀ ਨੂੰ ਦਿੱਲੀ ਵਿਚ ਘੁੰਮਾਇਆ ਸੀ। ਇਸੇ ਤਰ੍ਹਾਂ ਅਦਾਲਤਾਂ ਨੂੰ ਗਾਂਧੀ ਪਰਿਵਾਰ ਦੀ ਭੂਮਿਕਾ ਦੀ ਵੀ ਜਾਂਚ ਕਰਨੀ ਚਾਹੀਦੀ ਹੈ, ਜਿਸ ਨੇ ਸਿੱਖਾਂ ਵਿਰੁੱਧ ਸਾਜ਼ਿਸ਼ ਰਚੀ ਸੀ। ਇਹ ਗੱਲ ਦੀ ਪੁਸ਼ਟੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵੀ ਇਹ ਟਿੱਪਣੀ ਕਰਕੇ ਕਰ ਦਿੱਤੀ ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ। —PTC News


Top News view more...

Latest News view more...