Fri, Apr 19, 2024
Whatsapp

ਬਿਮਾਰੀ ਦੇ ਬਹਾਨੇ ਲੋਕਾਂ ਨੂੰ ਲੁੱਟਣ 'ਚ ਲੱਗੀ ਕੈਪਟਨ ਸਰਕਾਰ : ਸੁਖਬੀਰ ਸਿੰਘ ਬਾਦਲ

Written by  Jagroop Kaur -- June 03rd 2021 05:40 PM
ਬਿਮਾਰੀ ਦੇ ਬਹਾਨੇ ਲੋਕਾਂ ਨੂੰ ਲੁੱਟਣ 'ਚ ਲੱਗੀ ਕੈਪਟਨ ਸਰਕਾਰ : ਸੁਖਬੀਰ ਸਿੰਘ ਬਾਦਲ

ਬਿਮਾਰੀ ਦੇ ਬਹਾਨੇ ਲੋਕਾਂ ਨੂੰ ਲੁੱਟਣ 'ਚ ਲੱਗੀ ਕੈਪਟਨ ਸਰਕਾਰ : ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਲਾਈਵ ਹੋ ਕੇ ਕੈਪਟਨ ਸਰਕਾਰ ’ਤੇ ਖੂਬ ਨਿਸ਼ਾਨੇ ਵਿੰਨ੍ਹੇ ਗਏ। ਸੁਖਬੀਰ ਬਾਦਲ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਲੁੱਟਣ ’ਤੇ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਵੈਕਸੀਨ ਹਨ ਪਰ ਕੈਪਟਨ ਅਮਰਿੰਦਰ ਸਿੰਘ ਇਸ ਬੀਮਾਰੀ ਤੋਂ ਪੈਸਾ ਕਮਾਉਣ ਲੱਗ ਗਏ ਹਨ। Read More : ਜਾਣੋ ਕੋਰੋਨਾ ਦਾ ਜਲਦ ਪਤਾ ਲਗਾਉਣ ਲਈ ਐਕਸਰੇ ਸੇਤੁ ਕਿਵੇਂ ਹੋਵੇਗਾ ਸਹਾਇਕ ਉਨ੍ਹਾਂ ਕਿਹਾ ਕਿ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਜਿਹੜੀ ਵੈਕਸੀਨ ਪੰਜਾਬ ਸਰਕਾਰ ਖ਼ਰੀਦ ਰਹੀ ਹੈ ਉਹ ਸਿਰਫ਼ 400 ਰੁਪਏ ’ਚ ਖ਼ਰੀਦ ਰਹੀ ਹੈ ਅਤੇ 1060 ਰੁਪਏ ’ਤੇ ਪ੍ਰਾਈਵੇਟ ਹਸਪਤਾਲਾਂ ’ਚ ਵੇਚ ਰਹੀ ਹੈ ਤੇ 660 ਰੁਪਏ ਸਿੱਧੇ ਆਪਣੇ ਖਾਤੇ ’ਚ ਪਾ ਰਹੀ ਹੈ ਤੇ ਅੱਗੇ ਪ੍ਰਾਈਵੇਟ ਹਸਪਤਾਲ ਵਾਲੇ ਇਹ ਹੀ ਵੈਕਸੀਨ ਕੋਈ 1500 ਤੇ ਕੋਈ 1700 ਦੀ ਲਗਾ ਰਿਹਾ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਇਹ ਮੰਤਰੀ ਦੇ ਕਹਿਣ ਦੇ ਲਾਈਕ ਨਹੀਂ ਹੈ। ਜਿਹੜੀਆਂ ਜਾਨਾਂ ਗਈਆਂ ਹਨ ਉਸ ਦੇ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੈਕਸੀਨ ਦੇ ਰੇਟ ਸਹੀ ਨਾ ਕੀਤੇ ਤਾਂ ਉਹ ਹਾਈਕੋਰਟ ਤੱਕ ਜਾਣਗੇ Read More :ਮੁੱਖ ਮੰਤਰੀ ਅੱਜ ਜਾਣਗੇ ਦਿੱਲੀ,3 ਮੈਂਬਰੀ ਕਮੇਟੀ ਵਿਚਕਾਰ ਹੋਵੇਗੀ ਮੁਲਾਕਾਤ ਸੁਖਬੀਰ ਬਾਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ’ਤੇ ਵੀ ਨਿਸ਼ਾਨੇ ਸਾਧੇ ਉਨ੍ਹਾਂ ਨੇ ਕਿਹਾ ਕਿ ਇਸ ਮੰਤਰੀ ਨੇ ਨਸ਼ਾ ਕੇਂਦਰ ਸੈਂਟਰ ਖੋਲ੍ਹੇ ਹਨ ਪਰ ਖੁਦ ਹੀ 5 ਕਰੋੜ ਨਸ਼ੇ ਦੀਆਂ ਦਵਾਈਆਂ ਗਾਇਬ ਕਰ ਦਿੱਤੀਆਂ ਅਤੇ ਉਸੇ ਮਹਿਕਮੇ ਦੇ ਕਹਿਣ ’ਤੇ ਇਹ ਗੋਲੀਆਂ ਗਾਇਬ ਹੋਈਆਂ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਅਤੇ ਅੱਜ ਵੈਕਸੀਨ ਨੂੰ ਲੈ ਕੇ ਪੈਸੇ ਕਮਾਉਣ ਲੱਗ ਗਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਅੱਜ ਤੱਕ ਇਸ ਤੋਂ ਮਾੜੀ ਸਰਕਾਰ ਨਹੀਂ ਦੇਖੀ।


Top News view more...

Latest News view more...