Sat, Apr 20, 2024
Whatsapp

ਸੇਵਾ ਮੁਕਤ ਆਈਏਐਸ ਅਧਿਕਾਰੀ ਰਵਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਅਕਾਲੀ ਦਲ ਪ੍ਰਧਾਨ ਦੇ ਸਕੱਤਰ ਨਿਯੁਕਤ

Written by  Shanker Badra -- April 04th 2019 02:33 PM -- Updated: April 04th 2019 06:00 PM
ਸੇਵਾ ਮੁਕਤ ਆਈਏਐਸ ਅਧਿਕਾਰੀ ਰਵਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਅਕਾਲੀ ਦਲ ਪ੍ਰਧਾਨ ਦੇ ਸਕੱਤਰ ਨਿਯੁਕਤ

ਸੇਵਾ ਮੁਕਤ ਆਈਏਐਸ ਅਧਿਕਾਰੀ ਰਵਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਅਕਾਲੀ ਦਲ ਪ੍ਰਧਾਨ ਦੇ ਸਕੱਤਰ ਨਿਯੁਕਤ

ਸੇਵਾ ਮੁਕਤ ਆਈਏਐਸ ਅਧਿਕਾਰੀ ਰਵਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਅਕਾਲੀ ਦਲ ਪ੍ਰਧਾਨ ਦੇ ਸਕੱਤਰ ਨਿਯੁਕਤ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੋ ਸਾਬਕਾ ਆਈਏਐਸ ਅਧਿਕਾਰੀ ਰਵਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਨੂੰ ਅਕਾਲੀ ਦਲ ਪ੍ਰਧਾਨ ਦੇ ਸਕੱਤਰ ਨਿਯੁਕਤ ਕੀਤਾ ਹੈ। [caption id="attachment_278383" align="aligncenter" width="300"]Sukhbir Badal Ravinder Singh and Ashwani Kumar Secretaries to SAD President ਸੇਵਾ ਮੁਕਤ ਅਧਿਕਾਰੀ ਰਵਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਅਕਾਲੀ ਦਲ ਪ੍ਰਧਾਨ ਦੇ ਸਕੱਤਰ ਨਿਯੁਕਤ[/caption] ਇਹ ਦੋਵੇਂ ਅਧਿਕਾਰੀਆਂ ਸੰਵੇਦਨਸ਼ੀਲ ਅਹੁਦਿਆਂ ਉੱਤੇ ਸੇਵਾ ਨਿਭਾ ਚੁੱਕੇ ਹਨ ਅਤੇ ਆਪਣੇ ਕਾਰਜਕਾਲ ਦੌਰਾਨ ਦੋਹਾਂ ਨੇ ਸੂਬੇ ਦੀ ਬੜੀ ਕੁਸ਼ਲਤਾ ਨਾਲ ਸੇਵਾ ਕੀਤੀ ਹੈ।ਇਹ ਦੋਵੇਂ ਅਧਿਕਾਰੀ ਆਪਣੀ ਈਮਾਦਾਰੀ, ਦਲੇਰੀ ਅਤੇ ਜ਼ਮੀਨੀ ਪੱਧਰ ਤਕ ਲੋਕਾਂ ਨਾਲ ਰਾਬਤਾ ਰੱਖਣ ਲਈ ਜਾਣੇ ਜਾਂਦੇ ਹਨ। [caption id="attachment_278382" align="aligncenter" width="276"]Sukhbir Badal Ravinder Singh and Ashwani Kumar Secretaries to SAD President ਸੇਵਾ ਮੁਕਤ ਅਧਿਕਾਰੀ ਰਵਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਅਕਾਲੀ ਦਲ ਪ੍ਰਧਾਨ ਦੇ ਸਕੱਤਰ ਨਿਯੁਕਤ[/caption] ਉਨ੍ਹਾਂ ਨੇ ਦੱਸਿਆ ਕਿ ਰਵਿੰਦਰ ਸਿੰਘ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਤੇ ਪੀਆਰਟੀਸੀ ਦੇ ਐਮਡੀ ਵਜੋਂ ਸੇਵਾ ਨਿਭਾਈ ਹੈ ਜਦਕਿ ਅਸ਼ਵਨੀ ਕੁਮਾਰ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਵਜੋਂ ਸੇਵਾ ਨਿਭਾਈ ਹੈ। [caption id="attachment_278381" align="aligncenter" width="281"]Sukhbir Badal Ravinder Singh and Ashwani Kumar Secretaries to SAD President ਸੇਵਾ ਮੁਕਤ ਅਧਿਕਾਰੀ ਰਵਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਅਕਾਲੀ ਦਲ ਪ੍ਰਧਾਨ ਦੇ ਸਕੱਤਰ ਨਿਯੁਕਤ[/caption] ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਦੋਵੇਂ ਅਧਿਕਾਰੀ ਬੜੀ ਕੁਸ਼ਲਤਾ ਅਤੇ ਹਲੀਮੀ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਦੂਰ ਕਰਨ ਲਈ ਜਾਣੇ ਜਾਂਦੇ ਹਨ।ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਦੋਵੇਂ ਅਧਿਕਾਰੀ ਆਪਣੀ ਇਸ ਨਵੀਂ ਭੂਮਿਕਾ ਵਿਚ ਮੇਰੇ ਲਈ ਮੱਦਦਗਾਰ ਸਾਬਿਤ ਹੋਣਗੇ।ਸਰਦਾਰ ਬਾਦਲ ਨੇ ਦੋਵੇਂ ਅਧਿਕਾਰੀਆਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਉਹਨਾਂ ਦਾ ਪਾਰਟੀ ਵਿਚ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ। -PTCNews


Top News view more...

Latest News view more...