ਸੁਖਬੀਰ ਬਾਦਲ ਨੇ ਰਿਪੋਰਟ ਬਣਾਏ ਜਾਣ ਦੀ ਜਾਂਚ ਵਿਧਾਨ ਸਭਾ ਦੀ ਕਮੇਟੀ ਵਲੋਂ ਕਰਵਾਉਣ ਦੀ ਕੀਤੀ ਮੰਗ

Sukhbir Badal Report made Investigation Legislative assembly Committee

ਸੁਖਬੀਰ ਬਾਦਲ ਨੇ ਰਿਪੋਰਟ ਬਣਾਏ ਜਾਣ ਦੀ ਜਾਂਚ ਵਿਧਾਨ ਸਭਾ ਦੀ ਕਮੇਟੀ ਵਲੋਂ ਕਰਵਾਉਣ ਦੀ ਕੀਤੀ ਮੰਗ :ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਦਾ ਅੱਜ ਆਖਰੀ ਦਿਨ ਹੈ।ਦੱਸ ਦੇਈਏ ਕਿ ਸਦਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਿਸਦੇ ਘਰ ਬੈਠ ਕੇ ਤਿਆਰ ਕੀਤੀ ਗਈ ਹੈ ,ਉਸ ਦੇ ਨਾਲ ਕਿਹੜੇ-ਕਿਹੜੇ ਮੰਤਰੀ ਮੌਜੂਦ ਸਨ।ਇਸ ਦੀ ਵਿਧਾਨ ਸਭਾ ਦੀ ਕਮੇਟੀ ਵਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਸੀ।
-PTCNews