Fri, Apr 26, 2024
Whatsapp

ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਜਾਵੇ: ਸੁਖਬੀਰ ਬਾਦਲ

Written by  Jashan A -- December 31st 2018 07:27 PM -- Updated: December 31st 2018 07:30 PM
ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਜਾਵੇ: ਸੁਖਬੀਰ ਬਾਦਲ

ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਜਾਵੇ: ਸੁਖਬੀਰ ਬਾਦਲ

ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਜਾਵੇ: ਸੁਖਬੀਰ ਬਾਦਲ ਸਰਦਾਰ ਬਾਦਲ ਨੇ ਬੀਬੀ ਜਗਦੀਸ਼ ਕੌਰ ਨੂੰ ਸਨਮਾਨਿਤ ਕੀਤਾ, ਜਿਹਨਾਂ ਦੱਸਿਆ ਕਿ 1984 ਕਤਲੇਆਮ ਦਾ ਅਸਲੀ ਦੋਸ਼ੀ ਰਾਜੀਵ ਗਾਂਧੀ ਸੀ ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ 1984 ਕਤਲੇਆਮ ਦੀ ਪੀੜਤ ਅਤੇ ਗਵਾਹ ਬੀਬੀ ਜਗਦੀਸ਼ ਕੌਰ ਨੂੰ ਸਨਮਾਨਿਤ ਕੀਤਾ ਅਤੇ ਮੰਗ ਕੀਤੀ ਕਿ ਗਾਂਧੀ ਪਰਿਵਾਰ ਖਿਲਾਫ ਮੁਕੱਦਮਾ ਚਲਾਇਆ ਜਾਵੇ, ਕਿਉਂਕਿ 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਅਸਲੀ ਦੋਸ਼ੀ ਉਹੀ ਹਨ। ਇੱਥੇ ਨਸਲਕੁਸ਼ੀ ਦੀ ਗਵਾਹ ਅਤੇ ਆਪਣੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਸਿੱਖ ਕਤਲੇਆਮ ਦੌਰਾਨ ਖੋ ਚੁੱਕੀ ਬੀਬੀ ਜਗਦੀਸ਼ ਵੱਲੋਂ ਇਹ ਦੱਸਣ ਮਗਰੋਂ ਕਿ ਸਿੱਖਾਂ ਦੇ ਸਮੂਹਿਕ ਕਤਲੇਆਮ ਦੀ ਵਿਉਂਤ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਘੜੀ ਗਈ ਸੀ, ਅਕਾਲੀ ਦਲ ਦੇ ਪ੍ਰਧਾਨ ਨੇ ਉਪਰੋਕਤ ਬਿਆਨ ਜਾਰੀ ਕੀਤਾ ਹੈ। ਹੋਰ ਪੜ੍ਹੋ:ਮਹਾਨ ਗੁਰੂ ਸਾਹਿਬਾਨਾਂ ਦੇ ਕੀਤੇ ਅਪਮਾਨ ਵਿਰੁੱਧ ਕੱਲ ਅੰਮ੍ਰਿਤਸਰ ‘ਚ ਧਰਨੇ ‘ਤੇ ਬੈਠਣਗੇ ਸੁਖਬੀਰ ਬਾਦਲ ਉਹਨਾਂ ਕਿਹਾ ਕਿ ਬੀਬੀ ਜਗਦੀਸ਼ ਕੌਰ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਸੱਜਣ ਕੁਮਾਰ ਵਰਗੇ ਆਗੂ ਰਾਜੀਵ ਗਾਂਧੀ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਸਨ। ਉਹਨਾਂ ਕਿਹਾ ਕਿ ਇਸ ਗਵਾਹੀ ਦੀ ਰੋਸ਼ਨੀ ਵਿਚ ਸ੍ਰੀਮਤੀ ਸੋਨੀਆ ਗਾਂਧੀ ਦੀ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ ਅਤੇ ਕਾਨੂੰਨ ਮੁਤਾਬਿਕ ਉਸ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬਾਦਲ ਨੇ ਕਿਹਾ ਕਿ ਬੀਬੀ ਜਗਦੀਸ਼ ਕੌਰ ਨਾਲ ਮੁਲਾਕਾਤ ਮਗਰੋਂ ਉਹਨਾਂ ਨੂੰ 1984 ਵਿਚ ਕੀਤੇ ਸਮੂਹਿਕ ਕਤਲੇਆਮ ਦੀ ਭਿਆਨਕਤਾ ਨੇ ਬੁਰੀ ਤਰ੍ਹਾਂ ਝੰਜੋੜ ਦਿੱਤਾ। ਹੋਰ ਪੜ੍ਹੋ:ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਨੂੰ ਨਮੋਸ਼ੀ ਤੋਂ ਬਚਾਉਣ ਲਈ ਬਦਲੇ ਅੰਕੜੇ :ਅਕਾਲੀ ਦਲ ਉਹਨਾਂ ਕਿਹਾ ਕਿ ਬੀਬੀ ਜਗਦੀਸ਼ ਕੌਰ ਜੀ ਨੇ ਦੱਸਿਆ ਕਿ ਉਹ ਤਿੰਨ ਦਿਨ ਘਰ ਵਿਚ ਆਪਣੇ ਪਰਿਵਾਰ ਦੀਆਂ ਤਿੰਨ ਲਾਸ਼ਾਂ ਨਾਲ ਇਕੱਲੀ ਰਹੀ। ਉਹਨਾਂ ਆਪਣੇ ਸੈਨਿਕ ਪਿਤਾ ਅਤੇ ਸ਼ਹੀਦ ਭਗਤ ਸਿੰਘ ਯਾਦ ਕੀਤਾ ਅਤੇ ਸੋਚਿਆ ਕਿ ਉਸ ਦੇ ਪਰਿਵਾਰ ਨੇ ਅਜਿਹਾ ਕੀ ਕੀਤਾ ਸੀ ਕਿ ਉਹਨਾਂ ਨਾਲ ਅਜਿਹਾ ਸਲੂਕ ਕੀਤਾ ਗਿਆ। ਬਾਦਲ ਨੇ ਦੱਸਿਆ ਕਿ ਇਹਨਾਂ ਆਪਣੇ ਵੱਲੋਂ ਬੀਬੀ ਜਗਦੀਸ਼ ਕੌਰ ਨੂੰ ਦੱਸਿਆ ਕਿ ਉਹਨਾਂ ਨੇ ਕੌਮ ਲਈ ਲੜਾਈ ਲੜੀ ਹੈ ਅਤੇ ਸਿੱਖ ਕੌਮ ਨੂੰ ਉਹਨਾਂ ਉਤੇ ਮਾਣ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪੰਥ ਦੀ ਇੱਜ਼ਤ ਵਾਸਤੇ ਕੀਤੀਆਂ ਕੁਰਬਾਨੀਆਂ ਦਾ ਕਦੇ ਮੁੱਲ ਨਹੀਂ ਮੋੜਿਆ ਜਾ ਸਕਦਾ। -PTC News


Top News view more...

Latest News view more...