ਮੁੱਖ ਖਬਰਾਂ

ਸੁਖਬੀਰ ਬਾਦਲ ਵੱਲੋਂ ਅਕਾਲੀ ਵਰਕਰਾਂ ਦਾ ਜਬਰ-ਵਿਰੋਧੀ ਰੈਲੀ ਵਿਚ ਭਾਗ ਲੈਣ ਲਈ ਧੰਨਵਾਦ

By Joshi -- September 16, 2018 6:09 pm -- Updated:Feb 15, 2021

ਸੁਖਬੀਰ ਬਾਦਲ ਵੱਲੋਂ ਅਕਾਲੀ ਵਰਕਰਾਂ ਦਾ ਜਬਰ-ਵਿਰੋਧੀ ਰੈਲੀ ਵਿਚ ਭਾਗ ਲੈਣ ਲਈ ਧੰਨਵਾਦ
ਕਿਹਾ ਕਿ ਅੱਜ ਦੇ ਦਿਨ ਨੂੰ ਇੱਕ ਫੈਸਲਾਕੁਨ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਦੋਂ ਲੋਕਾਂ ਦਾ ਫਤਵਾ ਕਾਂਗਰਸ ਸਰਕਾਰ ਦੇ ਉਲਟ ਹੋ ਗਿਆ
sukhbir badal thanks people for coming to rallyਫਰੀਦਕੋਟ/16 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੀਆਂ ਅੜਚਨਾਂ ਨੂੰ ਪਾਰ ਕਰਦਿਆਂ ਇੱਥੇ ਜਬਰ ਵਿਰੋਧੀ ਰੈਲੀ ਵਿਚ ਭਾਗ ਲੈਣ ਵਾਲੇ ਤਕਰੀਬਨ ਇੱਕ ਲੱਖ ਪਾਰਟੀ ਵਰਕਰਾਂ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਸ਼ੁਕਰਾਨਾ ਅਦਾ ਕਰਦਿਆਂ ਕਿਹਾ ਕਿ ਅਕਾਲੀ ਵਰਕਰਾਂ ਨੇ ਕਾਂਗਰਸ ਸਰਕਾਰ ਨੂੰ ਸਪੱਸ਼ਟ ਸੁਨੇਹਾ ਭੇਜਿਆ ਹੈ ਕਿ ਉਹ ਜਮਹੂਰੀਅਤ ਦੀ ਆਵਾਜ਼ ਨੂੰ ਕੁਚਲਣ ਦੀ ਆਗਿਆ ਨਹੀਂ ਦੇਣਗੇ।
sukhbir badal thanks people for coming to rally ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰੈਲੀ ਵਾਲੀ ਥਾਂ ਉੱਤੇ ਪਹੁੰਚਣਾ ਇੱਕ ਬਹੁਤ ਹੀ ਤਰੱਦਦ ਭਰਿਆ ਕੰਮ ਸੀ, ਕਿਉਂਕਿ ਸੂਬੇ ਦੀ ਪੁਲਿਸ ਨੇ ਬਹੁਤ ਸਾਰੇ ਰਸਤੇ ਬੰਦ ਕਰ ਦਿੱਤੇ ਸਨ। ਉਹਨਾਂ ਕਿਹਾ ਕਿ ਬਹੁਤ ਸਾਰੇ ਵਰਕਰਾਂ ਨੂੰ ਵੱਖ ਵੱਖ ਰਸਤਿਆਂ ਉੱਤੇ ਖਿੰਡਾ ਦਿੱਤਾ ਗਿਆ, ਪਰੰਤੂ ਉਹ ਰੈਲੀ ਵਾਲੀ ਥਾਂ ਉੱਤੇ ਪਹੁੰਚਣ ਲਈ ਬਜ਼ਿਦ ਰਹੇ। ਉਹਨਾਂ ਕਿਹਾ ਕਿ ਕੁੱਝ ਵਰਕਰਾਂ ਨੂੰ ਰੈਲੀ ਵਾਲੀ ਥਾਂ ਉੱਤੇ ਪਹੁੰਚਣ ਲਈ ਕਈ ਕਿਲੋਮੀਟਰ ਲੰਬਾ ਪੈਂਡਾ ਤੈਅ ਕਰਨਾ ਪਿਆ, ਪਰ ਫਿਰ ਵੀ ਉਹਨਾਂ ਦਾ ਜੋਸ਼ ਮੱਠਾ ਨਹੀਂ ਪਿਆ।
sukhbir badal thanks people for coming to rallyਅਕਾਲੀ ਵਰਕਰਾਂ ਵੱਲੋਂ ਪਾਰਟੀ ਲਈ ਕੀਤੀਆਂ ਕੁਰਬਾਨੀਆਂ ਵਾਸਤੇ ਉਹਨਾਂ ਦਾ ਧੰਨਵਾਦ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸੇ ਤੋਂ ਨਹੀਂ ਡਰਦੇ। ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਵਰਕਰਾਂ ਨੇ ਨਾ ਸਿਰਫ ਕਾਂਗਰਸ ਦੀਆਂ ਇਸ ਰੈਲੀ ਨੂੰ ਨਾਕਾਮ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ, ਸਗੋਂ ਉਹਨਾਂ ਨੇ ਅਕਾਲੀ ਦਲ ਨੂੰ ਭਾਰੀ ਸਮਰਥਨ ਦੇ ਕੇ ਸੂਬੇ ਦਾ ਇਤਿਹਾਸ ਦਾ ਇੱਕ ਨਵਾਂ ਚੈਪਟਰ ਵੀ ਲਿਖਿਆ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਉਹਨਾਂ ਕਾਂਗਰਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ ਹੈ। ਇਸ ਜਿੱਤ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਅੱਜ ਦੇ ਦਿਨ ਨੂੰ ਇੱਕ ਫੈਸਲਾਕੁਨ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਦੋਂ ਅਕਾਲੀ ਵਰਕਰਾਂ ਦੀ ਦ੍ਰਿੜਤਾ ਅਤੇ ਹੌਂਸਲੇ ਕਰਕੇ ਲੋਕਾਂ ਦਾ ਫਤਵਾ ਕਾਂਗਰਸ ਸਰਕਾਰ ਦੇ ਉਲਟ ਹੋ ਗਿਆ।

—PTC News

  • Share