Advertisment

ਸੁਖਬੀਰ ਬਾਦਲ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਬਰਾਂ ਦੀ ਕੀਤੀ ਨਿਯੁਕਤੀ

author-image
Shanker Badra
Updated On
New Update
ਸੁਖਬੀਰ ਬਾਦਲ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਬਰਾਂ ਦੀ ਕੀਤੀ ਨਿਯੁਕਤੀ
Advertisment
ਸੁਖਬੀਰ ਬਾਦਲ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਬਰਾਂ ਦੀ ਕੀਤੀ ਨਿਯੁਕਤੀ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਪਾਰਟੀ ਦੇ ਯੂਥ ਵਿੰਗ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਂਬਰਾਂ ਦੀ ਨਿਯਕੁਤੀ ਕੀਤੀ ਗਈ ਹੈ।ਇਸ ਤੋਂ ਇਲਾਵਾ ਕੁੱਝ ਹੋਰ ਅਹਿਮ ਅਹੁਦੇਦਾਰ ਥਾਪਦਿਆਂ ਉਹਨਾਂ ਨੇ ਯੂਥ ਵਿੰਗ ਦੇ ਬੁਲਾਰਿਆਂ, ਇੱਕ ਸਕੱਤਰ ਜਨਰਲ ਅਤੇ ਇੱਕ ਜ਼ਿਲ੍ਹਾ ਪ੍ਰਧਾਨ ਦੀ ਵੀ ਨਿਯੁਕਤੀ ਕੀਤੀ ਹੈ।ਅਕਾਲੀ ਦਲ ਦੇ ਪ੍ਰਧਾਨ ਵੱਲੋਂ ਇਹ ਫੈਸਲਾ ਯੂਥ ਵਿੰਗ ਦੇ ਸਕੱਤਰ ਜਨਰਲ ਇੰਚਾਰਜ ਬਿਕਰਮ ਸਿੰਘ ਮਜੀਠੀਆ ਨਾਲ ਇਸ ਮੁੱਦੇ ਉਤੇ ਸਲਾਹ ਮਸ਼ਵਰਾ ਕਰਨ ਮਗਰੋ ਲਿਆ ਗਿਆ। Sukhbir Badal Youth Akali Dal Core Committee 6 new members Appointment

ਸੁਖਬੀਰ ਬਾਦਲ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਬਰਾਂ ਦੀ ਕੀਤੀ ਨਿਯੁਕਤੀ ਇਸ ਬਾਰੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੂਰੀ ਤਰ੍ਹਾਂ ਸੰਗਠਿਤ ਨੌਜਵਾਨ ਪਾਰਟੀ ਅਤੇ ਸਮਾਜ ਲਈ ਇੱਕ ਸਰਮਾਏ ਵਾਂਗ ਹੁੰਦੇ ਹਨ।ਉਹਨਾਂ ਕਿਹਾ ਕਿ ਸਾਨੂੰ ਨੌਜਵਾਨਾਂ ਦੀ ਅਣਵਰਤੀ ਪਈ ਊਰਜਾ ਨੂੰ ਸਮਾਜ ਅੰਦਰ ਤਬਦੀਲੀ ਲਿਆਉਣ ਵਾਸਤੇ ਇਸਤੇਮਾਲ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਹੀ ਨੌਜਵਾਨਾਂ ਨੂੰ ਸੂਬੇ ਦੇ ਵੱਡੇ ਆਗੂਆਂ ਦੇ ਰੂਪ ਵਿਚ ਉੱਭਰਨ ਲਈ ਹੱਲਾਸ਼ੇਰੀ ਦਿੱਤੀ ਹੈ। Sukhbir Badal Youth Akali Dal Core Committee 6 new members Appointment

ਸੁਖਬੀਰ ਬਾਦਲ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਬਰਾਂ ਦੀ ਕੀਤੀ ਨਿਯੁਕਤੀ ਨਵੀਆਂ ਨਿਯੁਕਤੀਆਂ ਬਾਰੇ ਜਾਣਕਾਰੀ ਦਿੰਦਿਆਂ ਬਾਦਲ ਨੇ ਕਿਹਾ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿਚ 6 ਨਵੇਂ ਮੈਂਬਰ ਸ਼ਾਮਿਲ ਹੋਣਗੇ, ਜਿਹਨਾਂ ਵਿਚ ਸਰਦਾਰ ਹਰਜੀਤ ਸਿੰਘ ਹੀਰਾ ਡੱਬਾਵਾਲਾ, ਬਚਿੱਤਰ ਸਿੰਘ ਕੋਹਾੜ, ਅਜੇ ਲਿਬੜਾ, ਜੁਗਰਾਜ ਸਿੰਘ ਜੱਗੀ, ਗੁਰਪ੍ਰੀਤ ਸਿੰਘ ਬੱਬਲ ਅਤੇ ਜੋਗਿੰਦਰ ਸਿੰਘ ਸੰਧੂ ਸ਼ਾਮਿਲ ਹਨ। Sukhbir Badal Youth Akali Dal Core Committee 6 new members Appointment

ਸੁਖਬੀਰ ਬਾਦਲ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਬਰਾਂ ਦੀ ਕੀਤੀ ਨਿਯੁਕਤੀ ਉਹਨਾਂ ਅੱਗੇ ਦੱਸਿਆ ਕਿ ਯੂਥ ਵਿੰਗ ਦੇ ਨਵੇਂ ਥਾਪੇ ਬੁਲਾਰਿਆਂ ਵਿਚ ਭੁਪਿੰਦਰ ਸਿੰਘ ਚੀਮਾ,ਤਨਵੀਰ ਸਿੰਘ ਧਾਲੀਵਾਲ, ਅਮਿਤ ਰਾਠੀ, ਕੰਵਲਪ੍ਰੀਤ ਸਿੰਘ ਕਾਕੀ, ਅਮਰਿੰਦਰ ਸਿੰਘ ਬਜਾਜ, ਅਮਰਜੀਤ ਸਿੰਘ ਥਿੰਦ, ਗੁਰਦੀਪ ਸਿੰਘ ਗੋਸ਼ਾ, ਸਿਮਰਨ ਸਿੰਘ ਢਿੱਲੋਂ ਅਤੇ ਹਰਕ੍ਰਿਸ਼ਨ ਸਿੰਘ ਵਾਲੀਆ ਸ਼ਾਮਿਲ ਹਨ।ਅਕਾਲੀ ਦਲ ਦੇ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਤੇਜ ਸਿੰਘ ਬਾਸੀ ਅਤੇ ਤੇਜਿੰਦਰ ਸਿੰਘ ਨਿੱਝਰ ਨੂੰ ਕ੍ਰਮਵਾਰ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਦੋਆਬਾ ਜ਼ੋਨ ਅਤੇ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਨਿਯੁਕਤ ਕੀਤਾ ਗਿਆ ਹੈ। -PTCNews-
latest-news india-latest-news sukhbir-badal-news news-in-punjabi news-in-punjab akali-dal-core-committee-news
Advertisment

Stay updated with the latest news headlines.

Follow us:
Advertisment