ਧਰਮ ਅਤੇ ਵਿਰਾਸਤ

ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਮੱਸੇ ਰੰਘੜਾਂ ਦੀ ਰਾਖੀ ਕਰਨ ਲੱਗੀ ਪੁਲਿਸ: ਸੁਖਬੀਰ ਬਾਦਲ

By Joshi -- August 22, 2017 5:20 pm

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਾਹਨੂੰਵਾਨ ਸਾਹਿਬ ਵਿਖੇ ਗੁਰਦੁਆਰਾ ਘੱਲੂਘਾਰਾ ਸਾਹਿਬ ਦਾ ਮਾਹੌਲ ਖਰਾਬ ਕਰਨ ਲਈ ਅੱਜ ਪੰਥ-ਵਿਰੋਧੀ ਮੱਸੇ ਰੰਘੜਾਂ ਦੇ ਗਠਜੋੜ, ਸਿੱਖ-ਵਿਰੋਧੀ ਕਾਂਗਰਸ ਪਾਰਟੀ ਅਤੇ ਆਪੂੰ ਬਣੇ ਜਥੇਦਾਰਾਂ ਨੂੰ ਜ਼ਿੰਮਵਾਰ ਠਹਿਰਾਉਂਦਿਆਂ ਉਹਨਾਂ ਦੀ ਸਖ਼ਤ ਸ਼ਬਦਾਂ ਵਿਚ ਝਾੜ ਪਾਈ ਹੈ।

ਸਰਦਾਰ ਬਾਦਲ ਨੇ ਪੰਜਾਬ ਪੁਲਿਸ ਦੇ ਵਤੀਰੇ ਦੀ ਸਖ਼ਤ ਨਿੰਦਾ ਕੀਤੀ, ਜਿਹੜੀ ਸਿੱਖ ਸੰਗਤ ਦੀਆ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਥਾਂ ਕਾਂਗਰਸ ਦੀ ਸ਼ਹਿ ਪ੍ਰਾਪਤ ਸਿੱਖ ਵਿਰੋਧੀ ਟੋਲੇ ਨਾਲ ਰਲ ਗਈ ਅਤੇ ਗੁਰਦੁਆਰਾ ਘੱਲੂਘਾਰਾ ਸਾਹਿਬ, ਕਾਹਨੂੰਵਾਨ ਵਿਖੇ ਗੁਰਮਰਿਆਦਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਰਸ਼ਨ ਅਕਾਲੀ ਆਗੂਆਂ ਅਤੇ ਵਰਕਰਾਂ ਖ਼ਿਲਾਫ ਕੇਸ ਦਰਜ ਕਰ ਦਿੱਤੇ। ਸਰਦਾਰ ਬਾਦਲ ਨੇ ਮੰਗ ਕੀਤੀ ਕਿ ਅਕਾਲੀ ਵਰਕਰਾਂ ਖਿਲਾਫ ਦਰਜ ਕੀਤੇ ਗਏ ਸਾਰੇ ਕੇਸਾਂ ਨੂੰ ਤੁਰੰਤ ਵਾਪਸ ਲਿਆ ਜਾਵੇ, ਕਿਉਂਕਿ ਇਹ ਸਾਰੇ ਕੇਸ ਝੂਠੇ ਅਤੇ ਸਿੱਖ ਸੰਗਤ ਦੇ ਜ਼ਖਮਾਂ ਉੱਤੇ ਨਮਕ ਮਲਣ ਦੇ ਤੁੱਲ ਹਨ।
Sukhbir blasts police for protecting ‘Massarangarh’ guilty of violating Maryada at Ghallughara Sahib shrineਅਕਾਲੀ ਦਲ ਦੇ ਪ੍ਰਧਾਨ ਕਾਹਨੂੰਵਾਨ ਸਾਹਿਬ ਵਿਖੇ ਗੁਰਦੁਆਰਾ ਘੱਲੂਘਾਰਾ ਸਾਹਿਬ ਦੀ ਪਰਿਕਰਮਾ ਅੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਵੱਲੋਂ ਕਾਂਗਰਸ ਅਤੇ ਕਾਂਗਰਸ ਦਾ ਸਮਰਥਨ ਪ੍ਰਾਪਤ ਆਪੂੰ ਬਣੇ ਜਥੇਦਾਰਾਂ ਦੀ ਸ਼ਹਿ ਉੱਤੇ ਕੀਤੀਆਂ ਗਈਆਂ ਅਨੈਤਿਕ ਗਤੀਵਿਧੀਆਂ ਕਾਰਨ ਸਿੱਖ ਸੰਗਤ ਅੰਦਰ ਪਨਪੇ ਰੋਸ ਬਾਰੇ ਟਿੱਪਣੀ ਕਰ ਰਹੇ ਸਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਪਵਿੱਤਰ ਸਥਾਨ ਉੱਤੇ ਚੱਲ ਰਹੀਆਂ ਸ਼ਰਮਨਾਕ ਗਤੀਵਿਧੀਆਂ ਦਾ ਖੁਲਾਸਾ ਹੋਣ ਮਗਰੋਂ ਇਹ ਸਿੱਖ ਮਰਿਆਦਾ ਨੂੰ ਭੰਗ ਕਰਨ ਦਾ ਗੰਭੀਰ ਮੁੱਦਾ ਬਣ ਚੁੱਕਿਆ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਨੂੰ ਹਰ ਉਸ ਜਗ•ਾ ਉੱਤੇ ਦਖਲਅੰਦਾਜ਼ੀ ਕਰਨ ਦਾ ਹੱਕ ਹੈ, ਜਿੱਥੇ ਸਿੱਖ ਮਰਿਆਦਾ ਭੰਗ ਕੀਤੀ ਜਾਂਦੀ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਮੱਸੇ ਰੰਘੜਾਂ, ਕਾਂਗਰਸੀ ਗੁੰਡਿਆਂ ਅਤੇ ਆਪੂੰ-ਬਣੇ ਜਥੇਦਾਰਾਂ ਦਾ ਸਿੱਖ ਵਿਰੋਧੀ ਟੋਲਾ ਖਾਲਸਾ ਪੰਥ ਨਾਲ ਟੱਕਰ ਨਾ ਲਵੇ। ਉਹ ਪ੍ਰਬੰਧਕ ਕਮੇਟੀ ਦੇ ਮੁਖੀ ਦੀਆਂ ਕੋਝੀਆਂ ਹਰਕਤਾਂ ਨੂੰ ਸਹੀ ਠਹਿਰਾਉਣ ਲਈ ਗੁੱਸੇ ਨਾਲ ਭਰੀ ਪੀਤੀ ਬੈਠੀ ਸਿੱਖ ਸੰਗਤ ਦੇ ਗੁੱਸੇ ਨੂੰ ਨਾ ਜਗਾਉਣ। ਸਾਡੇ ਪਵਿੱਤਰ ਗੁਰਦੁਆਰਿਆਂ ਦੀ ਸਿੱਖ ਮਰਿਆਦਾ ਨਾਲ ਛੇੜਛਾੜ ਕਰਨ ਵਾਸਤੇ ਗੁਰੂ ਸਾਹਿਬਾਨ ਅਤੇ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ ਨਹੀਂ ਕਰੇਗੀ।

ਸਰਦਾਰ ਬਾਦਲ ਨੇ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਸਿੱਖ ਸੰਗਤ ਦਾ ਹੈ। ਮੌਜੂਦਾ ਸਮੇਂ ਪ੍ਰਬੰਧਕ ਕਮੇਟੀ ਦੇ ਮੁਖੀ ਦੀਆਂ ਗਤੀਵਿਧੀਆਂ ਬਾਰੇ ਹੋਏ ਖੁਲਾਸਿਆਂ ਨੂੰ ਲੈ ਕੇ ਸਿੱਖ ਸੰਗਤ ਦੇ ਮਨ ਵਿਚ ਗੁੱਸੇ ਅਤੇ ਰੋਸੇ ਦੀ ਲਹਿਰ ਹੈ। ਅਜਿਹੇ ਹਾਲਾਤਾਂ ਵਿਚ ਸਿੱਖ ਸੰਗਤ ਨਾਲ ਖੜ•ਣ ਦੀ ਥਾਂ, ਵਿਵਾਦਤ ਮੁਖੀ ਨਾਲ ਖਲੋ ਕੇ ਇਹ ਨਵੇਂ ਮੱਸੇ ਰੰਘੜਾਂ, ਉਹਨਾਂ ਦੇ ਕਾਂਗਰਸੀ ਸਰਪ੍ਰਸਤਾਂ ਅਤੇ ਕਾਂਗਰਸ ਤੋਂ ਸਮਰਥਨ ਪ੍ਰਾਪਤ ਆਪੂੰ ਬਣੇ ਜਥੇਦਾਰਾਂ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਦੇ ਨਾਪਾਕ ਇਰਾਦੇ ਖਾਲਸਾ ਪੰਥ ਦੇ ਖਿਲਾਫ ਹਨ।

—PTC News

  • Share