Tue, Apr 23, 2024
Whatsapp

ਏਲਨਾਬਾਦ : ਸੁਖਬੀਰ ਸਿੰਘ ਬਾਦਲ ਨੇ ਅਭੈ ਚੌਟਾਲਾ ਦੇ ਹੱਕ 'ਚ ਏਲਨਾਬਾਦ 'ਚ ਕੀਤੀ ਚੋਣ ਰੈਲੀ

Written by  Shanker Badra -- October 19th 2019 05:43 PM
ਏਲਨਾਬਾਦ : ਸੁਖਬੀਰ ਸਿੰਘ ਬਾਦਲ ਨੇ ਅਭੈ ਚੌਟਾਲਾ ਦੇ ਹੱਕ 'ਚ ਏਲਨਾਬਾਦ 'ਚ ਕੀਤੀ ਚੋਣ ਰੈਲੀ

ਏਲਨਾਬਾਦ : ਸੁਖਬੀਰ ਸਿੰਘ ਬਾਦਲ ਨੇ ਅਭੈ ਚੌਟਾਲਾ ਦੇ ਹੱਕ 'ਚ ਏਲਨਾਬਾਦ 'ਚ ਕੀਤੀ ਚੋਣ ਰੈਲੀ

ਏਲਨਾਬਾਦ : ਸੁਖਬੀਰ ਸਿੰਘ ਬਾਦਲ ਨੇ ਅਭੈ ਚੌਟਾਲਾ ਦੇ ਹੱਕ 'ਚ ਏਲਨਾਬਾਦ 'ਚ ਕੀਤੀ ਚੋਣ ਰੈਲੀ:ਏਲਨਾਬਾਦ  : ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖਿਆ ਹੋਇਆ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਅੱਜ ਆਪਣੇ -ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪੱਬਾਂ - ਭਾਰ ਹਨ ,ਕਿਉਂਕਿ ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਨੇ ਚੋਣ ਪ੍ਰਚਾਰ ਕੀਤਾ ਹੈ ,ਓਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਇਨੈਲੋ ਵੱਲੋਂ  ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਕੀਤਾ ਹੈ। [caption id="attachment_351302" align="aligncenter" width="300"]Sukhbir Singh Badal Abhay Singh Chautala favor Election Rally In Ellenabad ਏਲਨਾਬਾਦ  : ਸੁਖਬੀਰ ਸਿੰਘ ਬਾਦਲ ਨੇ ਅਭੈ ਚੌਟਾਲਾ ਦੇ ਹੱਕ 'ਚ ਏਲਨਾਬਾਦ 'ਚ ਕੀਤੀ ਚੋਣ ਰੈਲੀ[/caption] ਹਰਿਆਣਾ ਵਿਧਾਨ ਸਭਾ ਚੋਣਾਂ 2019 ਵਿੱਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁਖੀ ਅਭੈ ਸਿੰਘ ਚੌਟਾਲਾ 'ਤੇ ਏਲਨਾਬਾਦ ਸੀਟ ਤੋਂ ਚੋਣ ਲੜ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਭੈ ਸਿੰਘ ਚੌਟਾਲਾ ਦੇ ਹੱਕ 'ਚ ਚੋਣ ਰੈਲੀ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਇਨੈਲੋ ਦੋਵੇਂ ਪਿੰਡਾਂ ਦੀਆਂ ਪਾਰਟੀਆਂ ਹਨ। ਇਹ ਦੋਵੇਂ ਹੀ ਪਾਰਟੀਆਂ ਗਰੀਬ ,ਕਿਸਾਨ ਤੇ ਮਜ਼ਦੂਰ ਦੀ ਲੜਾਈ ਲੜਦੀਆਂ ਹਨ। [caption id="attachment_351303" align="aligncenter" width="300"]Sukhbir Singh Badal Abhay Singh Chautala favor Election Rally In Ellenabad ਏਲਨਾਬਾਦ  : ਸੁਖਬੀਰ ਸਿੰਘ ਬਾਦਲ ਨੇ ਅਭੈ ਚੌਟਾਲਾ ਦੇ ਹੱਕ 'ਚ ਏਲਨਾਬਾਦ 'ਚ ਕੀਤੀ ਚੋਣ ਰੈਲੀ[/caption] ਉਨ੍ਹਾਂ ਕਿਹਾ ਕਿ ਜੇਕਰ ਗਰੀਬ ,ਕਿਸਾਨ ਤੇ ਮਜ਼ਦੂਰ ਨੂੰ ਸਹੂਲਤਾਂ ਮਿਲੀਆਂ ਹਨ ਤਾਂ ਓਦੋਂ ਹੀ ਮਿਲੀਆਂ ਹਨ ,ਜਦੋਂ ਚੌਧਰੀ ਦੇਵੀ ਲਾਲ ਅਤੇ ਓਮ ਪ੍ਰਕਾਸ਼ ਚੌਟਾਲਾ ਮੁੱਖ ਮੰਤਰੀ ਸਨ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਓਮ ਪ੍ਰਕਾਸ਼ ਚੌਟਾਲਾ ਨੇ ਪਹਿਲੀ ਵਾਰ ਸਿਰਸਾ ਦੇ ਏਲਨਾਬਾਦ ਤੋਂ ਚੋਣ ਲੜੀ ਸੀ ਤੇ ਇਸ ਹਲਕੇ ਦਾ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਤਰੱਕੀ ਓਦੋਂ ਹੀ ਹੋਵੇਗੀ ,ਜਦੋਂ ਤੁਹਾਡੀ ਸਰਕਾਰ ਆਵੇਗੀ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ ਲੋਕ ਚੌਧਰੀ ਦੇਵੀ ਲਾਲ ਨੂੰ ਕਿਸਾਨਾਂ ਦੇ ਆਗੂ ਦੇ ਰੂਪ 'ਚ ਜਾਣਦੇ ਸਨ। [caption id="attachment_351308" align="alignnone" width="300"]Sukhbir Singh Badal Abhay Singh Chautala favor Election Rally In Ellenabad ਏਲਨਾਬਾਦ  : ਸੁਖਬੀਰ ਸਿੰਘ ਬਾਦਲ ਨੇ ਅਭੈ ਚੌਟਾਲਾ ਦੇ ਹੱਕ 'ਚ ਏਲਨਾਬਾਦ 'ਚ ਕੀਤੀ ਚੋਣ ਰੈਲੀ[/caption] ਦੱਸਿਆ ਜਾਂਦਾ ਹੈ ਕਿ ਅਭੈ ਚੌਟਾਲਾ ਨੇ ਹਰਿਆਣੇ ਵਿੱਚ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਬਹੁਤ ਸਾਰੇ ਕੰਮ ਕੀਤੇ ਹਨ। ਉਨ੍ਹਾਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਕੋਟਾ, ਖੁਰਾਕ ਦਾ ਖ਼ਰਚਾ ਅਤੇ ਰਾਸ਼ਟਰੀ ਪੱਧਰ 'ਤੇ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਉੱਤੇ ਇਨਾਮ ਦੇਣ ਲਈ ਇੱਕ ਯੋਜਨਾ ਸ਼ੁਰੂ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ। [caption id="attachment_351307" align="alignnone" width="300"]Sukhbir Singh Badal Abhay Singh Chautala favor Election Rally In Ellenabad ਏਲਨਾਬਾਦ  : ਸੁਖਬੀਰ ਸਿੰਘ ਬਾਦਲ ਨੇ ਅਭੈ ਚੌਟਾਲਾ ਦੇ ਹੱਕ 'ਚ ਏਲਨਾਬਾਦ 'ਚ ਕੀਤੀ ਚੋਣ ਰੈਲੀ[/caption] ਜ਼ਿਕਰਯੋਗ ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਇਸ ਦੇ ਲਈ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 1168 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਮਿਲ ਕੇ ਹਰਿਆਣਾ ਵਿਧਾਨ ਸਭਾ ਚੋਣਾਂ ਲੜ ਰਿਹਾ ਹੈ। -PTCNews


Top News view more...

Latest News view more...