Thu, Apr 25, 2024
Whatsapp

ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕੋਈ ਪੰਜਾਬ ਵਿਰੋਧੀ ਫੈਸਲਾ ਨਹੀਂ ਲੈ ਸਕਦਾ : ਸੁਖਬੀਰ ਸਿੰਘ ਬਾਦਲ

Written by  Shanker Badra -- September 27th 2020 01:55 PM
ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕੋਈ ਪੰਜਾਬ ਵਿਰੋਧੀ ਫੈਸਲਾ ਨਹੀਂ ਲੈ ਸਕਦਾ : ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕੋਈ ਪੰਜਾਬ ਵਿਰੋਧੀ ਫੈਸਲਾ ਨਹੀਂ ਲੈ ਸਕਦਾ : ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕੋਈ ਪੰਜਾਬ ਵਿਰੋਧੀ ਫੈਸਲਾ ਨਹੀਂ ਲੈ ਸਕਦਾ : ਸੁਖਬੀਰ ਸਿੰਘ ਬਾਦਲ:ਰੋਪੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਰੋਪੜ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ। ਦੇਸ਼ ਵਿੱਚ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਕਿਸਾਨਾਂ ਦੀ ਆਵਾਜ਼ ਬਣੀ ਹੈ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹੈ। [caption id="attachment_434636" align="aligncenter" width="300"] ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕੋਈ ਪੰਜਾਬ ਵਿਰੋਧੀ ਫੈਸਲਾ ਨਹੀਂ ਲੈ ਸਕਦਾ : ਸੁਖਬੀਰ ਸਿੰਘ ਬਾਦਲ[/caption] ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿੱਲ ਡ੍ਰਾਫਟਿੰਗ ਕਮੇਟੀ ਵਿੱਚ ਕੈਪਟਨ ਵੀ ਸ਼ਾਮਲ ਸੀ। ਕੈਪਟਨ ਅਮਰਿੰਦਰ ਬਿੱਲ ਬਣਾਉਣ ਵਾਲੀ ਕਮੇਟੀ ਦੇ ਮੈਂਬਰ ਸਨ। ਸੁਖਬੀਰ ਨੇ ਕਿਹਾ ਕਿਕੇਂਦਰ ਨੇ ਮੁੱਖ ਮੰਤਰੀ ਦੀ ਹਾਈਪਾਵਰ ਕਮੇਟੀ ਨਾਲ ਸਲਾਹ ਮਗਰੋਂ ਬਿੱਲ ਪਾਸ ਕੀਤੇ ਹਨ। ਬਿੱਲ ਬਣਾਉਣ ਤੋਂ ਪਹਿਲਾਂ ਸਾਨੂੰ ਪੁੱਛਿਆ ਨਹੀਂ ਗਿਆ। [caption id="attachment_434635" align="aligncenter" width="300"] ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕੋਈ ਪੰਜਾਬ ਵਿਰੋਧੀ ਫੈਸਲਾ ਨਹੀਂ ਲੈ ਸਕਦਾ : ਸੁਖਬੀਰ ਸਿੰਘ ਬਾਦਲ[/caption] ਸੁਖਬੀਰ ਬਾਦਲ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਹਾਈਪਾਵਰ ਕਮੇਟੀ 'ਚ ਹੋਏ ਫੈਸਲੇ ਦਾ ਕੈਪਟਨ ਨੇ ਭੇਤ ਨਹੀਂ ਖੋਲ੍ਹਿਆ। 'ਖੇਤੀ ਬਿੱਲਾਂ 'ਤੇ ਵੋਟਿੰਗ ਵੇਲੇ ਕਾਂਗਰਸ ਅਤੇ 'ਆਪ' ਦੇ ਮੈਂਬਰ ਸੰਸਦ 'ਚੋਂ ਗ਼ੈਰ-ਹਾਜ਼ਰ ਰਹੇ ਹਨ। ਸੁਖਬੀਰ ਸਿੰਘ ਬਾਦਲਨੇ ਕਿਹਾ ਕਿਕਿਸਾਨਾਂ ਦੇ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵਾਂਗੇ। ਉਹਨਾਂ ਕਿਹਾ ਕਿ ਇਸ ਉਪਰੰਤ 1 ਅਕਤੂਬਰ ਨੂੰ ਤਿੰਨਾਂ ਤਖਤਾਂ ਤੋਂ 'ਕਿਸਾਨ ਮਾਰਚ' ਕੱਢੇ ਜਾਣਗੇ। [caption id="attachment_434634" align="aligncenter" width="300"] ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕੋਈ ਪੰਜਾਬ ਵਿਰੋਧੀ ਫੈਸਲਾ ਨਹੀਂ ਲੈ ਸਕਦਾ : ਸੁਖਬੀਰ ਸਿੰਘ ਬਾਦਲ[/caption] ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਨੁਮਾਇੰਦਾ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕੋਈ ਪੰਜਾਬ ਵਿਰੋਧੀ ਫੈਸਲਾ ਨਹੀਂ ਲੈ ਸਕਦਾ। ਇਸ ਲਈ 'ਸਭ ਪਾਰਟੀਆਂ ਨੂੰ ਛੱਡ ਕੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨਾਂ ਦੀ ਪਾਰਟੀ ਕਿਹਾ ਜਾਂਦਾ ਹੈ। ਐਮਰਜੈਂਸੀ ਵੇਲੇ ਸਭ ਤੋਂ ਵੱਧ ਪ੍ਰਕਾਸ਼ ਸਿੰਘ ਬਾਦਲ ਸਿੰਘ ਬਾਦਲ ਨੇ ਸੰਘਰਸ਼ ਵਿੱਢਿਆ ਸੀ। [caption id="attachment_434637" align="aligncenter" width="300"] ਸ਼੍ਰੋਮਣੀ ਅਕਾਲੀ ਦਲ ਕਦੇ ਵੀ ਕੋਈ ਪੰਜਾਬ ਵਿਰੋਧੀ ਫੈਸਲਾ ਨਹੀਂ ਲੈ ਸਕਦਾ : ਸੁਖਬੀਰ ਸਿੰਘ ਬਾਦਲ[/caption] ਸੁਖਬੀਰ ਸਿੰਘ ਬਾਦਲਨੇ ਕਿਹਾ ਕਿ ਖੇਤੀ ਬਿੱਲ ਤੋਂ ਹਰ ਵਰਗ ਦੇ ਪ੍ਰਭਾਵਿਤ ਹੋਣ ਬਾਰੇ ਕੇਂਦਰ ਨੂੰ ਜਾਣੂਕਰਾਇਆ ਸੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਸ਼ੁਰੂਆਤ ਤੋਂ ਹੀ ਇਨ੍ਹਾਂ ਆਰਡੀਨੈਂਸ ਦਾ ਵਿਰੋਧ ਕੀਤਾ ਸੀ। ਕੇਂਦਰ ਨਾਲ ਕਿਸਾਨਾਂ ਦੇ ਸ਼ੰਕਿਆਂ 'ਤੇ ਕਈ ਵਾਰ ਗੱਲ ਕੀਤੀ। ਸੁਖਬੀਰ ਬਾਦਲ ਨੇ ਐਮ.ਐੱਸ.ਪੀ ਨੂੰ ਬਿੱਲ 'ਚ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ। -PTCNews


Top News view more...

Latest News view more...