ਮੁੱਖ ਖਬਰਾਂ

ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਆਈ.ਟੀ. ਵਿੰਗ ਦੇ ਜ਼ੋਨ ਵਾਈਜ਼ ਕੋਆਰਡੀਨੇਟਰਾਂ ਦਾ ਕੀਤਾ ਐਲਾਨ

By Shanker Badra -- July 15, 2020 5:07 pm -- Updated:Feb 15, 2021

ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਆਈ.ਟੀ. ਵਿੰਗ ਦੇ ਜ਼ੋਨ ਵਾਈਜ਼ ਕੋਆਰਡੀਨੇਟਰਾਂ ਦਾ ਕੀਤਾ ਐਲਾਨ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਆਈ.ਟੀ ਵਿੰਗ ਦੇ ਪ੍ਰਧਾਨ ਸ. ਨਛੱਤਰ ਸਿੰਘ ਗਿੱਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਆਈ. ਟੀ. ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜੋਨ ਕੋਆਰਡੀਨੇਟਰਾਂ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਸ. ਬਾਦਲ ਨੇ ਦੱਸਿਆ ਕਿ ਪਿਛਲੇ ਸਮੇ ਤੋਂ ਪਾਰਟੀ ਦੇ ਆਈ.ਟੀ. ਵਿੰਗ ਵਿੱਚ ਕੰਮ ਕਰ ਰਹੇ ਮਿਹਨਤੀ ਨੌਂਜਵਾਨਾਂ ਨੂੰ ਜੋਨ ਵਾਈਜ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਜਿਹਨਾਂ ਨੌਜਵਾਨਾਂ ਨੂੰ ਜੋਨ ਵਾਈਜ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਪ੍ਰਭਪ੍ਰੀਤ ਸਿੰਘ ਪੰਡੋਰੀ ਨੂੰ ਮਾਝਾ ਜੋਨ ਦਾ ਕੋਆਰਡੀਨੇਟਰ, ਸ. ਗੁਰਪ੍ਰੀਤ ਸਿੰਘ ਖਾਲਸਾ ਨੂੰ ਦੋਆਬਾ ਜੋਨ ਦਾ ਕੋਆਰਡੀਨੇਟਰ, ਸ. ਜਸਪ੍ਰੀਤ ਸਿੰਘ ਮਾਨ ਨੂੰ ਮਾਲਵਾ ਜੋਨ 1 ਦਾ ਕੋਆਰਡੀਨੇਟਰ, ਸ. ਗਗਨਦੀਪ ਸਿੰਘ ਪੰਨੂ ਨੂੰ ਮਾਲਵਾ ਜੋਨ 2 ਦਾ ਕੋਆਰਡੀਨੇਟਰ, ਸ. ਬਲਰਾਜ ਸਿੰਘ ਭੱਠਲ ਨੂੰ ਮਾਲਵਾ ਜੋਨ 3 ਦਾ ਕੋਆਰਡੀਨੇਟਰ ਅਤੇ ਸ. ਅਨੂਪਦੀਪ ਸਿੰਘ ਕੁਲਾਰ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ।
-PTCNews