Thu, Apr 25, 2024
Whatsapp

ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ 13 ਨੁਕਤਿਆਂ ਦਾ ਕੀਤਾ ਐਲਾਨ

Written by  Shanker Badra -- August 03rd 2021 04:16 PM -- Updated: August 03rd 2021 04:35 PM
ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ 13 ਨੁਕਤਿਆਂ ਦਾ ਕੀਤਾ ਐਲਾਨ

ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ 13 ਨੁਕਤਿਆਂ ਦਾ ਕੀਤਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ 'ਨਵੇਂ ਪੰਜਾਬ ਲਈ ਨਵੇਂ ਐਲਾਨ' ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ, ਉਹ ਕੀਤਾ ਹੈ ,ਜੋ ਕਹਾਂਗੇ , ਉਹ ਕਰਕੇ ਦਿਖਾਵਾਂਗੇ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ 13 ਨੁਕਤਿਆਂ ਦਾ ਐਲਾਨ ਕੀਤਾ ਹੈ। [caption id="attachment_520309" align="aligncenter" width="300"] ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ 13 ਨੁਕਤਿਆਂ ਦਾ ਕੀਤਾ ਐਲਾਨ[/caption] (1 ) ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮਾਤਾ ਖੀਵੀ ਜੀ ਰਸੋਈ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਦੀ ਮੁੱਖੀ ਮਹਿਲਾਵਾਂ ਲਈ 2000 ਰੁਪਏ ਪ੍ਰਤੀ ਮਹੀਨਾ ਦਾ ਸਨਮਾਨ ਭੱਤਾ ਦਿੱਤਾ ਜਾਵੇਗਾ। [caption id="attachment_520311" align="aligncenter" width="300"] ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ 13 ਨੁਕਤਿਆਂ ਦਾ ਕੀਤਾ ਐਲਾਨ[/caption] (2) ਕਿਸਾਨੀ ਨੂੰ ਬਚਾਉਣ ਲਈ ਡੀਜਲ 'ਤੇ ਵੈਟ 10 ਰੁਪਏ ਸਸਤਾ ਦਿੱਤਾ ਜਾਵੇਗਾ। ਖੇਤੀ ਲਈ ਵਰਤਿਆ ਜਾਣ ਵਾਲਾ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ ਦਿੱਤਾ ਜਾਵੇਗਾ। (3 ) ਬਿਜਲੀ ਦੇ ਬਿੱਲਾਂ ਤੋਂ ਨਿਯਾਤ ਦਿਵਾਉਣ ਲਈ ਸਾਰੇ ਪੰਜਾਬੀਆਂ ਲਈ 400 ਯੂਨਿਟ ਮੁਆਫ਼ ਹੋਣਗੇ, ਇਸ ਤੋਂ ਵੱਧ ਖਰਚ ਹੋਣ ਵਾਲੀਆਂ ਯੂਨਿਟਾਂ ਦਾ ਹੀ ਬਿੱਲ ਆਵੇਗਾ। ਕੱਟੇ ਗਏ ਘਰੇਲੂ ਬਿਜਲੀ ਦੇ ਕਨੈਕਸ਼ਨ ਮੁੜ ਬਹਾਲ ਕੀਤੇ ਜਾਣਗੇ। ਨੀਲਾ ਕਾਰਡ ਧਾਰਕਾਂ ਦੇ ਘਰੇਲੂ ਬਿਜਲੀ ਬਿੱਲ ਦੇ ਬਕਾਏ ਮੁਆਫ਼ ਕੀਤੇ ਜਾਣਗੇ। [caption id="attachment_520312" align="aligncenter" width="300"] ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ 13 ਨੁਕਤਿਆਂ ਦਾ ਕੀਤਾ ਐਲਾਨ[/caption] (4) 10 ਲੱਖ ਪ੍ਰਤੀ ਸਾਲ ਦੀ ਸਿਹਤ ਬੀਮਾ ਯੋਜਨਾ। ਇਹ ਯੋਜਨਾ ਡਾਕਟਰੀ ਇਲਾਜ, ਦਵਾਈਆਂ, ਮੈਡੀਕਲ ਟੈਸਟ, ਸਿਹਤ ਉਪਕਰਨਾਂ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲਾਗੂ ਹੋਵੇਗੀ। (5 ) ਵਿਦਿਆਰਥੀ ਸਿੱਖਿਆ ਕਾਰਡ’ ਅਧੀਨ ਦੇਸ਼-ਵਿਦੇਸ਼ ਵਿੱਚ ਕਾਲਜ ਦੀ ਫੀਸ ਅਤੇ IELTS ਕੋਚਿੰਗ ਲਈ 10 ਲੱਖ ਰੁਪਏ ਦਾ ਵਿਆਜ ਰਹਿਤ ਲੋਨ। (6) ਦੁੱਧ, ਸਬਜ਼ੀਆ ਅਤੇ ਫਲਾਂ ਲਈ MSP (ਪੰਜਾਬ ਵਿਧਾਨ ਸਭਾ ਵਿੱਚ ਤਿੰਨ ਖੇਤੀ ਬਿੱਲਾਂ ਨੂੰ ਰੱਦ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਇਹ ਲਾਗੂ ਨਹੀ ਕੀਤੇ ਜਾਣਗੇ) (7) 1 ਲੱਖ ਸਰਕਾਰੀ ਨੌਕਰੀਆਂ ਅਤੇ ਨਿੱਜੀ ਖੇਤਰ ਵਿੱਚ 10 ਲੱਖ ਨੌਕਰੀਆਂ ਉਪਲੱਬਧ ਕਰਵਾਈਆਂ ਜਾਣਗੀਆਂ। (8 )ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ। ਸਾਰੇ ਪ੍ਰੋਫੈਸ਼ਨਲ ਕਾਲਜਾਂ (ਸਮੇਤ ਮੈਡੀਕਲ ਕਾਲਜ ) ਵਿੱਚ ਸਰਕਾਰੀ ਸਕੂਲਾਂ ਤੋਂ ਵਿਦਿਆ ਪ੍ਰਾਪਤ ਵਿਦਿਆਰਥੀਆਂ ਲਈ 33% ਸੀਟਾਂ ਰਾਖਵੀਂਆਂ ਕੀਤੀਆਂ ਜਾਣਗੀਆਂ। (9 ) ਸਰਕਾਰੀ ਨੌਕਰੀਆਂ 'ਚ ਮਹਿਲਾਵਾਂ ਲਈ ਘੱਟੋ -ਘੱਟ 50% ਰਾਖਵਾਂਕਰਨ (10 ) ਜਨਤਕ ਤੇ ਨਿੱਜੀ ਖੇਤਰ ਉਦਯੋਗ 'ਚ ਪੰਜਾਬ ਦੇ ਨੌਜਵਾਨਾਂ ਲਈ 75% ਨੌਕਰੀਆਂ ਦਾ ਰਾਖਵਾਂਕਰਨ। (11 ) ਮੀਡੀਅਮ ਤੇ ਛੋਟੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਵੱਡੇ ਉਦਯੋਗਾਂ ਨੂੰ ਸੋਲਰ ਪਾਵਰ ਵਰਤਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਲਈ ਰਾਜ ਵਿਚ ਟਰਾਂਸਮਿਸ਼ਨ ਖਰਚਾ ਮੁਆਫ਼ ਹੋਵੇਗਾ। (12) ਠੇਕਾ ਪ੍ਰਣਾਲੀ ਤਹਿਤ ਭਰਤੀ ਕਰਮਚਾਰੀ ਅਤੇ ਸਫਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ। (13) ਸਾਰੇ ਸਰਕਾਰੀ ਦਫਤਰਾਂ ਦਾ ਮੁਕੰਮਲ ਕੰਪਿਊਟਰੀਕਰਨ ਕੀਤਾ ਜਾਵੇਗਾ। ਨਾਗਰਿਕਾਂ ਨੂੰ ਸਰਕਾਰੀ ਖੱਜਲ ਖੁਆਰੀ ਤੋ ਛੁਟਕਾਰਾ ਦਿਵਾਉਣ ਲਈ ਸੇਵਾ ਕੇਂਦਰ ਸ਼ੁਰੂ ਕੀਤੇ ਜਾਣਗੇ ਜਿੱਥੇ ਕਿ ਹਰ ਕਿਸਮ ਦੇ ਸਰਕਾਰੀ ਸਰਟੀਫਿਕੇਟ ਤੇ ਰਿਕਾਰਡ ਮੁਹੱਈਆ ਕਰਵਾਏ ਜਾਣਗੇ। -PTCNews


Top News view more...

Latest News view more...