ਸੁਖਬੀਰ ਬਾਦਲ ਨੇ ਵੋਟਾਂ ਪਾਉਣ ਲਈ ਪੰਜਾਬ ਦੇ ਲੋਕਾਂ ਦਾ ਕੀਤਾ ਧੰਨਵਾਦ

Sukhbir Singh Badal cast votes People of Punjab Thank you
ਸੁਖਬੀਰ ਬਾਦਲ ਨੇ ਵੋਟਾਂ ਪਾਉਣ ਲਈ ਪੰਜਾਬ ਦੇ ਲੋਕਾਂ ਦਾ ਕੀਤਾ ਧੰਨਵਾਦ

ਸੁਖਬੀਰ ਬਾਦਲ ਨੇ ਵੋਟਾਂ ਪਾਉਣ ਲਈ ਪੰਜਾਬ ਦੇ ਲੋਕਾਂ ਦਾ ਕੀਤਾ ਧੰਨਵਾਦ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵੱਡੀ ਗਿਣਤੀ ਵਿਚ ਜਾ ਕੇ ਵੋਟਾਂ ਪਾਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਜੇਕਰ ਸਾਡੇ ਵਿਰੋਧੀਆਂ ਵੱਲੋਂ ਹਿੰਸਾ ਅਤੇ ਡਰਾਉਣ-ਧਮਕਾਉਣ ਦੀਆਂ ਘਟਨਾਵਾਂ ਰਾਹੀਂ ਚੋਣ ਅਮਲ ਵਿਚ ਰੁਕਾਵਟ ਨਾ ਪਾਈ ਹੁੰਦੀ ਤਾਂ ਪੰਜਾਬ ਦੇ ਲੋਕਾਂ ਨੇ ਜਮਹੂਰੀਅਤ ਦੀ ਇਸ ਪ੍ਰਕਿਰਿਆ ਨੂੰ ਬਹੁਤ ਹੀ ਸ਼ਾਂਤਮਈ ਅਤੇ ਸਲੀਕੇ ਨਾਲ ਸਿਰੇ ਚੜ੍ਹਾਉਣਾ ਸੀ।

Sukhbir Singh Badal cast votes People of Punjab Thank you
ਸੁਖਬੀਰ ਬਾਦਲ ਨੇ ਵੋਟਾਂ ਪਾਉਣ ਲਈ ਪੰਜਾਬ ਦੇ ਲੋਕਾਂ ਦਾ ਕੀਤਾ ਧੰਨਵਾਦ

ਇਸ ਦੇ ਨਾਲ ਹੀ ਬਾਦਲ ਨੇ ਇਹ ਵਿਸ਼ਵਾਸ਼ ਜਤਾਇਆ ਹੈ ਕਿ ਲੋਕਾਂ ਨੇ ਇੱਕ ਅਜਿਹੀ ਸਰਕਾਰ ਨੂੰ ਨਕਾਰ ਦਿੱਤਾ ਹੈ, ਜਿਸ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ ਅਤੇ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਛੁਪਾਉਣ ਲਈ ਬੇਅਦਬੀ ਦੇ ਝੂਠੇ ਦੋਸ਼ਾਂ ਦਾ ਆਸਰਾ ਲੈਣ ਦੀ ਕੋਸ਼ਿਸ਼ ਕੀਤੀ ਸੀ।

Sukhbir Singh Badal cast votes People of Punjab Thank you
ਸੁਖਬੀਰ ਬਾਦਲ ਨੇ ਵੋਟਾਂ ਪਾਉਣ ਲਈ ਪੰਜਾਬ ਦੇ ਲੋਕਾਂ ਦਾ ਕੀਤਾ ਧੰਨਵਾਦ

ਸੁਖਬੀਰ ਬਾਦਲ ਨੇ ਉਹਨਾਂ ਅਣਥੱਕ ਅਤੇ ਦਲੇਰ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ, ਜਿਹੜੇ ਕਾਂਗਰਸ ਪਾਰਟੀ ਦੀ ਸ਼ਹਿ ਤੇ ਕੀਤੀਆਂ ਸਰਕਾਰੀ ਧੱਕੇਸ਼ਾਹੀਆਂ ਵਿਰੁੱਧ ਡਟ ਕੇ ਪੂਰੀ ਬਹਾਦਰੀ ਨਾਲ ਲੜੇ।ਉਹਨਾਂ ਕਿਹਾ ਕਿ ਮੈਨੂੰ ਮੇਰੇ ਵਰਕਰਾਂ ਉੱਤੇ ਮਾਣ ਹੈ।ਉਹ ਪਾਰਟੀ ਦੀ ਜਿੰਦ ਅਤੇ ਜਾਨ ਹਨ।
-PTCNews