Fri, Apr 19, 2024
Whatsapp

ਕਿਸਾਨਾਂ ਦੀ ਭਲਾਈ ਦੀ ਥਾਂ ਮਾਮਲੇ ਦਾ ਸਿਆਸੀਕਰਨ ਕਰਨਾ ਹੀ ਸਰਕਾਰ ਦਾ ਏਜੰਡਾ ਹੈ: ਸੁਖਬੀਰ ਸਿੰਘ ਬਾਦਲ

Written by  Shanker Badra -- June 26th 2020 10:28 AM
ਕਿਸਾਨਾਂ ਦੀ ਭਲਾਈ ਦੀ ਥਾਂ ਮਾਮਲੇ ਦਾ ਸਿਆਸੀਕਰਨ ਕਰਨਾ ਹੀ ਸਰਕਾਰ ਦਾ ਏਜੰਡਾ ਹੈ: ਸੁਖਬੀਰ ਸਿੰਘ ਬਾਦਲ

ਕਿਸਾਨਾਂ ਦੀ ਭਲਾਈ ਦੀ ਥਾਂ ਮਾਮਲੇ ਦਾ ਸਿਆਸੀਕਰਨ ਕਰਨਾ ਹੀ ਸਰਕਾਰ ਦਾ ਏਜੰਡਾ ਹੈ: ਸੁਖਬੀਰ ਸਿੰਘ ਬਾਦਲ

ਕਿਸਾਨਾਂ ਦੀ ਭਲਾਈ ਦੀ ਥਾਂ ਮਾਮਲੇ ਦਾ ਸਿਆਸੀਕਰਨ ਕਰਨਾ ਹੀ ਸਰਕਾਰ ਦਾ ਏਜੰਡਾ ਹੈ: ਸੁਖਬੀਰ ਸਿੰਘ ਬਾਦਲ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਦੇ ਆਰਡੀਨੈਂਸਾਂ 'ਤੇ ਚਰਚਾ ਲਈ ਸੱਦੀ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਝੂਠਾ, ਗੁੰਮਰਾਹਕੁੰਨ ਤੇ ਤੱਥਾਂ ਨੂੰ ਤੋੜ ਮਰੋੜ ਕੇ ਪ੍ਰੈਸ ਬਿਆਨ ਜਾਰੀ ਕਰਨ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਹੈ ਕਿ ਕਿਸਾਨਾਂ ਦੀ ਭਲਾਈ ਦੀ ਥਾਂ ਮਾਮਲੇ ਦਾ ਸਿਆਸੀਕਰਨ ਕਰਨਾ ਹੀ ਸਰਕਾਰ ਦਾ ਏਜੰਡਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇਕ ਪੱਤਰ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਦੀ ਸਮੁੱਚੀ ਕਾਰਵਾਈ ਹੀ ਸਿਆਸੀਕਰਨ ਦੇ ਉਦੇਸ਼ ਨਾਲ ਲਬਰੇਜ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿਸ ਤਰੀਕੇ ਉਚ ਅਫਸਰਾਂ ਕੋਲੋਂ ਵੱਖ- ਵੱਖ ਆਰਡੀਨੈਂਸਾਂ ਉਪਰ ਰਾਜਨੀਤਕ ਪੇਸ਼ਕਾਰੀ ਕਰਵਾਈ, ਉਹ ਬਹੁਤ ਅਫਸੋਸਜਨਕ ਹੈ। ਉਹਨਾਂ ਕਿਹਾ ਕਿ ਅਸੂਲਨ ਤਾਂ ਅਫਸਰ ਸਾਹਿਬਾਨ ਦੀ ਡਿਊਟੀ ਬਣਦੀ ਸੀ ਕਿ ਉਹ ਬਿਨਾਂ ਰਾਜਨੀਤਕ ਟਿੱਪਣੀਆਂ ਦੇ ਸਾਰੇ ਆਰਡੀਨੈਂਸਾਂ ਦੀਆਂ ਧਾਰਾਵਾਂ ਨੂੰ ਮੈਰਿਟ ਦੇ ਆਧਾਰ 'ਤੇ ਪੇਸ਼ ਕਰਦੇ ਪਰ ਅਜਿਹਾ ਨਹੀਂ ਕੀਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੀਟਿੰਗ ਦੇ ਅਖੀਰ ਵਿਚ ਜੋ ਮਤਾ ਸਰਕਾਰ ਨੇ ਪਾਸ ਕਰਵਾਇਆ, ਉਹ ਪੂਰੀ ਤਰ•ਾਂ ਰਾਜਨੀਤਕ ਭਾਵਨਾ ਨਾਲ ਲਬਰੇਜ ਸੀ। ਉਹਨਾਂ ਕਿਹਾ ਕਿ ਸ਼ੁਰੂਆਤ ਤੋਂ ਅਖੀਰ ਤੱਕ ਸਰਕਾਰ ਦੀ ਮਨਸ਼ਾ ਸਪਸ਼ਟ ਹੋ ਰਹੀ ਸੀ ਕਿ ਉਹ ਮਾਮਲੇ ਦਾ ਸਿਆਸੀਕਰਨ ਕਰਨ ਦੇ ਹੱਕ ਵਿਚ ਜ਼ਿਆਦਾ ਹੈ ਤੇ ਕਿਸਾਨਾਂ ਦੀ ਭਲਾਈ ਬਾਰੇ ਚਰਚਾ ਕਰਨ ਵਿਚ ਘੱਟ ਦਿਲਚਸਪੀ ਰੱਖਦੀ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਤੋਂ ਇਹ ਜਵਾਬ ਮੰਗਿਆ ਸੀ ਕਿ ਜੇਕਰ ਕਾਂਗਰਸ ਮੁਤਾਬਕ ਆਰਡੀਨੈਂਸ ਕਿਸਾਨਾਂ ਦੇ ਹੱਕ ਵਿਚ ਨਹੀਂ ਹਨ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ 14.8.2017 ਨੂੰ ਸੋਧ ਕਰ ਕੇ ਇਸ ਵਿਚ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ ਕਰਨਾ, ਕਿਸਾਨਾਂ ਤੋਂ ਸਿੱਧੀ ਖਰੀਦ ਦੀ ਇਜਾਜ਼ਤ, ਈ ਟਰੇਡਿੰਗ ਅਤੇ ਪੂਰੇ ਸੂਬੇ ਵਿਚ ਇਕ ਲਾਇਸੰਸ ਦੀ ਮਦ ਸ਼ਾਮਲ ਕਿਉਂ ਕੀਤੀ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਗੱਲ ਦਾ ਜਵਾਬ ਹੀ ਨਹੀਂ ਦੇ ਸਕੇ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਆਪਣੇ ਫੈਸਲੇ ਪੰਜਾਬ ਵਿੱਚ ਤਿੰਨ ਸਾਲ ਪਹਿਲਾਂ ਲਾਗੂ ਕਰਕੇ ਅੱਜ ਕਾਂਗਰਸ ਪਾਰਟੀ ਅਤੇ ਸਰਕਾਰ ਕਿਸਾਨਾਂ ਨੂੰ ਨਵੇਂ ਆਰਡੀਨੈਂਸ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਆਪਾ ਵਿਰੋਧੀ ਕਾਰਜ ਕਰ ਰਹੀ ਹੈ। [caption id="attachment_414101" align="aligncenter" width="300"]Sukhbir Singh Badal castigates CM and Cong for trying to deceive farmers by issuing a false and misleading press statement about the All Party meeting ਕਿਸਾਨਾਂ ਦੀ ਭਲਾਈ ਦੀ ਥਾਂ ਮਾਮਲੇ ਦਾ ਸਿਆਸੀਕਰਨ ਕਰਨਾ ਹੀ ਸਰਕਾਰ ਦਾ ਏਜੰਡਾ ਹੈ: ਸੁਖਬੀਰ ਸਿੰਘ ਬਾਦਲ[/caption] ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਦਲ ਨੇ ਬੜੀ ਸਪੱਸ਼ਟ ਅਤੇ ਇਮਾਨਦਾਰਾਨਾਂ ਪਹੁੰਚ ਅਪਣਾ ਕੇ ਤਿੰਨਾਂ ਹੀ ਆਰਡੀਨੈਸਾਂ ਉਪਰ ਆਪਣੇ ਵਿਸਥਾਰਤ ਵਿਚਾਰ ਪੇਸ਼  ਕਰਕੇ ਸਪੱਸ਼ਟ ਕੀਤਾ ਕਿ ਸੀ ਕਿ ਇਹ ਆਰਡੀਨੈਂਸ ਲਾਗੂ ਹੋਣ ਨਾਲ ਨਾ ਹੀ ਘੱਟੋ ਘੱਟ ਸਮਰਥਨ ਮੁੱਲ ਤੇ ਨਾ ਹੀ ਖਰੀਦ ਪ੍ਰਕਿਰਿਆ ਬੰਦ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ਸਰਕਾਰੀ ਆਰਡੀਨੈਂਸਾਂ ਦੇ ਲਾਗੂ ਹੋਣ ਤੋਂ ਬਾਅਦ ਮੰਡੀਆਂ ਵਿਚ ਖਰੀਦ ਉਸੇ ਤਰੀਕੇ ਲਾਗੂ ਰਹੇਗੀ।  ਉਹਨਾਂ ਕਿਹਾ ਕਿ ਮੀਟਿੰਗ ਵਿਚ ਉਹਨਾਂ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ਇਹਨਾਂ ਆਰਡੀਨੈਂਸਾਂ ਵਿਚ ਨਾ ਤਾਂ ਫੈਡਰਲ ਢਾਂਚੇ ਦੇ ਕੁਝ ਖਿਲਾਫ ਹੈ ਤੇ ਨਾ ਹੀ ਕਿਸਾਨਾਂ ਦੇ ਕੁਝ ਖਿਲਾਫ ਹੈ। ਪਰ ਫਿਰ ਵੀ ਜੇਕਰ ਸਰਕਾਰ ਸਪਸ਼ਟਾ ਚਾਹੁੰਦੀ ਹੈ ਤਾਂ ਜਦੋਂ ਇਹਨਾਂ ਆਰਡੀਨੈਂਸਾਂ 'ਤੇ ਸੰਸਦ ਵਿਚ ਚਰਚਾ ਹੋਵੇਗੀ ਤਾਂ ਅਸੀਂ ਪਾਰਲੀਮੈਂਟ ਵਿਚ ਵੀ ਸਾਰੇ ਦੇਸ਼ ਦੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਨ ਦਾ ਵਿਸ਼ਵਾਸ ਦੁਆ ਸਕਦੇ ਹਾਂ। ਜੇਕਰ ਲੋੜ ਹੋਵੇਗੀ ਤਾਂ ਤਾਂ ਪ੍ਰਧਾਨ ਮੰਤਰੀ ਕੋਲੋਂ ਵੀ ਤੱਥ ਸਪਸ਼ਟ ਕਰਵਾ ਸਕਦੇ ਹਾਂ। [caption id="attachment_414100" align="aligncenter" width="300"]Sukhbir Singh Badal castigates CM and Cong for trying to deceive farmers by issuing a false and misleading press statement about the All Party meeting ਕਿਸਾਨਾਂ ਦੀ ਭਲਾਈ ਦੀ ਥਾਂ ਮਾਮਲੇ ਦਾ ਸਿਆਸੀਕਰਨ ਕਰਨਾ ਹੀ ਸਰਕਾਰ ਦਾ ਏਜੰਡਾ ਹੈ : ਸੁਖਬੀਰ ਸਿੰਘ ਬਾਦਲ[/caption] ਸ੍ਰੀ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਕਾਂਗਰਸ ਪਾਰਟੀ ਨੇ ਐਮਰਜੰਸੀ ਲਗਾ ਕੇ ਫੈਡਰਲ ਢਾਂਚੇ ਦਾ ਗਲਾ ਘੁਟਿਆ, ਅੱਜ ਉਹ ਦੇਸ਼ ਵਿਚ ਸੰਘੀ ਢਾਂਚੇ ਦੀਆਂ ਗੱਲਾਂ ਕਰ ਰਹੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਫੈਡਰਲ ਢਾਂਚੇ ਲਈ ਲੰਮਾਂ ਸੰਘਰਸ਼ ਅਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਤੇ ਅੱਜ ਵੀ ਉਸੇ ਸਟੈਂਡ 'ਤੇ ਦ੍ਰਿੜ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਸ ਗੱਲ 'ਤੇ ਵੀ ਅਫਸੋਸ ਪ੍ਰਗਟ ਕੀਤਾ ਕਿ ਸਰਬ ਪਾਰਟੀ ਮੀਟਿੰਗ ਵਾਸਤੇ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਨੂੰ ਸੱਦਾ ਦੇਣ ਦੀ ਥਾਂ ਕੁਝ ਅਜਿਹੇ ਲੋਕਾਂ ਨੂੰ ਵੀ ਸੱਦਿਆ ਗਿਆ ਜਿਹਨਾਂ ਦੀ ਆਪਦੀ ਕੋਹੀ ਪਾਰਟੀ ਹੀ ਨਹੀਂ ਹੈ ਜਾਂ ਜਿਹਨਾਂ ਨੂੰ ਚੋਣ ਕਮਿਸ਼ਨ ਦੀ ਕੋਈ ਮਾਨਤਾ ਨਹੀਂ ਮਿਲੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਵਾਨਤ ਮਾਣ ਮਰਿਆਦਾ ਨੂੰ ਤਿਲਾਂਜਲੀ ਦੇ ਕੇ ਰਾਜਸੀ ਰੋਟੀਆਂ ਸੇਕਣ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਕਿਸਾਨੀ ਦੇ ਮਹੱਤਵਪੂਰਨ ਮੁੱਦੇ ਨੂੰ ਹੇਠਲੇ ਦਰਜੇ ਦੀ ਰਾਜਨੀਤੀ ਲਈ ਵਰਤਣਾ ਬੇਹੱਦ ਮੰਦਭਾਗਾ ਹੈ। ਉਹਨਾਂ ਕਿਹਾ ਕਿ ਕਿਸਾਨੀ ਇਸ ਦੇਸ਼ ਦੀ ਰੀੜ ਦੀ ਹੱਡੀ ਹੈ ਅਤੇ ਕਿਸਾਨ ਨੇ ਮਿਹਨਤ ਕਰਕੇ ਇਸ ਦੇਸ਼ ਨੂੰ ਅਨਾਜ ਦੇ ਮੁਆਮਲੇ ਵਿੱਚ ਆਪਣੇ ਪੈਰਾਂ 'ਤੇ ਖੜਾ ਕੀਤਾ ਹੈ। ਅਸੀਂ ਕਿਸਾਨੀ ਲਈ ਹਮੇਸ਼ਾਂ ਖੜੇ ਹਾਂ, ਅੜੇ ਹਾਂ ਅਤੇ ਲੜੇ ਹਾਂ। ਅੱਜ ਵੀ ਅੰਨਦਾਤਾ ਦੇ ਨਾਲ ਖੜੇ ਹਾਂ। ਉਹਨਾਂ ਕਿਹਾ ਕਿ  ਇਹ ਗੱਲ ਸਪੱਸ਼ਟ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਖਰੀਦ ਤੋਂ ਬਿਨਾਂ ਕਿਸਾਨੀ ਨਹੀਂ ਬਚ ਸਕਦੀ। ਇਹਨਾ ਆਰਡੀਨੈਸਾਂ ਵਿੱਚ ਕਿਤੇ ਵੀ ਐਮ.ਐਸ.ਪੀ ਅਤੇ ਸਰਕਾਰੀ ਖਰੀਦ ਬੰਦ ਕਰਨ ਦੀ ਕੋਈ ਵੀ ਵਿਵਸਥਾ ਨਹੀਂ ਅਤੇ ਨਾਂ ਕਦੀ ਸ਼੍ਰੋਮਣੀ ਅਕਾਲੀ ਦਲ ਅਜਿਹਾ ਹੋਣ ਦੇਵੇਗਾ। ਉਹਨਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਗੁੰਮਰਾਹਕੁੰਨ ਪ੍ਰਚਾ ਬੰਦ ਕਰੇ ਅਤੇ ਅਗਰ ਕਿਸਾਨੀ ਲਈ ਕੋਈ ਚੰਗਾ ਸੁਝਾਅ ਹੋਵੇ ਤਾਂ ਅਸੀਂ ਅੱਜ ਵੀ ਕਿਸਾਨੀ ਦੀ ਖਾਤਰ ਉਸ ਨੂੰ ਕੇਂਦਰ ਸਰਕਾਰ ਕੋਲ ਉਠਾਉਣ ਲਈ ਤਿਆਰ ਹਾਂ। -PTCNews


Top News view more...

Latest News view more...