Sat, Apr 20, 2024
Whatsapp

ਸੁਖਬੀਰ ਸਿੰਘ ਬਾਦਲ ਵਲੋਂ 'ਕਰਤਾਰਪੁਰ ਲਾਂਘੇ' ਦੇ ਭਾਰਤ ਵਾਲੇ ਪਾਸੇ ਦਾ ਨਮੂਨਾ ਜਾਰੀ

Written by  Jashan A -- July 02nd 2019 07:23 PM
ਸੁਖਬੀਰ ਸਿੰਘ ਬਾਦਲ ਵਲੋਂ 'ਕਰਤਾਰਪੁਰ ਲਾਂਘੇ' ਦੇ ਭਾਰਤ ਵਾਲੇ ਪਾਸੇ ਦਾ ਨਮੂਨਾ ਜਾਰੀ

ਸੁਖਬੀਰ ਸਿੰਘ ਬਾਦਲ ਵਲੋਂ 'ਕਰਤਾਰਪੁਰ ਲਾਂਘੇ' ਦੇ ਭਾਰਤ ਵਾਲੇ ਪਾਸੇ ਦਾ ਨਮੂਨਾ ਜਾਰੀ

ਸੁਖਬੀਰ ਸਿੰਘ ਬਾਦਲ ਵਲੋਂ 'ਕਰਤਾਰਪੁਰ ਲਾਂਘੇ' ਦੇ ਭਾਰਤ ਵਾਲੇ ਪਾਸੇ ਦਾ ਨਮੂਨਾ ਜਾਰੀ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਕਰਤਾਰਪੁਰ ਲਾਂਘੇ ਨੂੰ ਲੈ ਕੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਰੱਖੀ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘੇ ਦਾ ਡਿਜ਼ਾਈਨ ਜਾਰੀ ਕੀਤਾ ਗਿਆ।ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਦੇ ਲਈ ਭਾਰਤ ਦੀ ਇਕ ਵੱਡੀ ਕੰਪਨੀ ਨੂੰ ਕਾਂਟ੍ਰੈਕਟ ਮਿਲਿਆ ਹੈ। ਉਨ੍ਹਾਂ ਕਿਹਾ ਕਰਤਾਰਪੁਰ ਲਾਂਘੇ ਦਾ ਸਾਰਾ ਖਰਚਾ ਕੇਂਦਰ ਸਰਕਾਰ ਵਲੋਂ ਚੁੱਕਿਆ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦਾ ਕੰਮ ਸਿਰਫ 20 ਤੋਂ 25 ਫੀਸਦੀ ਹੀ ਪੂਰਾ ਹੋ ਸਕਿਆ ਹੈ। ਉਹਨਾਂ ਇਹ ਵੀ ਕਿਹਾ ਕਿ 177 ਕਰੋੜ ਦੀ ਲਾਗਤ ਨਾਲ 30 ਅਕਤੂਬਰ ਤੱਕ ਪਹਿਲੇ ਫੇਜ਼ ਦਾ ਕੰਮ ਪੂਰਾ ਹੋਵੇਗਾ। ਹੋਰ ਪੜ੍ਹੋ:ਹਰਸਿਮਰਤ ਬਾਦਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਇਰਾਕ 'ਚ ਫਸੇ 7 ਪੰਜਾਬੀ ਨੌਜਵਾਨਾਂ ਦੀ ਵਾਪਸੀ ਕਰਵਾਉਣ ਦੀ ਅਪੀਲ ਅੱਗੇ ਉਹਨਾਂ ਇਹ ਵੀ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ 'ਤੇ ਕਿਸੇ ਕਿਸਮ ਦੀ ਐਂਟਰੀ ਨਾ ਲੱਗੇ ਤੇ ਹਰ ਧਰਮ ਅਤੇ ਹਰ ਦੇਸ਼ ਦੇ ਲੋਕਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਦਲਣੇ ਪਾਕਿ ਸਰਕਾਰ ਨੂੰ ਰਾਵੀ ਦਰਿਆ 'ਤੇ ਪੱਕੇ ਪੁਲ ਲਈ ਕਰ ਸੇਵਾ ਦੀ ਪੇਸ਼ਕਸ਼ ਕੀਤੀ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘੇ 'ਤੇ ਖੁੱਲ੍ਹ-ਦਿਲੀ ਦਿਖਾਵੇ। ਉਨ੍ਹਾਂ ਕਿਹਾ ਕਿ ਸ਼ਾਇਦ ਪਾਕਿਸਤਾਨ ਆਪਣੇ ਵਾਅਦੇ ਤੋਂ ਪਿੱਛੇ ਹਟਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ 'ਚ ਸਿਰਫ 4 ਮਹੀਨੇ ਬਚੇ ਹਨ ਪਰ ਪਾਕਿਸਤਾਨ ਵਲੋਂ ਬਹੁਤ ਘੱਟ ਕੰਮ ਹੋਇਆ ਹੈ। -PTC News


Top News view more...

Latest News view more...