Advertisment

ਸੁਖਬੀਰ ਸਿੰਘ ਬਾਦਲ ਵੱਲੋਂ ਸਿਆਸਤਦਾਨ ਅਤੇ ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਚੋਪੜਾ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ

author-image
Shanker Badra
Updated On
New Update
ਸੁਖਬੀਰ ਸਿੰਘ ਬਾਦਲ ਵੱਲੋਂ ਸਿਆਸਤਦਾਨ ਅਤੇ ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਚੋਪੜਾ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ
Advertisment
ਸੁਖਬੀਰ ਸਿੰਘ ਬਾਦਲ ਵੱਲੋਂ ਸਿਆਸਤਦਾਨ ਅਤੇ ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਚੋਪੜਾ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਬਕਾ ਸਾਂਸਦ ਅਤੇ ਪੰਜਾਬ ਕੇਸਰੀ (ਦਿੱਲੀ) ਦੇ ਮੁੱਖ ਸੰਪਾਦਕ ਸ੍ਰੀ ਅਸ਼ਵਨੀ ਕੁਮਾਰ ਚੋਪੜਾ ਦੇ ਦਿਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸ੍ਰੀ ਚੋਪੜਾ ਨੇ ਸ਼ਨੀਵਾਰ ਨੂੰ ਗੁੜਗਾਂਓ ਦੇ ਇੱਕ ਹਸਪਤਾਲ ਵਿਚ ਆਖਰੀ ਸਾਹ ਲਏ ਹਨ। Sukhbir Singh Badal condoles the demise of politician & senior journalist Ashwani Kumar Chopra ਸੁਖਬੀਰ ਸਿੰਘ ਬਾਦਲ ਵੱਲੋਂ ਸਿਆਸਤਦਾਨ ਅਤੇ ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਚੋਪੜਾ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਪੀੜਤ ਪਰਿਵਾਰ ਨੂੰ ਭੇਜੇ ਸ਼ੋਕ ਸੁਨੇਹੇ ਵਿਚ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਦੀ ਪੱਤਰਕਾਰਿਤਾ ਦੇ ਖੇਤਰ ਵਿਚ ਉੱਚੇ ਆਦਰਸ਼ਾਂ ਲਈ ਪ੍ਰਤੀਬੱਧਤਾ ਨੂੰ ਨਾ ਸਿਰਫ ਸਰਾਹਿਆ ਜਾਵੇਗਾ, ਸਗੋਂ ਇਹ ਸਦੀਆਂ ਤਕ ਨਵੇਂ ਪੱਤਰਕਾਰਾਂ ਦਾ ਰਾਹ ਰੁਸ਼ਨਾਉਂਦੀ ਰਹੇਗੀ। ਉਹਨਾਂ ਕਿਹਾ ਕਿ ਉਹਨਾਂ ਨੇ 16ਵੀਂ ਲੋਕ ਸਭਾ ਦੌਰਾਨ ਹਰਿਆਣਾ ਦੇ ਕਰਨਾਲ ਤੋਂ ਭਾਜਪਾ ਸਾਂਸਦ ਵਜੋਂ ਵੀ ਗਰੀਬ ਤਬਕਿਆਂ ਦੀ ਭਲਾਈ ਲਈ ਅਣਥੱਕ ਕੰਮ ਕੀਤਾ ਸੀ। Sukhbir Singh Badal condoles the demise of politician & senior journalist Ashwani Kumar Chopra ਸੁਖਬੀਰ ਸਿੰਘ ਬਾਦਲ ਵੱਲੋਂ ਸਿਆਸਤਦਾਨ ਅਤੇ ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਚੋਪੜਾ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਸਰਦਾਰ ਬਾਦਲ ਨੇ ਕਿਹਾ ਕਿ ਸ੍ਰੀ ਸ਼ਰਮਾ ਦੇ ਜਾਣ ਨਾਲ ਪੱਤਰਕਾਰਿਤਾ ਅਤੇ ਸਿਆਸਤ ਵਿਚ ਬਹੁਤ ਵੱਡਾ ਖ਼ਲਾਅ ਪੈਦਾ ਹੋ ਗਿਆ ਹੈ, ਕਿਉਂਕਿ ਉਹਨਾਂ ਨੇ ਦੇਸ਼ ਦੇ ਭਖਦੇ ਮੁੱਦਿਆਂ ਨੂੰ ਉਠਾਉਣ ਸਮੇਂ ਅਤੇ ਗਰੀਬ ਤਬਕਿਆਂ ਦੇ ਹੱਕਾਂ ਦੀ ਲੜਣ ਸਮੇਂ ਕਦੇ ਵੀ ਇਨਸਾਫ ਦੀਆਂ ਮੁੱਢਲੀਆਂ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਸੀ ਕੀਤਾ। ਦੁਖੀ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਅਕਾਲੀ ਦਲ ਪ੍ਰਧਾਨ ਨੇ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣਾ ਚਰਨਾਂ 'ਚ ਸਥਾਨ ਦੇਣ ਲਈ ਅਰਦਾਸ ਕੀਤੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment