Wed, Apr 17, 2024
Whatsapp

ਅਬੋਹਰ ਰੈਲੀ ਦੀ ਤਿਆਰੀ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਰੱਖੀ ਮੀਟਿੰਗ ਹੀ ਰੈਲੀ ਵਿਚ ਬਦਲੀ

Written by  Shanker Badra -- September 04th 2018 01:10 PM -- Updated: September 04th 2018 01:41 PM
ਅਬੋਹਰ ਰੈਲੀ ਦੀ ਤਿਆਰੀ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਰੱਖੀ ਮੀਟਿੰਗ ਹੀ ਰੈਲੀ ਵਿਚ ਬਦਲੀ

ਅਬੋਹਰ ਰੈਲੀ ਦੀ ਤਿਆਰੀ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਰੱਖੀ ਮੀਟਿੰਗ ਹੀ ਰੈਲੀ ਵਿਚ ਬਦਲੀ

ਅਬੋਹਰ ਰੈਲੀ ਦੀ ਤਿਆਰੀ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਰੱਖੀ ਮੀਟਿੰਗ ਹੀ ਰੈਲੀ ਵਿਚ ਬਦਲੀ:ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਚੁਣੌਤੀ ਸਵੀਕਾਰ ਕਰ ਲਈ ਹੈ।ਜਿਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ 9 ਸਤੰਬਰ ਨੂੰ ਅਬੋਹਰ 'ਚ ਵੱਡੀ ਰੈਲੀ ਰੱਖੀ ਗਈ ਹੈ।ਜਿਸ ਦੀਆਂ ਤਿਆਰੀਆਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਅਬੋਹਰ 'ਚ ਮੀਟਿੰਗ ਰੱਖੀ ਗਈ ਸੀ।sukhbir-singh-badal-from-abohar-rally-preparation-meetingਇਸ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਹੋਏ ਸਨ।ਇਸ ਦੌਰਾਨ ਮੀਟਿੰਗ ਦੇ ਵਿੱਚ ਅਕਾਲੀ ਵਰਕਰਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਹੈ ,ਬਲਕਿ ਇਸ ਮੀਟਿੰਗ ਨੇ ਰੈਲੀ ਦਾ ਰੂਪ ਹੀ ਧਾਰਨ ਕਰ ਲਿਆ।sukhbir-singh-badal-from-abohar-rally-preparation-meetingਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਡੇਢ ਸਾਲ ਦੇ ਕਾਰਜ ਕਾਲ ਦੌਰਾਨ ਡੱਕਾ ਤੱਕ ਨਹੀਂ ਤੋੜਿਆ।ਉਨ੍ਹਾਂ ਨੇ ਕਿਹਾ ਕਿ ਜਾਖੜ ਦਾ ਚੈਲੇਂਜ ਕਬੂਲ ਕਰਕੇ ਅਬੋਹਰ ਵਿੱਚ ਆਇਆ ਹਾਂ ,ਹੁਣ ਅਬੋਹਰ ਹੀ ਨਹੀਂ ਸਗੋਂ ਜਾਖੜ ਦੇ ਪਿੰਡ ਪੰਜਕੋਸੀ ਵੀ ਜਾਵਾਂਗਾ।ਸ. ਬਾਦਲ ਨੇ ਕਿਹਾ ਕਿ ਕਾਂਗਰਸ ਗਰਮ ਖਿਆਲੀਆਂ ਨੂੰ ਬੜਾਵਾ ਦੇ ਕੇ ਪੰਜਾਬ ਦੇ ਹਾਲਾਤ ਵਿਗਾੜਨ ਦੀ ਤਾਕ ਵਿੱਚ ਹੈ। -PTCNews


Top News view more...

Latest News view more...