Advertisment

ਮੁੱਖ ਮੰਤਰੀ 'ਤੇ ਫਿਰ ਵਰ੍ਹੇ ਸੁਖਬੀਰ ਸਿੰਘ ਬਾਦਲ, ਇਸ ਵਾਰ ਕਿਵੇਂ ਵੋਟਾਂ ਹਾਸਿਲ ਕਰਨਗੇ ਕੈਪਟਨ ਸਾਬ੍ਹ

author-image
Jagroop Kaur
New Update
ਮੁੱਖ ਮੰਤਰੀ 'ਤੇ ਫਿਰ ਵਰ੍ਹੇ ਸੁਖਬੀਰ ਸਿੰਘ ਬਾਦਲ, ਇਸ ਵਾਰ ਕਿਵੇਂ ਵੋਟਾਂ ਹਾਸਿਲ ਕਰਨਗੇ ਕੈਪਟਨ ਸਾਬ੍ਹ
Advertisment
ਗੁਰੂਹਰਸਹਾਏ : ਪੰਜਾਬ 'ਚ ਫਰਵਰੀ ਮਹੀਨੇ 'ਚ ਨਗਰ ਕੌਂਸਲ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ।ਉੱਥੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਵੱਖ-ਵੱਖ ਸ਼ਹਿਰਾਂ ’ਚ ਦੌਰੇ ਕਰਕੇ ਪਾਰਟੀ ਦੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ| ਵਰਕਰਾਂ ਵਿੱਚ ਉਤਸ਼ਾਹ ਭਰਨ ਲਈ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਬੜੇ ਹੀ ਜੋਸ਼ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਨਗਰ ਕੌਂਸਲ ਦੀਆਂ ਚੋਣਾਂ ਨਜ਼ਦੀਕ ਹੋਣ ਕਰਕੇ ਗੁਰੂਹਰਸਹਾਏ ਸ਼ਹਿਰ ਦੇ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਪੋਥੀਮਾਲਾ ਸਾਹਿਬ ਵਿਖੇ ਪਹੁੰਚੇ। ਇਥੇ ਮੀਟਿੰਗ ਕਰਕੇ ਉਹਨਾਂ ਨਗਰ ਕੌਂਸਲ ਦੇ ਇਲੈਕਸ਼ਨਾਂ ਦੀ ਸ਼ੁਰੂਆਤ ਕੀਤੀ।publive-imageਹੋਰ ਪੜ੍ਹੋ : ਕਿਸਾਨੀ ਅੰਦੋਲਨ ਨੂੰ ਲੈਕੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲਾ ਇਲੈਕਸ਼ਨ ਤਾਂ ਰੱਬ ਦੀ ਸਹੁੰ ਖਾ ਕੇ ਲੜਿਆ ਸੀ ਹੁਣ ਕਿਸ ਦੀ ਸਹੁੰ ਖਾ ਕੇ ਇਲੈਕਸ਼ਨ ਲੜੋਗੇ ਕੈਪਟਨ ਸਾਬ੍ਹ। ਇੰਨਾ ਹੀ ਨਹੀਂ ਸੁਖਬੀਰ ਸਿੰਘ ਬਾਦਲ ਵੱਲੋਂ ਕੈਪਟਨ 'ਤੇ ਤੰਜ ਕਸਦਿਆਂ ਹੋਇਆ ਕਿਹਾ ਕਿ ਜਦ ਪੰਜਾਬ ਅੰਦਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਆਪਣੇ ਘਰੋਂ ਹੀ ਬਾਹਰ ਨਹੀ ਨਿਕਲਿਆ ਸੀ ਤੇ ਉਹ ਜਨਤਾ ਦੀ ਸਾਰ ਕਿਵੇਂ ਲੈ ਸਕਦਾ ਹੈ।
Advertisment
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਜਿੰਨੇ ਵੀ ਵਿਧਾਇਕ ਹਨ ਕੈਪਟਨ ਨੇ ਉਨ੍ਹਾਂ ਨੂੰ ਪੰਜਾਬ ਨੂੰ ਲੁੱਟਣ ਲਈ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਹੋਈ ਹੈ ਕਿ ਜਿਨ੍ਹਾਂ ਲੁੱਟ ਸਕਦੇ ਹੋ ਲੁੱਟ ਲਓ ਅਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਵਰ੍ਹਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂਹਰਸਹਾਏ ਹਲਕੇ ਦੇ ਵਿਧਾਇਕ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੰਨੀ ਨਜ਼ਦੀਕੀ ਹੈ ਕਿ ਉਹ ਜੋ ਵੀ ਚਾਹੇ ਹਲਕੇ ਵਾਸਤੇ ਉਨ੍ਹਾਂ ਕੋਲੋਂ ਫੰਡ ਲਿਆ ਕੇ ਹਲਕੇ ਦੀ ਨੁਹਾਰ ਬਦਲ ਸਕਦਾ ਹੈ ਪਰ ਉਨ੍ਹਾਂ ਨੇ ਪਿਛਲੇ ਵੀਹ ਸਾਲਾਂ ਦੌਰਾਨ ਸ਼ਹਿਰ ਦੀ ਕੋਈ ਵੀ ਡਿਵੈਲਪਮੈਂਟ ਨਹੀ ਕਰਵਾਈ ਜੋ ਕਿ ਬਹੁਤ ਹੀ ਮੰਦਭਾਗੀ ਹੈ ਸ਼ਹਿਰ 'ਚ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾਪੈਂਦਾ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ। ਹੋਰ ਪੜ੍ਹੋ : ਜਲੰਧਰ ‘ਚ ਆਹਮੋ ਸਾਹਮਣੇ ਹੋਏ ਭਾਜਪਾ ਆਗੂ ਤੇ ਕਿਸਾਨ,ਬੈਰੀਕੇਡ ਤੋੜ ਕੀਤਾ ਹੰਗਾਮਾ ਜ਼ਿਕਰਯੋਗ ਹੈ ਕਿ ਗੁਰੂਹਰਸਹਾਏ ਸ਼ਹਿਰ ਅੰਦਰ 15 ਵਾਰਡ ਹਨ, ਜਿਨ੍ਹਾਂ ਤੇ ਇਲੈਕਸ਼ਨ ਹੋਣੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਖ਼ੁਦ ਆਪ ਹਰ ਇੱਕ ਛੋਟੇ ਵੱਡੇ ਕਸਬੇ ਵਿਚ ਜਾ ਕੇ ਲੋਕਾਂ ਨਾਲ ਮੀਟਿੰਗਾਂ ਕਰ ਰਹੇ ਹਨ ਤਾਂ ਜੋ ਵਰਕਰਾਂ ਦਾ ਮਨੋਬਲ ਵਧਾਇਆ ਜਾਵੇ।-
punjab guruharsahai sukhbir-badal-at-guruharsahai sukhbir-singh-badal-on-chief-minister
Advertisment

Stay updated with the latest news headlines.

Follow us:
Advertisment