2 ਸਿੱਖ ਭਰਾਵਾਂ ਦੇ ਕਤਲ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਨੇ ਉੱਤਰਾਖੰਡ ਦੇ CM ਨੂੰ ਕੀਤੀ ਇਹ ਮੰਗ

ਚੰਡੀਗੜ੍ਹ: ਬੀਤੇ ਦਿਨ ਉੱਤਰਾਖੰਡ ਦੇ ਇਕ ਪਿੰਡ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਸਿੱਖ ਭਰਾਵਾਂ ਦੀ ਕਤਲ ਕਰ ਦਿੱਤਾ ਗਿਆ। ਇਸ ਸਾਰੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਪੜੋ ਹੋਰ ਖਬਰਾਂ: ਇੰਡੋਨੇਸ਼ੀਆ ’ਚ ਲੱਗੇ ਭੂਚਾਲ ਦੇ ਝਟਕੇ, ਚਿਤਾਵਨੀ ਜਾਰੀ

ਆਪਣੇ ਟਵੀਟ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉੱਤਰਾਖੰਡ ਦੇ ਇੱਕ ਪਿੰਡ ਵਿਚ ਖੇਤ ਵਿਚ ਦਿਨ ਦਿਹਾੜੇ ਦੋ ਨੌਜਵਾਨ ਸਿੱਖ ਭਰਾਵਾਂ ਨੂੰ ਗੋਲੀ ਮਾਰ ਦਿੱਤੀ ਗਈ। ਕਿਉਂਕਿ ਇਸ ਘਟਨਾ ਨੇ ਭਾਈਚਾਰੇ ਵਿਚ ਬੇਚੈਨੀ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਮੈਂ ਮੁੱਖ ਮੰਤਰੀ ਤੀਰਥ ਸ਼ੇਰਾਵਤ ਨੂੰ ਇਹ ਸੁਨਿਸ਼ਚਿਤ ਕਰਨ ਲਈ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਇਸ ਅਪਰਾਧ ਦੇ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਗ੍ਰਿਫਤਾਰ ਕੀਤਾ ਜਾਵੇ।

ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ‘ਚ ਹੁਣ ਤੱਕ 730 ਡਾਕਟਰਾਂ ਨੇ ਗੁਆਈ ਜਾਨ, ਬਿਹਾਰ ‘ਚ ਸਭ ਤੋਂ ਵਧੇਰੇ ਮੌਤਾਂ

ਦੱਸ ਦਈਏ ਕਿ ਬੀਤੇ ਦਿਨ ਉੱਤਰਾਖੰਡ ਵਿਚ ਰੁਦਰਪੁਰ ਕੋਤਵਾਲੀ ਥਾਣਾ ਖੇਤਰ ਦੇ ਪ੍ਰੀਤਨਗਰ ਪਿੰਡ ਵਿਚ ਮੰਗਲਵਾਰ ਨੂੰ ਜ਼ਮੀਨੀ ਵਿਵਾਦ ਵਿਚ ਦੋ ਕਿਸਾਨ ਭਰਾਵਾਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਦੇ ਬਾਅਦ ਆਰੋਪੀ ਫਰਾਰ ਹੋ ਗਿਆ। ਪਿੰਡ ਵਿਚ ਤਨਾਅ ਦੀ ਹਾਲਤ ਨੂੰ ਵੇਖਦੇ ਹੋਏ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਦਿਨ ਦਿਹਾੜੇ ਹੋਈ ਇਸ ਵਾਰਦਾਤ ਨਾਲ ਪਿੰਡ ਵਿਚ ਸਨਸਨੀ ਫੈਲ ਗਈ।

ਪੜੋ ਹੋਰ ਖਬਰਾਂ: ਫਗਵਾੜਾ ‘ਚ ਬਸਪਾ ਤੇ SAD ਨੇ ਦਲਿਤ ਵਿਰੋਧੀ ਟਿੱਪਣੀ ‘ਤੇ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ

-PTC News