ਕਰੋੜਾਂ ਲੋਕਾਂ ਦੀਆਂ ਜਾਨਾਂ ਨਾਲੋਂ ਸਾਡੀਆਂ ਜਾਨਾਂ ਜ਼ਿਆਦਾ ਜ਼ਰੂਰੀ ਨਹੀਂ : ਸੁਖਬੀਰ ਸਿੰਘ ਬਾਦਲ

SUKHBIR SINGH BADAL SEEKS PRESIDENTIAL INTERVENTION FOR IMMEDIATE WINTER SESSION OF THE PARLIAMENT
ਕਰੋੜਾਂ ਲੋਕਾਂ ਦੀਆਂ ਜਾਨਾਂ ਨਾਲੋਂ ਸਾਡੀਆਂ ਜਾਨਾਂ ਜ਼ਿਆਦਾ ਜ਼ਰੂਰੀ ਨਹੀਂ : ਸੁਖਬੀਰ ਸਿੰਘ ਬਾਦਲ 

ਕਰੋੜਾਂ ਲੋਕਾਂ ਦੀਆਂ ਜਾਨਾਂ ਨਾਲੋਂ ਸਾਡੀਆਂ ਜਾਨਾਂ ਜ਼ਿਆਦਾ ਜ਼ਰੂਰੀ ਨਹੀਂ : ਸੁਖਬੀਰ ਸਿੰਘ ਬਾਦਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਰਤ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਦਖਲ ਦੇ ਕੇ ਸੰਸਦ ਦਾ ਸਰਦ ਰੁੱਤ ਇਜਲਾਸ ਸਦਵਾਉਣ। ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਇਕ ਮੈਂਬਰ ਵਜੋਂ ਸੰਸਦ ਵਿਚ ਤਿੰਨ ਵਿਵਾਦਗ੍ਰਸਤ ਖੇਤੀ ਬਿੱਲਾਂ ਖਿਲਾਫ ਵੋਟ ਪਾਈ ਸੀ, ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਆਖਿਆ ਕਿ ਕੋਰੋਨਾ ਦਾ ਬਹਾਨਾ ਬਣਾ ਕੇ ਸੰਸਦ ਦਾ ਸਰਦ ਰੁੱਤ ਇਜਲਾਸ ਰੱਦ ਕਰਨ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਤੁਸੀਂ ਲੋਕਾਂ ਨੂੰ ਇਹ ਕਿਵੇਂ ਸਮਝਾਓਗੇ ਕਿ ਸੰਸਦ ਕੋਰੋਨਾ ਮਹਾਂਮਾਰੀ ਦੇ ਦੌਰਾਨ ਤਿੰਨ ਵਿਵਾਦਗ੍ਰਸਤ ਬਿੱਲ ਪਾਸ ਕਰਨ ਲਈ ਸੰਸਦ ਦਾ ਸੈਸ਼ਨ ਸੱਦਣਾ ਵਾਜਬ ਸੀ ,ਜਦੋਂ ਦੇਸ਼ ਵਿਚ ਲਾਕ ਡਾਊਨ ਸੀ। ਹੁਣ ਜਦੋਂ ਸਰਕਾਰ ਨੇ ਖੁਦ ਮੰਨਿਆ ਹੈ ਕਿ ਮਹਾਮਾਰੀ ਦਾ ਪ੍ਰਭਾਵ ਘੱਟ ਗਿਆ ਹੈ ,ਜਿਸ ਕਾਰਨ ਲਾਕਡਾਊਨ ਦੀ ਜ਼ਰੂਰਤ ਨਹੀਂ ਹੈ ਤਾਂ ਫਿਰ ਸਰਦ ਰੁੱਤ ਇਜਲਾਸ ਰੱਦ ਕਰਨਾ ਕਿਵੇਂ ਵਾਜਬ ਹੋਇਆ ? ਜੋ ਉਸ ਵੇਲੇ ਸਹੀ ਸੀ, ਉਹ ਹੁਣ ਗਲਤ ਨਹੀਂ ਹੋ ਸਕਦਾ।

ਰਾਸ਼ਟਰਪਤੀ ਨੂੰ ਲਿਖੇ ਆਪਣੇ ਪੱਤਰ, ਜਿਸਦੀਆਂ ਕਾਪੀਆਂ ਲੋਕ ਸਭਾ ਦੇ ਸਪੀਕਰ ਅਤੇ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਰਾਜ ਸਭਾ ਦੇ ਚੇਅਰਮੈਨ ਹੋਣ ਦੇ ਨਾਅਤੇ, ਨੂੰ ਵੀ ਭੇਜੀਆਂ ਗਈਆਂ, ਵਿਚ ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਬੇਤੁਕੀ ਤੇ ਹੈਰਾਨੀ ਜਨਕ ਗੱਲ ਹੈ ਕਿ ਸੱਤਾਧਾਰੀ ਪਾਰਟੀ ਨੂੰ ਬਿਹਾਰ ਵਿਚ ਚੋਣ ਰੈਲੀਆਂ ਵਿਚ ਹਜ਼ਾਰਾਂ ਲੋਕਾਂ ਦੇ ਇੱਕਠ ਤੇ ਹੁਣ ਪੱਛਮੀ ਬੰਗਾਲ ਵਿਚ ਹਜ਼ਾਰਾਂ ਲੋਕਾਂ ਦੇ ਇਕੱਠ ਵਿਚ ਲੋਕਾਂ ਦੀ ਜਾਨ ਤੇ ਸਿਹਤ ਨੁੰ ਕੋਈ ਖਤਰਾ ਨਹੀਂ ਲੱਗਦਾ ਸੀ ਪਰ ਹੁਣ ਉਹ ਚਾਹੁੰਦੀ ਹੈ ਕਿ ਦੇਸ਼ ਦੇ ਲੋਕ ਇਹ ਮੰਨ ਲੈਣ ਕਿ ਸਖ਼ਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋ ਰਹੀ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਕੋਰੋਨਾ ਫੈਲਣ ਦਾ ਖ਼ਤਰਾ ਹੈ ?  ਭਾਜਪਾ ਦੀਆਂ ਰੈਲੀਆਂ ਲਈ ਤਾਂ ਕੋਈ ਲਾਕ ਡਾਊਨ ਨਹੀਂ ਹੈ ਪਰ ਸੰਸਦ ਵਾਸਤੇ ਲਾਕ ਡਾਊਨ ਹੈ, ਜਿਸ ਵਿਚ ਸਿਰਫ ਕੁਝ ਸੈਂਕੜੇ ਲੋਕਾਂ ਨੇ ਹਿੱਸਾ ਲੈਣਾ ਹੁੰਦਾ ਹੈ, ਉਹ ਵੀ ਸਖ਼ਤ ਕੰਟਰੋਲ ਤਹਿਤ। ਕੋਰੋਨਾ ਦਾ ਬਹਾਨਾ ਤਾਂ ਆਪ ਹੀ ਜਾਅਲੀ ਬਲਕਿ ਹਾਸੋਹੀਣਾ ਦਿਸ਼ ਰਿਹਾ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਆਪਣਾ ਮਜ਼ਾਕ ਆਪ ਬਣਵਾ ਰਹੀ ਹੈ ਪਰ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਇਸ ਮਜ਼ਾਕ ਦੀ ਕੀਮਤ ਸਾਡੀਆਂ ਉਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਵਾਰ ਕੇ ਦੇਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਮਹਾਂਮਾਰੀ ਦਾ ਬਹਾਨਾ ਮੰਨ ਵੀ ਲਿਆ ਜਾਵੇ ਤਾਂ ਵੀ ਸਵਾਲ ਬਾਕੀ ਰਹਿੰਦਾ ਹੈ ਕਿ ਕੀ ਸਾਡੀਆਂ ਜ਼ਿੰਦਗੀਆਂ, ਉਹਨਾਂ ਲੱਖਾਂ ਕਰੋੜਾਂ ਲੋਕਾਂ ਨਾਲੋਂ ਜ਼ਿਆਦਾ ਅਹਿਮ ਹਨ ,ਜਿਹਨਾਂ ਦੀ ਅਸੀਂ ਪ੍ਰਤੀਨਿਧਤਾ ਕਰਦੇ ਹਾਂ ਅਤੇ ਜਿਹਨਾਂ ਨੇ ਆਪਣੀ ਕਿਸਮਤ ਤੇ ਜ਼ਿੰਦਗੀ ਚੋਣਾਂ ਦੌਰਾਨ ਸਾਡੇ ਹੱਥਾਂ ਵਿਚ ਸੌਂਪ ਦਿੱਤੀ ਹੈ। ਕੀ ਅਸੀਂ ਉਸ ਮਾਸੂਸ ਵਿਸ਼ਵਾਸ ਨਾਲ ਸਿਰਫ ਕਰ ਕੇ ਧੋਖਾ ਕਰਾਂਗੇ ਕਿ ਅਸੀਂ ਉਸ ਮੀਟਿੰਗ ਤੋਂ ਡਰਦੇ ਹਾਂ ਜਿਸ ਨਾਲ ਇਹਨਾਂ ਦੇਸ਼ ਭਗਤ ਅੰਨਦਾਤਿਆਂ ਨੂੰ ਆਪਣੇ ਭਵਿੱਖ ਨੁੰ ਸੁਰੱਖਿਅਤ ਮੰਨਦਿਆਂ ਘਰ ਪਰਤਣ ਵਿਚ ਮਦਦ ਮਿਲੇ।

ਸਰਦਾਰ ਦੇ ਰਵੱਈਏ ਨੂੰ ਇਤਿਹਾਸਕ ਗਲਤੀ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦਾ ਦੇਸ਼ ਦੇ ਅੰਨਦਾਤਾ ਦੀ  ਗੱਲ ਨਾ ਸੁਣਨ ਅਤੇ ਉਹਨਾਂ ਨੂੰ ਸੰਸਦ ਤੋਂ ਕੁਝ ਹੀ ਦੂਰੀ ’ਤੇ ਮਰਨ ਲਈ ਛੱਡ ਦੇਣ ਦੇ ਹੰਕਾਰ ਤੇ ਅੜਬਾਈ  ਨੂੰ ਇਤਿਹਾਸ ਵਿਚ ਇਕ ਬੇਦਿਲ ਅਤੇ ਜਮੀਰ ਵਿਹੁੂਣੀ ਸਰਕਾਰ ਜੋ ਆਪਣੇ ਹੀ ਲੋਕਾਂ ਨਾਲ ਆਪ ਲੜ ਰਹੀ ਹੈ, ਵਜੋਂ ਜਾਣਿਆ ਜਾਵੇਗਾ। ਸਰਦਾਰ ਬਾਦਲ ਨੇ ਕਿਹਾ ਕਿ ਸੰਸਦ ਨੂੰ ਕਿਸਾਨਾਂ ਦੇ ਚਲ ਰਹੇ ਅੰਦੋਲਨ ਨੂੰ ਕੌਮੀ ਤਰਜੀਹ ਅਨੁਸਾਰ ਵੇਖਣਾ ਚਾਹੀਦਾ ਹੈ ਕਿਉਂਕਿ ਇਯ ਨਾਲ 100 ਕਰੋੜ ਲੋਕਾਂ ’ਤੇ ਸਿੱਧਾ ਅਤੇ ਬਾਕੀਆਂ ’ਤੇ ਅਸਿੱਧਾ ਅਸਰ ਪੈ ਰਿਹਾ ਹੈ ਕਿਉਂਕਿ ਦੇਸ਼ ਦੀ ਬਹੁ ਗਿਣਤੀ ਆਬਾਦੀ ਖੇਤੀਬਾੜੀ ’ਤੇ ਹੀ ਨਿਰਭਰ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਜਿਥੇ ਦੋ ਦਰਜਨ ਦੇ ਕਰੀਬ ਮਾਸੂਸ ਅਤੇ ਦੇਸ਼ ਭਗਤ ਅੰਨਦਾਤੇ ਜਿਹਨਾਂ ਵਿਚੋਂ ਕੁਝ ਨੌਜਵਾਨ ਵੀ ਹਨ, ਰੱਬ ਨੁੰ ਪਿਆਰੇ ਹੋ ਗਏ ਹਨ ਇਹ ਸਰਕਾਰ ਦੇ ਜ਼ਾਲਮ ਤੇ ਪੱਥਰ ਦਿਲ ਸਰਕਾਰ ਹੋਣ ਦਾ ਸਬੂਤ ਹੈ। ਇਹ ਵੀ ਇਕ ਸੱਚਾਈ ਹੈ ਕਿ ਸਰਕਾਰ ਕੋਲ ਤਾਕਤ ਹੈ ਪਰ ਸ਼ਾਂਤੀ ਪਸੰਦ ਅਤੇ ਮਾਸੂਸ ਕਿਸਾਨ ਵੀ ਆਪਣੇ ਹੱਕ ਲਈ ਸੱਚਾਈ ਨਾਲ ਲੈਸ ਹਨ। ਉਹਨਾਂ ਦਾ ਹੱਕ, ਸੱਚਾਈ, ਮਾਸੂਮੀਅਤ ਅਤੇ ਨਿਮਰਤਾ ਤੇ ਦੇਸ਼ ਤੇ ਦੇਸ਼ ਵਾਸੀਆਂ ਲਈ ਉਹਨਾਂ ਦਾ ਪਿਆਰ ਸਭ ਤੋਂ ਵੱਡੇ ਹਥਿਆਰ ਹਨ। ਤਾਕਤਵਰ ਤੇ ਹੰਕਾਰੀ ਰਾਜ ਕਦੇ ਵੀ ਇਸਨੂੰ ਹਰਾ ਨਹੀਂ ਸਕਦੇ। ਉਹਨਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ  ਦੀ ਹੱਕਾਂ ਵਾਸਤੇ ਇਹ ਸਹੀ ਲੜਾਈ ਲੜਨ ਲਈ ਵਚਨਬੱਧ ਹੈ।
-PTCNews