ਲੌਂਗੋਵਾਲ ਸਕੂਲ ਵੈਨ ਹਾਦਸੇ ‘ਚ ਮਾਰੇ ਗਏ ਮਾਸੂਮ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਕੀਤਾ ਦੁੱਖ ਸਾਂਝਾ

Sukhbir Singh Badal shares grief with families of innocent children killed in Longowal school van accident

ਲੌਂਗੋਵਾਲ : ਪਿਛਲੇ ਦਿਨੀਂ ਲੌਂਗੋਵਾਲ ‘ਚ ਵਾਪਰੇ ਭਿਆਨਕ ਵੈਨ ਹਾਦਸੇ ‘ਚ ਮਾਰੇ ਗਏ ਮਾਸੂਮ ਬੱਚਿਆਂ ਸੁਖਜੀਤ ਕੌਰ, ਨਵਜੋਤ ਕੌਰ, ਅਰਾਧਿਆ,ਸਿਮਰਜੀਤ ਸਿੰਘ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ, ਜਿਥੇ ਉਹਨਾਂ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।

 Sukhbir Singh Badal shares grief with families of innocent children killed in Longowal school van accidentਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਅਸਹਿ ਤੇ ਅਕਹਿ ਦੁੱਖ ਵਿੱਚ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪਰਿਵਾਰਾਂ ਦੇ ਨਾਲ ਖੜਾ ਹੈ, ਪ੍ਰਮਾਤਮਾ ਇਨ੍ਹਾਂ ਪਰਿਵਾਰਾਂ ਨੂੰ ਹੌਂਸਲਾ ਬਖਸ਼ੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ।

ਹੋਰ ਪੜ੍ਹੋ: ਪਟਿਆਲਾ ‘ਚ ਪੀ.ਆਰ.ਟੀ.ਸੀ ਬੱਸ ਨੇ ਬੱਚਿਆਂ ਦੇ ਸਕੂਲੀ ਆਟੋ ਨੂੰ ਮਾਰੀ ਟੱਕਰ, 7 ਬੱਚੇ ਜ਼ਖਮੀ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਕੂਲ ‘ਚ ਛੁੱਟੀ ਹੋਣ ਤੋਂ ਬਾਅਦ ਵੈਨ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਇਸ ਦੌਰਾਨ ਸ਼ਾਰਟ ਸਰਕਟ ਕਾਰਨ ਵੈਨ ‘ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ 4 ਬੱਚੇ ਬੁਰੀ ਤਰ੍ਹਾਂ ਝੁਲਸ ਗਏ।

 Sukhbir Singh Badal shares grief with families of innocent children killed in Longowal school van accidentਇਸ ਘਟਨਾ ਤੋਂ ਬਾਅਦ ਖੇਤਾਂ ‘ਚ ਕੰਮ ਕਰਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚ ਕੇ 8 ਬੱਚਿਆਂ ਨੂੰ ਵੈਨ ‘ਚੋਂ ਬਾਹਰ ਕੱਢਿਆ, ਜਦਕਿ ਚਾਰ ਬੱਚੇ ਜਿਊਂਦੇ ਸੜ ਗਏ ਅਤੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ।

-PTC News