ਮੁੱਖ ਖਬਰਾਂ

ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ 'ਤੇ ਬੋਲੇ ਸੁਖਬੀਰ ਸਿੰਘ ਬਾਦਲ

By Jagroop Kaur -- January 10, 2021 6:28 pm -- Updated:January 10, 2021 6:28 pm

ਕਰਨਾਲ— ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਅੱਜ ਹਰਿਆਣਾ 'ਚ ਵਿਰੋਧ ਪ੍ਰਦਰਸ਼ਨ ਕੀਤਾ। ਜਿਥੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਰਨਾਲ ਜ਼ਿਲ੍ਹੇ ਦੇ ਕੈਮਲਾ ਪਿੰਡ ’ਚ ‘ਕਿਸਾਨ ਮਹਾਪੰਚਾਇਤ’ ਨੂੰ ਸੰਬੋਧਿਤ ਕਰਨ ਵਾਲੇ ਸਨ। ਇਸ ਤੋਂ ਪਹਿਲਾਂ ਪੁਲਿਸ ਨੇ ਕੈਮਲਾ ਪਿੰਡ ਵੱਲ ਕਿਸਾਨਾਂ ਦੇ ਮਾਰਚ ਨੂੰ ਰੋਕਣ ਲਈ ਉਨ੍ਹਾਂ ’ਤੇ ਜਲ ਤੋਪਾਂ ਅਤੇ ਹੰਝੂ ਗੈਸ ਦੇ ਗੋਲੇ ਦਾਗੇ। ਉਥੇ ਹੀ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਸਰਕਾਰ ਪਹਿਲਾਂ ਵੀ ਕਿਸਾਨਾਂ ਉੱਤੇ ਤਸ਼ੱਦਦ ਕਰ ਚੁਕੀ ਹੈ ਅਤੇ ਅੱਜ ਵੀ ਉਹਨਾਂ ਕਿਸਾਨਾਂ 'ਤੇ ਹੰਜੂ ਗੈਸ ਦੇ ਗੋਲੇ ਦਾਗੇ ਹਨ ਜੋ ਕਿ ਬੇਹੱਦ ਨਿੰਦਜਨਕ ਹੈ , ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਬੀਜੇਪੀ ਦੀ ਨੀਤੀ ਕੁਝ ਹੋਰ ਹੈ , ਬੀਜੇਪੀ ਮਸਲਾ ਹਲ ਨਹੀਂ ਕਰ ਰਹੀ ਬਲਕਿ ਦਿਨ ਬਦਿਨ ਸਖਤ ਰੱਵਈਆ ਆਪਣਾ ਰਹੀ ਹੈ ਜੋ ਕਿ ਗਲਤ ਹੈ।

ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਮੋਦੀ ਨੂੰ ਵੀ ਅਪੀਲ ਕੀਤੀ ਗਈ ਕਿ ਨਰਿੰਦਰ ਮੋਦੀ ਨੂੰ ਹੁਣ ਆਪਣਾ ਗਰੂਰ ਛੱਡ ਕੇ ਕਿਸਾਨਾਂ ਦੀ ਸਾਰ ਲਈ ਜਾਵੇ। ਅਤੇ ਕਾਨੂੰਨ ਰੱਦ ਕੀਤੇ ਜਾਣ।

ਹੋਰ ਪੜ੍ਹੋ : ਕਿਸਾਨੀ ਅੰਦੋਲਨ ਨੂੰ ਲੈਕੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ

Karnal: Haryana Police Use Tear Gas To Disperse Farmers From Heading  Towards CM's Meet

ਹੋਰ ਪੜ੍ਹੋ : ਜਲੰਧਰ ‘ਚ ਆਹਮੋ ਸਾਹਮਣੇ ਹੋਏ ਭਾਜਪਾ ਆਗੂ ਤੇ ਕਿਸਾਨ,ਬੈਰੀਕੇਡ ਤੋੜ ਕੀਤਾ ਹੰਗਾਮਾ

ਜ਼ਿਕਰਯੋਗ ਹੈ ਕਿ ਅੱਜ ਸਵੇਰੇ ਕੈਮਲਾ ਵਿਖੇ ਖੱਟਰ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨ ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਕਿਸਾਨ ਮਹਾਪੰਚਾਇਤ ਪ੍ਰੋਗਰਾਮ ’ਚ ਵਿਘਨ ਪਾਇਆ। ਉਨ੍ਹਾਂ ਨੇ ਮੰਚ ਨੂੰ ਤੋੜ ਦਿੱਤਾ, ਇਸ ਤੋਂ ਇਲਾਵਾ ਮੰਤਰੀਆਂ ਦੇ ਬੈਠਣ ਵਾਲੀਆਂ ਕੁਰਸੀਆਂ, ਮੇਜ ਅਤੇ ਗਮਲੇ ਤੋੜ ਦਿੱਤੇ। ਕਿਸਾਨਾਂ ਨੇ ਅਸਥਾਈ ਹੈਲੀਪੇਡ ਦਾ ਕੰਟਰੋਲ ਵੀ ਆਪਣੇ ਹੱਥਾਂ ਵਿਚ ਲੈ ਲਿਆ, ਜਿੱਥੇ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਨਾ ਸੀ। ਪਰ ਕਿਸਾਨਾਂ ਨੇ ਇਹ ਵੀ ਬੱਦਤਰ ਕਰ ਦਿਤਾ।Haryana Police Use Water Cannon, Teargas Shells To Stop Farmers' March To  Karnal

ਕਿਸਾਨਾਂ ਨੇ ਹੱਥਾਂ ’ਚ ਕਾਲੀਆਂ ਝੰਡੀਆਂ ਫ਼ੜੀਆਂ ਸਨ ਅਤੇ ਭਾਜਪਾ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕੈਮਲਾ ਪਿੰਡ 'ਚ ਦਾਖਿਲ ਹੋ ਗਏ ਅਤੇ ਆਪਣਾ ਵਿਰੋਧ ਪ੍ਰਗਟਾਇਆ।

  • Share