ਸੁਲਤਾਨਪੁਰ ਲੋਧੀ : ਨਾਜਾਇਜ਼ ਮਾਈਨਿੰਗ ਕਾਰਨ ਟੁੱਟ ਰਹੇ ਨੇ ਦਰਿਆਵਾਂ ਦੇ ਬੰਨ੍ਹ : ਸੁਖਬੀਰ ਬਾਦਲ

Sukhbir Singh Badal Sultanpur Lodhi Flood-affected villages
ਸੁਲਤਾਨਪੁਰ ਲੋਧੀ : ਨਾਜਾਇਜ਼ ਮਾਈਨਿੰਗ ਕਾਰਨ ਟੁੱਟ ਰਹੇ ਨੇ ਦਰਿਆਵਾਂ ਦੇ ਬੰਨ੍ਹ : ਸੁਖਬੀਰ ਬਾਦਲ

ਸੁਲਤਾਨਪੁਰ ਲੋਧੀ : ਨਾਜਾਇਜ਼ ਮਾਈਨਿੰਗ ਕਾਰਨ ਟੁੱਟ ਰਹੇ ਨੇ ਦਰਿਆਵਾਂ ਦੇ ਬੰਨ੍ਹ : ਸੁਖਬੀਰ ਬਾਦਲ:ਸੁਲਤਾਨਪੁਰ ਲੋਧੀ : ਪੰਜਾਬ ‘ਚ ਪਿਛਲੇ ਦਿਨੀਂ ਲਗਾਤਰ ਦੋ ਦਿਨ ਪਏ ਮੀਂਹ ਕਰਕੇ ਪੰਜਾਬ ‘ਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ਦੇ ਕਈ ਪਿੰਡਾਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਅਜਿਹੇ ਪਿੰਡ ਹਨ ,ਜਿਥੇ ਪਾਣੀ ਨੇ ਲੋਕਾਂ ਦਾ ਘਰੇਲੂ ਸਮਾਨ ਖ਼ਰਾਬ ਕਰ ਦਿੱਤਾ ਅਤੇ ਕਿਸਾਨਾਂ ਦੀਆਂ ਸੈਂਕੜੇ ਏਕੜ ਫ਼ਸਲਾਂ ਬਰਬਾਦ ਕਰ ਦਿੱਤੀਆਂ ਹਨ।

Sukhbir Singh Badal Sultanpur Lodhi Flood-affected villages
ਸੁਲਤਾਨਪੁਰ ਲੋਧੀ : ਨਾਜਾਇਜ਼ ਮਾਈਨਿੰਗ ਕਾਰਨ ਟੁੱਟ ਰਹੇ ਨੇ ਦਰਿਆਵਾਂ ਦੇ ਬੰਨ੍ਹ : ਸੁਖਬੀਰ ਬਾਦਲ

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਫ਼ਸਲਾਂ ਦੇ ਨੁਕਸਾਨ ਲਈ ਘੱਟੋਂ -ਘੱਟ 25 ਹਜ਼ਾਰ ਰੁਪਏ ਫੀ ਏਕੜ ਮੁਆਵਜ਼ਾ ਦਿੱਤਾ ਜਾਵੇ।

Sukhbir Singh Badal Sultanpur Lodhi Flood-affected villages
ਸੁਲਤਾਨਪੁਰ ਲੋਧੀ : ਨਾਜਾਇਜ਼ ਮਾਈਨਿੰਗ ਕਾਰਨ ਟੁੱਟ ਰਹੇ ਨੇ ਦਰਿਆਵਾਂ ਦੇ ਬੰਨ੍ਹ : ਸੁਖਬੀਰ ਬਾਦਲ

ਇਸ ਮੌਕੇ ਉਨ੍ਹਾਂ ਨੇ ਮੌਜੂਦਾ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਬੰਨ੍ਹਾਂ ਦੀ ਕੋਈ ਮੁਰੰਮਤ ਨਹੀਂ ਕਰਵਾਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਾਰਨ ਦਰਿਆਵਾਂ ਦੇ ਬੰਨ੍ਹ ਕਮਜ਼ੋਰ ਹੋਏ ਤੇ ਟੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬਿਆਨਬਾਜ਼ੀ ਕਰਨ ਤੋਂ ਇਲਾਵਾ ਬੰਨ੍ਹਾਂ ਦੀ ਮਜ਼ਬੂਤੀ ਲਈ ਠੋਸ ਨੀਤੀ ਬਣਾਵੇ।

Sukhbir Singh Badal Sultanpur Lodhi Flood-affected villages
ਸੁਲਤਾਨਪੁਰ ਲੋਧੀ : ਨਾਜਾਇਜ਼ ਮਾਈਨਿੰਗ ਕਾਰਨ ਟੁੱਟ ਰਹੇ ਨੇ ਦਰਿਆਵਾਂ ਦੇ ਬੰਨ੍ਹ : ਸੁਖਬੀਰ ਬਾਦਲ

ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਢਿੱਲੇ ਰਵੱਈਏ ਕਰਕੇ ਪੰਜਾਬ ‘ਚ ਅਜਿਹੇ ਹਾਲਾਤ ਬਣੇ ਹਨ। ਉਨ੍ਹਾਂ ਇਹ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਕੇਂਦਰ ਸਰਕਾਰ ਵੱਲੋਂ ਆਫ਼ਤ ਪ੍ਰਬੰਧਨ ਲਈ ਦਿੱਤੇ ਜਾਂਦੇ ਕਰੋੜਾਂ ਰੁਪਿਆ ‘ਚੋਂ ਪੰਜਾਬ ਸਰਕਾਰ ਪੈਸੇ ਖ਼ਰਚ ਕਰੇ।

Sukhbir Singh Badal Sultanpur Lodhi Flood-affected villages
ਸੁਲਤਾਨਪੁਰ ਲੋਧੀ : ਨਾਜਾਇਜ਼ ਮਾਈਨਿੰਗ ਕਾਰਨ ਟੁੱਟ ਰਹੇ ਨੇ ਦਰਿਆਵਾਂ ਦੇ ਬੰਨ੍ਹ : ਸੁਖਬੀਰ ਬਾਦਲ

ਇਸ ਮੌਕੇ ਸੁਖਬੀਰ ਬਾਦਲ ਨੇ ਦੱਸਿਆ ਕਿ ਕੇਂਦਰ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ 10 ਟਰੱਕ ਰਾਹਤ ਸਮਗਰੀ ਦੇ ਭੇਜੇ ਜਾ ਰਹੇ ਹਨ।ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਅਧੀਨ ਚਲਦੇ ਹਸਪਤਾਲਾਂ ਦੇ ਡਾਕਟਰਾਂ ਦੀ ਟੀਮ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਲੋੜਵੰਦਾਂ ਦੇ ਇਲਾਜ ਲਈ ਪਹੁੰਚ ਗਈਆਂ ਹਨ।
-PTCNews