ਦਿੱਲੀ : ਕੱਲ੍ਹ ਦੇ ਰੋਸ ਮਾਰਚ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਪਹੁੰਚੇ ਸੁਖਬੀਰ ਸਿੰਘ ਬਾਦਲ

By Riya Bawa - September 16, 2021 9:09 pm

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁੱਕਰਵਾਰ ਨੂੰ ਕਿਸਾਨ ਵਿਰੋਧੀ ਕਾਨੂੰਨ ਪਾਸ ਹੋਣ ਦੇ ਇੱਕ ਸਾਲ ਪੂਰਾ ਹੋਣ 'ਤੇ ਕਾਲਾ ਦਿਵਸ ਮਨਾਏ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਦੇ ਚਲਦੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ੍ਹ ਦੇ ਰੋਸ ਮਾਰਚ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਪਹੁੰਚੇ ਹਨ।

ਪੰਜਾਬ ਦੇ ਵੱਖ – ਵੱਖ ਜ਼ਿਲ੍ਹਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਕਾਫਿਲਾ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਇਸਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਦੱਸ ਦਈਏ ਕਿ ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਕਿ 17 ਸਤੰਬਰ 2021 ਨੂੰ ਸੰਸਦ ਵਿੱਚ ਤਿੰਨ ਖੇਤੀ ਕਾਨੂੰਨ ਬਣਾਉਣ ਵਾਲੇ ਦਿਨ ਦੀ ਵਰ੍ਹੇਗੰਢ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ।

17 ਸਤੰਬਰ ਸਾਲ 2020 ਉਹ ਦਿਨ ਹੈ ਜਦੋਂ ਦੇਸ਼ ਦੀ ਸੰਸਦ ਵਿੱਚ ਕਿਸਾਨ ਮਾਰੂ ਖੇਤੀ ਬਿੱਲ ਪੇਸ਼ ਕੀਤੇ ਗਏ ਸਨ ਅਤੇ ਉਨ੍ਹਾਂ ਤੇ ਚਰਚਾ ਹੋਈ ਸੀ। ਮੰਤਰੀ ਨਰੇਂਦਰ ਤੋਮਰ ਨੇ ਬਿੱਲ ਦੀਆਂ ਤਰੀਫਾਂ ਦੇ ਪੁੱਲ ਬੰਨੇ, ਪਰ ਉਸ ਸਮੇਂ ਐੱਨਡੀਏ ਸਰਕਾਰ ਦਾ ਹਿੱਸਾ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਸਾਫ ਸ਼ਬਦਾਂ 'ਚ ਇਸ ਬਿੱਲ ਦਾ ਵਿਰੋਧ ਕੀਤਾ।

ਇਸ ਵਿਰੋਧ ਦੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ ਵਰ੍ਹਿਆਂ ਪੁਰਾਣਾ ਗਠਜੋੜ ਤੋੜਨ ਦਾ ਫੈਸਲਾ ਕੀਤਾ ਤੇ ਹੁਣ ਜਦੋਂ ਇਸਦਾ ਇੱਕ ਸਾਲ ਪੂਰਾ ਹੋ ਰਿਹਾ ਹੈ, ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਖਿਲਾਫ ਕੇਂਦਰ ਸਰਕਾਰ ਵੱਲ਼ੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਉਣ ਜਾ ਰਿਹਾ ਹੈ ਜਿਸਦੇ ਤਹਿਤ ਦਿੱਲੀ ਦੇ ਰਕਾਬ ਗੰਜ ਗੁਰਦੁਆਰੇ ਤੋਂ ਇੱਕ ਸ਼ਾਂਤਮਈ ਮਾਰਚ ਦੇਸ਼ ਦੀ ਸੰਸਦ ਤੱਕ ਕੱਢਿਆ ਜਾਣਾ ਹੈ ਤੇ ਇਸ ਮਾਰਚ ਨੂੰ ਸਫਲ ਬਣਾਉਣ ਦੇ ਲਈ ਪੰਜਾਬ ਤੋਂ ਜਥੇ ਦਿੱਲੀ ਪਹੁੰਚ ਗਏ ਹਨ।

ਪੰਜਾਬ ਦੇ ਵੱਖ – ਵੱਖ ਜ਼ਿਲ੍ਹਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਕਾਫਿਲਾ ਦਿੱਲੀ ਲਈ ਰਵਾਨਾ ਹੋ ਚੁੱਕਿਆ ਹੈ ਤਾਂ ਜੋ ਕੇਂਦਰ ਸਰਕਾਰ ਨੂੰ ਇਹ ਦੱਸਿਆ ਜਾ ਸਕੇ, ਕਿ ਕਿਸਾਨਾਂ ਦਾ ਅੰਦੋਲਨ ਇੱਕ ਸਾਲ ਬਾਅਦ ਵੀ ਫਿੱਕਾ ਨਹੀਂ ਪਿਆ, ਸਗੋਂ ਇਹ ਜੰਗ ਉਸੇ ਜੋਸ਼, ਉਸੇ ਜਜ਼ਬੇ ਨਾਲ ਜਾਰੀ ਹੈ, ਜਿਸ ਨਾਲ ਇਹ ਸ਼ੁਰੂ ਹੋਈ ਸੀ।

ਸ਼੍ਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਦਿੱਲੀ 'ਚ ਕੀਤਾ ਜਾਵੇਗਾ ਸੰਸਦ ਦਾ ਘਿਰਾਓ , ਪੰਜਾਬ ਤੋਂ ਕਾਫ਼ਲੇ ਰਵਾਨਾ

ਕਾਰਾਂ, ਬੱਸਾਂ ਅਤੇ ਟ੍ਰੇਨਾਂ ਤੇ ਸਵਾਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਦਿੱਲੀ ਕੂਚ ਕਰ ਰਹੇ ਹਨ ਮਕਸਦ ਸਿਰਫ ਇੱਕ ਹੈ ਕਿ ਅਕਾਲੀ ਦਲ ਵੱਲੋਂ ਮਨਾਏ ਜਾ ਰਹੇ ਕਾਲੇ ਦਿਵਸ ਨੂੰ ਇੰਨਾ ਵੱਡਾ ਕੀਤਾ ਜਾਵੇ, ਕਿ ਕੇਂਦਰ ਸਰਕਾਰ ਦੀ ਨੀਂਦ ਟੁੱਟੇ ਅਤੇ ਉਹ ਕਿਸਾਨੀ ਮੰਗਾਂ ਨੂੰ ਮੰਨਣ ਲਈ ਮਜਬੂਰ ਹੋਵੇ ਹਾਲਾਂਕਿ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਇਸ ਮਾਰਚ ਲਈ ਇਜਾਜ਼ਤ ਨਾ ਦਿੱਤੇ ਜਾਣ ਤੇ ਇਤਰਾਜ਼ ਵੀ ਜਤਾਇਆ ਜਾ ਰਿਹਾ ਹੈ।

-PTC News

adv-img
adv-img