ਮੁੱਖ ਖਬਰਾਂ

ਸੁਖਜਿੰਦਰ ਰੰਧਾਵਾ ਵੱਲੋਂ ਦੇਰ ਰਾਤ ਥਾਣਾ ਰਮਦਾਸ ਦੇ ਨਾਕਿਆਂ 'ਤੇ ਛਾਪੇਮਾਰੀ, 2 ਏਐਸਆਈ ਮੁਅੱਤਲ

By Shanker Badra -- November 16, 2021 1:11 pm -- Updated:Feb 15, 2021

ਅਜਨਾਲਾ : ਪੰਜਾਬ ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇਰ ਰਾਤ ਸਰਗਰਮ ਨਜ਼ਰ ਆਏ ਹਨ। ਉਨ੍ਹਾਂ ਵੱਲੋਂ ਰਮਦਾਸ ਥਾਣੇ ਦੇ ਨਾਕਿਆਂ ਦੀ ਚੈਕਿੰਗ ਕੀਤੀ ਗਈ। ,ਜਿਸ ਦੌਰਾਨ ਡਿਊਟੀ ਤੋਂ ਗ਼ੈਰਹਾਜ਼ਰ 2 ਏਐਸਆਈ ਰੈਂਕ ਦੇ ਅਧਿਕਾਰੀਆਂ ਨੂੰ ਮੁਅੱਤਲ ਕਰਾਰ ਦਿੱਤਾ ਗਿਆ ਹੈ। ਉੱਥੇ ਹੀ ਥਾਣੇ ਵਿੱਚ ਤੈਨਾਤ ਕਾਰਜਕਾਰੀ ਥਾਣਾ ਮੁਖੀ ਤਕਵਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।

ਜਾਣਕਾਰੀ ਮੁਤਾਬਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਥਾਣਾ ਰਮਦਾਸ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਡਿਊਟੀ 'ਤੇ ਤਾਇਨਾਤ ਮੁਨਸ਼ੀ ਵੱਲੋਂ ਡਿਊਟੀ ਤੇ ਅਧਿਕਾਰੀਆਂ ਦੇ ਨਾਕੇ ਦੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਇਲਾਕੇ ਦੀ ਜਾਂਚ ਲਈ ਨਿਕਲ ਗਏ। ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਡਿਫੈਂਸ 'ਤੇ ਤਾਇਨਾਤ ਪੁਲੀਸ ਨਾਕੇ ਕਮਾਲਪੁਰ ਪਹੁੰਚੇ।

ਜਿਸ ਤੋਂ ਬਾਅਦ ਥਾਣਾ ਰਮਦਾਸ ਮੁੱਖ ਚੌਕ ਵਿੱਚ ਲੱਗੇ ਨਾਕੇ 'ਤੇ ਪਹੁੰਚੇ,ਓਥੇ ਨਾਕੇ ਤੋਂ ਗੈਰਹਾਜ਼ਰ 2 ਏਐਸਆਈ ਗੁਰਮੀਤ ਸਿੰਘ ਅਤੇ ਮੰਗਲ ਸਿੰਘ 'ਤੇ ਵਿਭਾਗੀ ਕਾਰਵਾਈ ਕਰਦੇ ਹੋਏ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਥੇ ਹੀ ਥਾਣਾ ਰਮਦਾਸ ਦੇ ਕਾਰਜਕਾਰੀ ਥਾਣਾ ਮੁਖੀ ਤਲਵਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰਨ ਦੇ ਨਿਰਦੇਸ਼ ਦਿੱਤੇ ਗਏ।
-PTCNews

  • Share