ਸੁਖਪਾਲ ਖਹਿਰਾ ਖ਼ਿਲਾਫ਼ ਦਰਜ ਹੋਵੇ ਦੇਸ਼ ਧ੍ਰੋਹ ਦਾ ਮਾਮਲਾ:ਬੀਬੀ ਜਗੀਰ ਕੌਰ

Sukhpal Khaira Against Treachery Registered:Bibi Jagir Kaur

ਸੁਖਪਾਲ ਖਹਿਰਾ ਖ਼ਿਲਾਫ਼ ਦਰਜ ਹੋਵੇ ਦੇਸ਼ ਧ੍ਰੋਹ ਦਾ ਮਾਮਲਾ:ਬੀਬੀ ਜਗੀਰ ਕੌਰ:ਸੁਖਪਾਲ ਖਹਿਰਾ ਦੇ ਜਨਮਤ 2020 ਵਾਲੇ ਬਿਆਨ ਉਤੇ ਬੀਬੀ ਜਗੀਰ ਕੌਰ ਨੇ ਬੋਲਦਿਆਂ ਕਿਹਾ ਹੈ ਕਿ ਸੁਖਪਾਲ ਖਹਿਰਾ ਦੇ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।ਕਿਓਂਕਿ ਖਹਿਰਾ ਨੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦਾ ਸਮਰਥਨ ਕੀਤਾ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕੇ ਇਹ ਗੱਲਾਂ ਸੁਖਪਾਲ ਖਹਿਰਾ ਦੇ ਖੂਨ ਵਿਚ ਹੀ ਹਨ ਕਿਉਂਕਿ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਖਹਿਰਾ ਨੇ ਵੀ ਖਾਲਿਸਤਾਨ ਦਾ ਨਾਅਰਾ ਮਾਰਿਆ ਸੀ।ਬੀਬੀ ਜਗੀਰ ਕੌਰ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਖਹਿਰਾ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਕਿਓਂ ਨਹੀਂ ਕਰ ਰਹੀ।

ਬੀਬੀ ਜਗੀਰ ਕੌਰ ਨੇ ਕਿਹਾ ਅਰਵਿੰਦ ਕੇਜਰੀਵਾਲ ਜੇਕਰ ਵਾਕਿਆ ਹੀ ਜਨਮਤ 2020 ਦਾ ਸਮਰਥਕ ਨਹੀਂ ਹੈ ਤਾਂ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਵੇ ਅਤੇ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾਵੇ।
-PTCNews