ਸੁਖਪਾਲ ਖਹਿਰਾ ਮਾਮਲੇ ‘ਤੇ ਦੁਖੀ ਹੋਏ ਭਗਵੰਤ ਮਾਨ ,ਦਿੱਤਾ ਅਜਿਹਾ ਬਿਆਨ

Sukhpal khaira case Bhagwant Maan statement

ਸੁਖਪਾਲ ਖਹਿਰਾ ਮਾਮਲੇ ‘ਤੇ ਦੁਖੀ ਹੋਏ ਭਗਵੰਤ ਮਾਨ ,ਦਿੱਤਾ ਅਜਿਹਾ ਬਿਆਨ:ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਸੁਖਪਾਲ ਖਹਿਰਾ ਮਾਮਲੇ ‘ਤੇ ਆਪਣੀ ਚੁਪੀ ਤੋੜਦਿਆਂ ਸੋਸ਼ਲ ਮੀਡੀਆ ‘ਤੇ ਇੱਕ ਬਿਆਨ ਦਿੱਤਾ ਹੈ।ਭਗਵੰਤ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਲਿਖਿਆ ਹੈ ਕਿ ”ਦੋਸਤੋ ਆਪਣੇ ਖ਼ੂਨ ਪਸੀਨੇ ਨਾਲ ਬਣਾਈ ਪਾਰਟੀ ‘ਚ ਪਿਛਲੇ ਦਿਨਾਂ ਦਾ ਕਲੇਸ਼ ਦੇਖ ਕੇ ਮਨ ਉਦਾਸ ਹੈ।ਵਿਰੋਧੀ ਜ਼ਰੂਰ ਖੁਸ਼ ਹੁੰਦੇ ਹੋਣਗੇ।ਉਨ੍ਹਾਂ ਨੇ ਲਿਖਿਆ ਕਿ ਦੁੱਖ ਐ ਕਿ ਮੇਰੇ ਅਧਿਕਾਰ ਖੇਤਰ ਵਿੱਚ ਕੁੱਝ ਵੀ ਨਹੀਂ ਕਿਉਂਕਿ ਇਹ ਸਾਰਾ ਅਧਿਕਾਰ ਚੁਣੇ ਹੋਏ ਐੱਮ.ਐੱਲ.ਏ.ਦਾ ਹੈ।

ਭਗਵੰਤ ਮਾਨ ਨੇ ਕਿਹਾ ਮੈਂ ਤਾਂ ਖ਼ੁਦ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕਿਆ ਹਾਂ।ਖਹਿਰਾ ਸਾਹਬ ਮੇਰੇ ਵੱਡੇ ਭਰਾ ਨੇ ਤੇ ਬਹੁਤ ਬੇਖੌਫ ਤੇ ਬੇਬਾਕ ਨੇਤਾ ਨੇ ਮੈਨੂੰ ਉਮੀਦ ਹੈ ਕਿ ਓਹ ਸਾਰਿਆਂ ਨਾਲ ਮਿਲ ਕੇ ਸੰਕਟ ਦਾ ਹੱਲ ਕੱਢ ਲੈਣਗੇ ਤਾਂ ਕਿ ਅਸੀਂ ਸਾਰੇ ਰਲ ਕੇ ਪੰਜਾਬ ਦੇ ਹੱਕਾਂ ਲਈ ਲੜ ਸਕੀਏ।

-PTCNews