Fri, Apr 26, 2024
Whatsapp

ਸੁਖਪਾਲ ਖਹਿਰਾ ਵੱਲੋਂ ਸੱਦੀ ਮੀਟਿੰਗ 'ਤੇ ਅਕਾਲੀ ਦਲ ਨੇ ਦਿੱਤਾ ਅਜਿਹਾ ਬਿਆਨ

Written by  Shanker Badra -- September 21st 2018 06:27 PM -- Updated: September 21st 2018 06:28 PM
ਸੁਖਪਾਲ ਖਹਿਰਾ ਵੱਲੋਂ ਸੱਦੀ ਮੀਟਿੰਗ 'ਤੇ ਅਕਾਲੀ ਦਲ ਨੇ ਦਿੱਤਾ ਅਜਿਹਾ ਬਿਆਨ

ਸੁਖਪਾਲ ਖਹਿਰਾ ਵੱਲੋਂ ਸੱਦੀ ਮੀਟਿੰਗ 'ਤੇ ਅਕਾਲੀ ਦਲ ਨੇ ਦਿੱਤਾ ਅਜਿਹਾ ਬਿਆਨ

ਸੁਖਪਾਲ ਖਹਿਰਾ ਵੱਲੋਂ ਸੱਦੀ ਮੀਟਿੰਗ 'ਤੇ ਅਕਾਲੀ ਦਲ ਨੇ ਦਿੱਤਾ ਅਜਿਹਾ ਬਿਆਨ:ਆਮ ਆਦਮੀ ਪਾਰਟੀ ਨਾਲੋਂ ਟੁੱਟੇ ਧੜੇ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਆਪਣੇ ਜੀਜੇ ਜਸਟਿਸ(ਸੇਵਾਮੁਕਤ) ਰਣਜੀਤ ਸਿੰਘ ਦੀ ਰਿਪੋਰਟ ਦੇ ਹੱਕ ਵਿਚ ਸਮਰਥਨ ਹਾਸਿਲ ਕਰਨ ਲਈ ਸੱਦੀ ਸਾਰੀਆਂ ਪਾਰਟੀਆਂ ਦੀ ਮੀਟਿੰਗ ਠੁੱਸ ਹੋ ਕੇ ਰਹਿ ਗਈ ਹੈ, ਕਿਉਂਕਿ ਇਸ ਮੀਟਿੰਗ ਵਿਚ ਇੱਕਾ ਦੁੱਕਾ ਆਗੂਆਂ ਨੂੰ ਛੱਡ ਕੇ ਕਿਸੇ ਵੀ ਪਾਰਟੀ ਦੇ ਆਗੂ ਨੇ ਹਿੱਸਾ ਨਹੀਂ ਲਿਆ। ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਨੇ ਇਸ ਨੂੰ 'ਅੱਧੀ ਪਾਰਟੀ ਮੀਟਿੰਗ' ਕਰਾਰ ਦਿੱਤਾ ਹੈ,ਕਿਉਂਕਿ ਇੱਥੋਂ ਤੱਕ ਕਿ ਆਪ ਦੇ ਵਿਧਾਇਕਾਂ ਅਤੇ ਵੱਡੇ ਆਗੂਆਂ ਨੇ ਵੀ ਇਸ ਮੀਟਿੰਗ ਤੋਂ ਕਿਨਾਰਾ ਕਰਨ ਵਿਚ ਆਪਣੀ ਭਲਾਈ ਸਮਝੀ ਹੈ।ਡਾਕਟਰ ਚੀਮਾ ਨੇ ਕਿਹਾ ਕਿ ਖਹਿਰਾ 'ਆਪ' ਵਿਚੋਂ ਆਪਣੇ ਪੁਰਾਣੇ ਸਾਥੀਆਂ ਨੂੰ ਵੀ ਇਸ ਮੀਟਿੰਗ ਵਿਚ ਸ਼ਾਮਿਲ ਨਹੀਂ ਕਰ ਸਕਿਆ ਜਦਕਿ ਉਸ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਕਿਸਾਨ ਯੂਨੀਅਨਾਂ ਨੂੰ ਵੀ ਇਸ ਮੀਟਿੰਗ ਵਿਚ ਸੱਦਿਆ ਸੀ।ਸਿਵਾਇ ਬੈਂਸ ਭਰਾਵਾਂ ਤੋਂ ਹੋਰ ਕੋਈ ਇਸ ਮੀਟਿੰਗ ਵਿਚ ਸ਼ਾਮਿਲ ਨਹੀਂ ਹੋਇਆ,ਜਿਸ ਤੋਂ ਸਾਬਿਤ ਹੁੰਦਾ ਹੈ ਕਿ ਖਹਿਰਾ ਲੋਕਾਂ ਅਤੇ ਸਿਆਸੀ ਪਾਰਟੀਆਂ ਵਿਚ ਆਪਣੀ ਭਰੋਸੇਯੋਗਤਾ ਗੁਆ ਚੁੱਕਿਆ ਹੈ। ਅਕਾਲੀ ਆਗੂ ਨੇ ਕਿਹਾ ਕਿ ਇਸ ਮੀਟਿੰਗ ਵਿਚ ਸਿਰਫ 'ਆਪ' ਐਮਪੀ ਧਰਮਵੀਰ ਗਾਂਧੀ, ਮੋਹਕਮ ਸਿੰਘ ਅਤੇ ਬੈਂਸ ਭਰਾਵਾਂ ਦੀ ਹਾਜ਼ਰੀ ਸਾਬਿਤ ਕਰਦੀ ਹੈ ਕਿ ਇਹ ਮੀਟਿੰਗ ਲੋਕਾਂ ਵੱਲੋਂ ਨਕਾਰੇ ਆਗੂਆਂ ਦਾ ਇਕੱਠ ਸੀ।ਇਸ ਮੀਟਿੰਗ ਵਿਚ ਬਹੁਤ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਨਹੀਂ ਸੀ ਗਿਆ ਜਦਕਿ ਜਿਹਨਾਂ ਨੂੰ ਸੱਦਿਆ ਵੀ ਗਿਆ ਸੀ,ਉਹਨਾਂ ਨੇ ਵੀ ਇਸ ਮੀਟਿੰਗ ਤੋਂ ਕਿਨਾਰਾ ਕਰਕੇ ਖਹਿਰਾ ਨੂੰ ਬੁਰੀ ਤਰ•ਾਂ ਨਕਾਰ ਦਿੱਤਾ ਹੈ ਜੋ ਕਿ ਸਿਆਸਤ 'ਚ ਆਪਣੇ ਪੈਰ ਲਾਉਣ ਵਾਸਤੇ ਇੱਕ ਅੰਦੋਲਨ ਚਲਾਉਣ ਦੀ ਯੋਜਨਾ ਬਣਾਈ ਬੈਠਾ ਹੈ। -PTCNews


Top News view more...

Latest News view more...