Thu, Apr 25, 2024
Whatsapp

ਸੁਖਪਾਲ ਖਹਿਰਾ ਨੇ ਮੱਤੇਵਾੜਾ ਜੰਗਲਾਂ ਨਾਲ ਲੱਗਦੇ ਪਿੰਡਾਂ ਦਾ ਕੀਤਾ ਦੌਰਾ, ਕਿਹਾ ਟੈਕਸਟਾਈਲ ਪਾਰਕ ਬਣਨ ਨਾਲ ਹੋਵੇਗਾ ਵਾਤਾਵਰਨ ਪ੍ਰਦੂਸ਼ਿਤ

Written by  Riya Bawa -- July 03rd 2022 06:02 PM
ਸੁਖਪਾਲ ਖਹਿਰਾ ਨੇ ਮੱਤੇਵਾੜਾ ਜੰਗਲਾਂ ਨਾਲ ਲੱਗਦੇ ਪਿੰਡਾਂ ਦਾ ਕੀਤਾ ਦੌਰਾ, ਕਿਹਾ ਟੈਕਸਟਾਈਲ ਪਾਰਕ ਬਣਨ ਨਾਲ ਹੋਵੇਗਾ ਵਾਤਾਵਰਨ ਪ੍ਰਦੂਸ਼ਿਤ

ਸੁਖਪਾਲ ਖਹਿਰਾ ਨੇ ਮੱਤੇਵਾੜਾ ਜੰਗਲਾਂ ਨਾਲ ਲੱਗਦੇ ਪਿੰਡਾਂ ਦਾ ਕੀਤਾ ਦੌਰਾ, ਕਿਹਾ ਟੈਕਸਟਾਈਲ ਪਾਰਕ ਬਣਨ ਨਾਲ ਹੋਵੇਗਾ ਵਾਤਾਵਰਨ ਪ੍ਰਦੂਸ਼ਿਤ

ਲੁਧਿਆਣਾ: ਮੱਤੇਵਾੜਾ ਜੰਗਲਾਂ ਨੇੜੇ ਪ੍ਰਾਜੈਕਟ ਨੂੰ ਲੈ ਕੇ ਸਿਆਸੀ ਹਲਚਲ ਤੇਜ ਹੋ ਗਈ ਹੈ। ਇਸ ਵਿਚਾਲੇ ਅੱਜ ਕਾਂਗਰਸੀ ਵਿਧਾਇਕ ਤੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਅੱਜ ਲੁਧਿਆਣਾ ਦੇ ਮੱਤੇਵਾੜਾ ਵਿੱਚ ਬਣਨ ਵਾਲੇ ਇੰਡਸਟਰੀਅਲ ਪਾਰਕ ਦਾ ਵਿਰੋਧ ਕਰਨ ਪੁੱਜੇ ਹਨ। ਇਥੇ ਉਨ੍ਹਾਂ ਨੇ ਅੱਜ ਲੁਧਿਆਣਾ ਦੇ ਮੱਤੇਵਾੜਾ ਜੰਗਲਾਂ ਅਤੇ ਨਾਲ ਲਗਦੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਸੇਖੋਵਾਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਜਿਹੜੀ ਜ਼ਮੀਨ ਟੈਕਸਟਾਈਲ ਪਾਰਕ ਲਾਉਣ ਲਈ ਸਰਕਾਰ ਵੱਲੋਂ ਅਕਵਾਇਰ ਕੀਤੀ ਗਈ ਹੈ ਉਸ ਦਾ ਵੀ ਜਾਇਜ਼ਾ ਲਿਆ। ਸੁਖਪਾਲ ਖਹਿਰਾ ਨੇ ਮੱਤੇਵਾੜਾ ਜੰਗਲਾਂ ਨਾਲ ਲੱਗਦੇ ਪਿੰਡਾਂ ਦਾ ਕੀਤਾ ਦੌਰਾ, ਕਿਹਾ ਪਾਰਕ ਬਣਨ ਨਾਲ ਹੋਵੇਗਾ ਵਾਤਾਵਰਨ ਪ੍ਰਦੂਸ਼ਿਤ ਇਸ ਦੌਰਾਨ ਪਿੰਡ ਵਾਸੀਆਂ ਨਾਲ ਮੁਲਾਕਾਤ ਕਰ ਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਜ਼ਮੀਨ ਨੂੰ ਧੱਕੇ ਨਾਲ ਅਕਵਾਇਰ ਕਰਕੇ ਅਤੇ ਵਾਤਾਵਰਨ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਟੈਕਸਟਾਈਲ ਪਾਰਕ ਇੱਥੇ ਬਣਾਇਆ ਜਾ ਰਿਹਾ ਹੈ ਜੋ ਕਿ ਸਾਡੇ ਚੌਗਿਰਦੇ ਲਈ ਅਤੇ ਪਾਣੀਆਂ ਲਈ ਬੇਹੱਦ ਖ਼ਤਰਨਾਕ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਕਿਸੇ ਵਕਤ ਭਗਵੰਤ ਮਾਨ ਖੁਦ ਇਸ ਦਾ ਵਿਰੋਧ ਕਰ ਰਹੇ ਸਨ ਅਤੇ ਅੱਜ ਖ਼ੁਦ ਇੱਥੇ ਟੈਕਸਟਾਈਲ ਪਾਰਕ ਲਾਉਣ ਜਾ ਰਹੀ। ਸੁਖਪਾਲ ਖਹਿਰਾ ਨੇ ਮੱਤੇਵਾੜਾ ਜੰਗਲਾਂ ਨਾਲ ਲੱਗਦੇ ਪਿੰਡਾਂ ਦਾ ਕੀਤਾ ਦੌਰਾ, ਕਿਹਾ ਪਾਰਕ ਬਣਨ ਨਾਲ ਹੋਵੇਗਾ ਵਾਤਾਵਰਨ ਪ੍ਰਦੂਸ਼ਿਤ ਇਹ ਵੀ ਪੜ੍ਹੋ: ਪਾਕਿਸਤਾਨ 'ਚ ਯਾਤਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 19 ਲੋਕਾਂ ਦੀ ਮੌਤ ਉਨ੍ਹਾਂ ਨੇ ਕਿਹਾ ਕਿ ਸਤਲੁਜ ਦੇ ਨੇਡ਼ੇ ਪੈਂਦੇ ਮੱਤੇਵਾੜਾ ਦੇ ਜੰਗਲਾਂ ਵਿੱਚ ਪਸ਼ੂ ਵੱਡੀ ਤਦਾਦ ਵਿੱਚ ਚਰਦੇ ਨੇ ਉਨ੍ਹਾਂ ਕਿਹਾ ਕਿ ਲਗਪਗ ਇੱਕ ਹਜ਼ਾਰ ਏਕੜ ਦੇ ਕਰੀਬ ਜ਼ਮੀਨ ਜੋ ਅਕਵਾਇਰ ਕੀਤੀ ਗਈ ਹੈ ਉਸ ਦੇ ਟੈਕਸਟਾਈਲ ਪਾਰਕ ਲਗਾ ਕੇ ਸਰਕਾਰ ਉਜਾੜਾ ਕਰਨ ਜਾ ਰਹੀ ਹੈ। ਖਹਿਰਾ ਨੇ ਕਿਹਾ ਇਸ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਿਉਂਕਿ ਮੱਤੇਵਾੜਾ ਦੇ ਜੰਗਲਾਂ ਨੇੜੇ ਸਤਲੁਜ ਦਰਿਆ ਪੈਂਦਾ ਹੈ ਅਤੇ ਦਰਿਆ ਨੂੰ ਇਥੇ ਲੱਗਣ ਵਾਲੀ ਫੈਕਟਰੀਆਂ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦੇਣਗੀਆਂ। ਸੁਖਪਾਲ ਖਹਿਰਾ ਨੇ ਮੱਤੇਵਾੜਾ ਜੰਗਲਾਂ ਨਾਲ ਲੱਗਦੇ ਪਿੰਡਾਂ ਦਾ ਕੀਤਾ ਦੌਰਾ, ਕਿਹਾ ਪਾਰਕ ਬਣਨ ਨਾਲ ਹੋਵੇਗਾ ਵਾਤਾਵਰਨ ਪ੍ਰਦੂਸ਼ਿਤ ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਲੋਕ ਐਕਸ਼ਨ ਕਮੇਟੀ ਨੇ 10 ਤਰੀਕ ਨੂੰ ਸਰਕਾਰ ਖਿਲਾਫ ਰੋਹ ਦਾ ਪ੍ਰਗਟਾਵਾ ਕਰਨ ਦੀ ਗੱਲ ਕਹੀ ਹੈ, ਜਿਸ ਤਹਿਤ ਸਮੂਹ ਵਾਤਾਵਰਣ ਪ੍ਰੇਮੀ ਅਤੇ ਸ਼ਹਿਰ ਨਿਵਾਸੀਆਂ ਨੂੰ ਇਕੱਠੇ ਹੋ ਕੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਏ. ਕੁਝ ਦਿਨ ਪਹਿਲਾਂ ਇਹ ਮਾਮਲਾ ਵਿਧਾਨ ਸਭਾ ਵਿੱਚ ਵੀ ਉਠਾਇਆ ਗਿਆ ਸੀ, ਜਿਸ ਦਾ ਸਪੀਕਰ ਨੇ ਸਮਰਥਨ ਕੀਤਾ ਪਰ ਸਰਕਾਰ ਇੱਥੇ ਪਾਰਕ ਬਣਾਉਣ ਦੀ ਗੱਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਅਤੇ ਲੋਕਾਂ ਦੇ ਨਾਲ ਹਾਂ। -PTC News


Top News view more...

Latest News view more...